ਜਾਣੋ ਗਰਭ ਅਵਸਥਾ ''ਚ ਲਸਣ ਖਾਣ ਦੇ ਕੀ ਹੁੰਦੇ ਨੇ ਫਾਇਦੇ ਅਤੇ ਨੁਕਸਾਨ

06/10/2020 1:06:43 PM

ਨਵੀਂ ਦਿੱਲੀ : ਲਸਣ ਵਿਚ ਕਈ ਗੁਣ ਹੁੰਦੇ ਹਨ। ਇਸ ਵਿਚ ਭਰਪੂਰ ਮਾਤਰਾ ਵਿਚ ਪੋਸ਼ਕ ਤੱਤ ਹੋਣ ਨਾਲ ਇਹ ਸਿਹਤ ਨੂੰ ਬਰਕਰਾਰ ਰੱਖਣ ਵਿਚ ਮਦਦ ਕਰਦਾ ਹੈ। ਇਹ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ, ਕੋਲੇਸਟਰਾਲ ਨੂੰ ਵਧਣ ਤੋਂ ਰੋਕਦਾ ਹੈ। ਨਾਲ ਹੀ ਬਲੱਡ ਸਰਕੁਲੇਸ਼ਨ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਅਜਿਹੇ ਵਿਚ ਇਸ ਨੂੰ ਆਪਣੀ ਰੋਜ਼ਾਨਾ ਦੀ ਡਾਈਟ ਵਿਚ ਸ਼ਾਮਲ ਕਰਨਾ ਵਧੀਆ ਬਦਲ ਹੈ ਪਰ ਕਈ ਔਰਤਾਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਰਹਿੰਦੀਆਂ ਹਨ ਕਿ ਗਰਭ ਅਵਸਥਾ ਦੌਰਾਨ ਲਸਣ ਦਾ ਸੇਵਨ ਕਰਨਾ ਚਾਹੀਦਾ ਹੈ ਜਾਂ ਨਹੀਂ? ਇਸ ਟਾਈਮ ਪੀਰੀਅਡ ਵਿਚ ਲਸਣ ਖਾਣ ਨਾਲ ਮਾਂ ਅਤੇ ਬੱਚੇ ਦੀ ਸਿਹਤ ਲਈ ਕੋਈ ਨੁਕਸਾਨ ਤਾਂ ਨਹੀਂ? ਜੇਕਰ ਤੁਸੀਂ ਵੀ ਅਜਿਹਾ ਹੀ ਸੋਚਦੇ ਹੋ ਤਾਂ ਅੱਜ ਅਸੀਂ ਤੁਹਾਡੇ ਇਸ ਸਵਾਲ ਦਾ ਜਵਾਬ ਦੇ ਰਹੇ ਹਾਂ। 

ਮਾਹਰਾਂ ਅਨੁਸਾਰ ਗਰਭ ਅਵਸਥਾ ਦੌਰਾਨ ਸਿਰਫ 1 ਲਸਣ ਦੀ ਕਲੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਵਿਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ, ਐਂੰਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਤੱਤ ਹੁੰਦੇ ਹਨ, ਜੋ ਬੀਮਾਰੀਆਂ ਤੋਂ ਬਚਾਅ ਕਰਦੇ ਹਨ। ਨਾਲ ਹੀ ਇਸ ਵਿਚ ਏਲੀਸਨ ਨਾਮਕ ਤੱਤ‍ ਪਾਇਆ ਜਾਂਦਾ ਹੈ ਜੋ ਕੋਲੇਸ‍ਟਰਾਲ ਲੇਵਲ ਨੂੰ ਕੰਟਰੋਲ ਵਿਚ ਰੱਖਦਾ ਹੈ। ਇਸ ਦੇ ਇਲਾਵਾ ਗਰਭਅਵਸਥਾ ਵਿਚ ਲਸਣ ਖਾਣ ਨਾਲ ਫੰਗਲ ਅਤੇ ਬੈਕ‍ਟੀਰੀਅਲ ਇਨ‍ਫੈਕ‍ਸ਼ਨ, ਕੋਲ‍ਡ ਅਤੇ ਹਾਈ ਬ‍ਲੱਡ ਪ੍ਰੇਸ਼ਰ ਵਰਗੀਆਂ ਸਮੱਸਿਆਵਾਂ ਦੇ ਸੰਭਾਵਨਾ ਘੱਟ ਹੁੰਦੀ ਹੈ ਪਰ ਇਸ ਨੂੰ ਜ਼ਿਆਦਾ ਮਾਤਰਾ ਵਿਚ ਲੈਣ ਤੋਂ ਬਚਣਾ ਚਾਹੀਦਾ ਹੈ। ਚੱਲੋ ਜਾਣਦੇ ਹਾਂ ਕਿ ਗਰਭਅਵਸਥਾ ਦੌਰਾਨ ਲਸਣ ਖਾਣ ਨਾਲ ਮਿਲਣ ਵਾਲੇ ਫਾਇਦਿਆਂ ਅਤੇ ਨੁਕਸਾਨ ਦੇ ਬਾਰੇ ਵਿਚ।

