ਬੱਚਿਆਂ ''ਚ ਆਤਮ-ਵਿਸ਼ਵਾਸ ਵਧਾਉਣ ਲਈ ਅਪਣਾਓ ਇਹ ਟਿਪਸ

06/03/2020 10:38:35 AM

ਨਵੀਂ ਦਿੱਲੀ : ਸਾਰੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਹਰ ਫੀਲਡ ਵਿਚ ਅੱਗੇ ਵੇਖਣਾ ਚਾਹੁੰਦੇ ਹਨ ਪਰ ਇਸ ਲਈ ਮਾਤਾ-ਪਿਤਾ ਨੂੰ ਵੀ ਉਨ੍ਹਾਂ ਦਾ ‍ਆਤਮ-ਵਿਸ਼ਵਾਸ, ਮਨੋਬਲ ਵਧਾਉਣ ਦੀ ਜ਼ਰੂਰਤ ਹੁੰਦੀ ਹੈ। ਕਿਸੇ ਵੀ ਕੰਮ ਨੂੰ ਕਰਨ ਲਈ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਸਹਿਯੋਗ ਅਤੇ ਯੋਗਦਾਨ ਚਾਹੀਦਾ ਹੁੰਦਾ ਹੈ। ਅਜਿਹੇ ਵਿਚ ਬੱਚਿਆਂ ਵਿਚ ਆਤਮ-ਵਿਸ਼ਵਾਸ ਵਧਾਉਣ ਲਈ ਆਪਣਾਓ ਇਹ ਆਸਾਨ ਤਰੀਕੇ ...

ਬੱਚਿਆਂ ਨਾਲ ਸਮਾਂ ਬਿਤਾਓ
ਬੱਚਿਆਂ ਨੂੰ ਠੀਕ ਦਿਸ਼ਾ ਵਿਖਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਜ਼ਿੰਮੇਦਾਰ ਮਾਤਾ-ਪਿਤਾ ਅਤੇ ਅਧਿਆਪਕ ਬਨਣ ਦੀ ਜ਼ਰੂਰਤ ਹੈ। ਅਜਿਹੇ ਵਿਚ ਬੱਚਿਆਂ ਨਾਲ ਜ਼ਿਆਦਾ ਸਮਾਂ ਬਿਤਾਓ। ਉਨ੍ਹਾਂ ਦੇ ਹਰ ਕੰਮ 'ਤੇ ਧਿਆਨ ਦਿਓ। ਇਸ ਦੇ ਨਾਲ ਹੀ ਉਨ੍ਹਾਂ ਨੂੰ ਠੀਕ-ਗਲਤ ਬਾਰੇ ਦੱਸੋ। ਜਿੱਥੇ ਉਸ ਦੀ ਗਲਤੀ ਹੈ ਉਸ ਨੂੰ ਪਿਆਰ ਨਾਲ ਦੱਸੋ ਅਤੇ ਉਸ ਗਲਤੀ ਨੂੰ ਠੀਕ ਕਰਵਾਓ।

PunjabKesari

ਤਾਰੀਫ ਕਰੋ
ਬੱਚਿਆਂ ਨੇ ਚਾਹੇ ਪੈਂਸਲ ਨਾਲ ਇਕ ਫੁੱਲ ਹੀ ਕਿਉਂ ਨਾ ਬਣਾਇਆ ਹੋਵੇ, ਫਿਰ ਵੀ ਉਸ ਦੀ ਤਾਰੀਫ ਕਰੋ। ਉਸ ਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਤ ਕਰੋ। ਅਜਿਹਾ ਕਰਨ ਨਾਲ ਬੱਚਿਆਂ ਦੀ ਹਿੰਮਤ ਵੱਧਦੀ ਹੈ।

ਹਰ ਸਥਿਤੀ ਸਾਹਮਣਾ ਕਰਨਾ ਸਿਖਾਓ
ਉਂਝ ਤਾਂ ਕੋਈ ਵੀ ਆਪਣੇ ਬੱਚਿਆਂ ਨੂੰ ਮੁਸ਼ਕਲ ਜਾਂ ਖਤਰੇ ਵਿਚ ਨਹੀਂ ਪਾਉਣਾ ਚਾਹੁੰਦਾ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਹਰ ਸਮੇਂ ਉਨ੍ਹਾਂ ਦੇ ਨਾਲ ਰਹੋ। ਅਜਿਹੇ ਵਿਚ ਬੱਚਿਆਂ ਨੂੰ ਹਰ ਸਥਿਤੀ ਦਾ ਸਾਹਮਣਾ ਕਰਨਾ ਆਉਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਮੁਸ਼ਕਲ ਸਮੇਂ ਦਾ ਸਾਹਮਣਾ ਕਰਨ ਲਈ ਤਿਆਰ ਕਰੋ। ਇਸ ਦੇ ਨਾਲ ਹੀ ਉਨ੍ਹਾਂ ਦਾ ‍ਆਤਮ-ਵਿਸ਼ਵਾਸ ਵਧਾਓ ਤਾਂ ਜੋ ਉਹ ਹਰ ਖਤਰੇ ਨੂੰ ਪਾਰ ਕਰਨ ਲਈ ਸਮਰਥ ਹੋਵੇ।

PunjabKesari

ਕਿਸੇ ਨਾਲ ਤੁਲਣਾ ਨਾ ਕਰੋ
ਸਾਰਿਆਂ ਦਾ ਸੁਭਾਅ ਵੱਖਰਾ-ਵੱਖਰਾ ਹੁੰਦਾ ਹੈ। ਅਜਿਹੇ ਵਿਚ ਇਕ ਬੱਚੇ ਦੇ ਕੁੱਝ ਚੰਗਾ ਕਰਨ 'ਤੇ ਦੂਜੇ ਨੂੰ ਵੀ ਉਹੋ ਜਿਹਾ ਕਰਨ ਲਈ ਨਾ ਕਹੋ। ਅਜਿਹੇ ਵਿਚ ਜੇਕਰ ਦੂਜਾ ਬੱਚਾ ਉਸ ਚੀਜ ਨੂੰ ਕਰਨ ਵਿਚ ਸਮਰਥ ਨਹੀਂ ਹੋਵੇਗਾ ਤਾਂ ਬੱਚੇ ਦਾ ਕਾਨਫੀਡੈਂਸ ਲੂਜ਼ ਹੋ ਜਾਵੇਗਾ।

ਸੁਪਨਿਆਂ 'ਚ ਨਾ ਗੁਆਚਣ ਦਿਓ
ਬੱਚਿਆਂ ਨੂ ਸੁਪਨਿਆਂ ਦੀ ਦੁਨੀਆ ਵਿਚ ਗੁਆਚਣ ਨਾ ਦਿਓ। ਉਨ੍ਹਾਂ ਨੂੰ ਅੱਗੇ ਦੀ ਜਿੰਦਗੀ ਲਈ ਤਿਆਰ ਕਰੋ। ਉਨ੍ਹਾਂ ਨੂੰ ਆਸ਼ਾਵਾਦੀ ਨਾਲੋਂ ਜ਼ਿਆਦਾ ਸਹਿਣਸ਼ੀਲ ਬਣਾਓ। ਉਨ੍ਹਾਂ ਨੂੰ ਹਰ ਸਥਿਤੀ ਦਾ ਦ੍ਰਿੜਤਾ ਨਾਲ ਸਾਹਮਣਾ ਕਰਨਾ ਸਿਖਾਓ।


cherry

Content Editor

Related News