PunjabKesari

ਗਰਭਅਵਸਥਾ 'ਚ ਲਸਣ ਖਾਣ ਦੇ ਫਾਇਦੇ

ਇਨ‍ਫੈਕ‍ਸ਼ਨ ਦਾ ਖ਼ਤਰਾ ਕਰੇ ਘੱਟ
ਗਰਭ ਅਵਸਥਾ ਦੌਰਾਨ ਔਰਤਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ। ਅਜਿਹੇ ਵਿਚ ਇਫੈਕਸ਼ਨ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਨਾਲ ਹੀ ਸਰਦੀ-ਜ਼ੁਕਾਮ ਹੋਣ ਦੀ ਸੰਭਾਵਨਾ ਵੀ ਵੱਧ ਹੁੰਦੀ ਹੈ। ਲਸਣ ਵਿਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਹ ਖ਼ਰਾਬ ਬੈਕਟੀਰੀਆ ਨਾਲ ਲੜ ਕੇ ਇਸ ਨੂੰ ਸਰੀਰ ਵਿਚ ਜਾਣ ਅਤੇ ਵਧਣ ਤੋਂ ਰੋਕਦਾ ਹੈ। ਨਾਲ ਹੀ ਇਸ ਦੇ ਸੇਵਨ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ।

ਪ੍ਰੀ-ਏਕਲੇਮਪਸੀਆ
ਗਰਭ ਅਵਸਥਾ ਦੌਰਾਨ ਹਾਈ ਬਲੱਡ ਪ੍ਰੈਸ਼ਰ ਦੀ ਸਥਿਤੀ 'ਚ ਕੁੱਝ ਔਰਤਾਂ ਨੂੰ ਇਹ ਸਮੱਸਿਆ ਹੁੰਦੀ ਹੈ।  ਅਜਿਹੇ ਵਿਚ ਲਸਣ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ।

PunjabKesari

ਵਾਲਾਂ ਨੂੰ ਝੜਨ ਤੋਂ ਰੋਕੇ
ਗਰਭ ਅਵਸਥਾ ਦੌਰਾਨ ਕਈ ਔਰਤਾਂ ਦੇ ਵਾਲ ਝੜਨ ਲੱਗ ਜਾਂਦੇ ਹਨ ਪਰ ਲਸਣ ਖਾਣ ਨਾਲ ਇਸ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਲਸਣ ਵਿਚ ਕਈ ਪੋਸ਼ਕ ਤੱਤਾਂ ਨਾਲ ਏਲਿਸਨ ਮੌਜੂਦ ਹੁੰਦਾ ਹੈ।  ਅਜਿਹੇ ਵਿਚ ਇਹ ਵਾਲਾਂ ਨੂੰ ਝੜਨ ਤੋਂ ‌ਰੋਕਣ ਵਿਚ ਮਦਦ ਕਰਦਾ ਹਨ।

ਥਕਾਵਟ ਕਰੇ ਘੱਟ
ਗਰਭ ਅਵਸਥਾ ਦੌਰਾਨ ਥਕਾਵਟ ਹੋਣਾ ਆਮ ਗੱਲ ਹੈ। ਇਸ ਨੂੰ ਦੂਰ ਕਰਨ ਲਈ ਲਸਣ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ।  

ਚੱਕਰ ਦੀ ਸਮੱਸਿਆ ਤੋਂ ਮਿਲੇਗੀ ਰਾਹਤ
ਲਸਣ ਖਾਣ ਨਾਲ ਗਰਭ ਅਵਸਥਾ ਦੌਰਾਨ ਆਉਣ ਵਾਲੇ ਚੱਕਰ ਅਤੇ ਉਲਟੀ ਦੀ ਪਰੇਸ਼ਾਨੀ ਤੋਂ ਵੀ ਛੁਟਕਾਰਾ ਮਿਲਦਾ ਹੈ।

PunjabKesari

ਗਰਭ ਅਵਸਥਾ ਵਿਚ ਜਿ‍ਆਦਾ ਲਸਣ ਖਾਣ ਦੇ ਨੁਕਸਾਨ

  • ਅਕਸਰ ਖੂਨ ਨੂੰ ਪਤਲਾ ਕਰਨ ਲਈ ਲਸਣ ਦਾ ਸੇਵਨ ਕੀਤਾ ਜਾਂਦਾ ਹੈ। ਅਜਿਹੇ ਚਿ ਗਰਭ ਅਵਸਥਾ ਦੌਰਾਨ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਡਿਲਿਵਰੀ ਦੇ ਸਮੇਂ ਨਾਰਮਲ ਤੋਂ ਜ਼ਿਆਦਾ ਬਲੀਡਿੰਗ ਹੁੰਦੀ ਹੈ। ਨਾਲ ਹੀ ਡਿਲੀਵਰੀ ਚਾਹੇ ਨਾਰਮਲ ਹੋਵੇ ਜਾਂ ਫਿਰ ਸਿਰਜੇਰੀਅਨ ।
  • ਬਲੱਡ ਕਲਾਟਿੰਗ ਦੀ ਦਵਾਈ ਖਾਣ 'ਤੇ ਲਸਣ ਦਾ ਸੇਵਨ ਨਾ ਕਰਨ ਨੂੰ ਕਿਹਾ ਜਾਂਦਾ ਹੈ। ਅਸਲ ਵਿਚ ਲਸਣ ਇਨਸੁਲਿਨ 'ਤੇ ਅਸਰ ਕਰਦਾ ਹੈ ਜਿਸ ਨੂੰ ਬਲੱਡ ਸ਼ੁਗਰ ਲਈ ਫਾਇਦੇਮੰਦ ਨਹੀਂ ਹੁੰਦਾ ਹੈ।
  • ਸਾਰਿਆਂ ਦਾ ਸਰੀਰ ਵੱਖ-ਵੱਖ ਤਰੀਕੇ ਨਾਲ ਕੰਮ ਕਰਦਾ ਹੈ। ਅਜਿਹੇ ਵਿਚ ਕੁੱਝ ਔਰਤਾਂ ਨੂੰ ਜ਼ਿਆਦਾ ਮਾਤਰਾ ਵਿਚ ਲਸਣ ਖਾਣ ਨਾਲ ਪਾਚਣ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
  • ਇਸ ਤਰ੍ਹਾਂ ਗਰਭ ਅਵਸਥਾ ਦੌਰਾਨ ਲਸਣ ਦਾ ਸੇਵਨ ਘੱਟ ਮਾਤਰਾ ਵਿਚ ਹੀ ਕਰਨਾ ਚਾਹੀਦਾ ਹੈ ਪਰ ਫਿਰ ਵੀ ਇਸ ਨੂੰ ਖਾਣ ਤੋਂ ਪਹਿਲਾਂ ਤੁਸੀਂ ਡਾਕਟਰ ਦੀ ਸਲਾਹ ਲੈਣੀ ਨਾ ਭੁੱਲੋ। ਕਿਉਂਕਿ ਇਹ ਸਾਰਿਆਂ ਦੇ ਸਰੀਰ 'ਤੇ ਵੱਖ-ਵੱਖ ਤਰੀਕੇ ਨਾਲ ਅਸਰ ਕਰਦਾ ਹੈ।

cherry

Content Editor

Related News