ਸਿਖਣ ਦਾ ਆਨੰਦ : ‘ਭਾਸ਼ਾ ਅਤੇ ਗਣਿਤ ਵਿੱਚ ਹੋਵੋ ਪ੍ਰਪੱਕ’

07/06/2020 6:29:51 PM

ਡਾ. ਪਿਆਰਾ ਲਾਲ ਗਰਗ
(99145-05009)
 

ਪੜ੍ਹਾਈ ਲਿਖਾਈ ਵਾਸਤੇ ਮੁੱਢ ਤੋਂ ਹੀ ਭਾਸ਼ਾ ਤੇ ਗਣਿਤ ਦੇ ਵਿਸ਼ਿਆਂ ਵਿੱਚ ਪ੍ਰਪੱਕ ਹੋਣਾ ਜਰੂਰੀ ਹੈ। ਅੱਜ ਗਣਿਤ ਦੀ ਕੀ ਮਹੱਤਤਾ ਹੈ? ਕਿਵੇਂ ਗਣਿਤ ਨੂੰ ਰੋਚਕਤਾ ਨਾਲ ਸਿੱਖਿਆ ਜਾ ਸਕਦਾ ਹੈ? ਔਖੇ ਸਮਝੇ ਜਾਂਦੇ ਇਸ ਵਿਸ਼ੇ ਨੂੰ ਸਿੱਖਦੇ ਹੋਏ ਅਸੀਂ ਰੋਜ਼ਾਨਾ ਜੀਵਨ ਦੇ ਅਮਲੀ ਅਨੁਭਵਾਂ ਅਤੇ ਲੋੜਾਂ ਨਾਲ ਜੋੜ ਕੇ ਬਹੁਤ ਹੀ ਸਹਿਜ ਅਤੇ ਅਨੰਦਮਈ ਬਣਾ ਸਕਦੇ ਹਾਂ। ਗਣਿਤ ਸਾਡੀ ਸੋਚ ਨੂੰ ਉਡਾਰੀ ਮਾਰਨ ਲਾਉਂਦਾ ਹੈ ਅਤੇ ਸਾਨੂੰ ਸਮੱਸਿਆ ਦਾ ਸਮਾਧਾਨ ਕਰਨ ਵਿੱਚ ਖੁੱਭਣਾ ਸਿਖਾਉਂਦਾ ਹੈ।

ਇਹ ਬੋਝਲ ਤਾਂ ਉਸ ਵਕਤ ਬਣਦਾ ਹੈ ਜਦ ਅਸੀਂ ਇਸ ਨੂੰ ਅਮਲੀ ਜੀਵਨ ਨਾਲ, ਇਸਦੇ ਇਤਿਹਾਸ ਤੇ ਵਿਕਾਸ ਨਾਲ ਜੋੜੇ ਬਿਨਾਂ ਜਾਂ ਇਸ ਦੇ ਅਜੂਬਿਆਂ ਬਾਬਤ ਬਿਆਨ ਕੀਤੇ ਬਿਨਾਂ, ਕੇਵਲ ਇਮਤਿਹਾਨ ਪਾਸ ਕਰਨ ਵਾਸਤੇ ਮਸ਼ੀਨੀ ਜਿਹੇ ਢੰਗ ਨਾਲ ਪ੍ਰਸ਼ਨ ਹੱਲ ਕਰਨ ਤੱਕ ਸੀਮਿਤ ਕਰ ਦਿੰਦੇ ਹਾਂ ।

ਖੇਡ ਰਤਨ ਪੰਜਾਬ ਦੇ : ਭਾਰਤੀ ਅਥਲੈਟਿਕਸ ਦੀ ਗੋਲਡਨ ਗਰਲ ‘ਮਨਜੀਤ ਕੌਰ’    

ਭਲਾ ਸੋਚੋ ਜਦ ਬੱਚੇ ਨੂੰ ਪਤਾ ਚੱਲੇ ਕਿ ਜੇ ਕਿਤਾਬ ਕਾਪੀ ਦੇ ਵਰਕੇ ਗਿਣਨੇ ਹਨ ਤਾਂ ਗਣਿਤ ਹੀ ਮਦਦ ਕਰਦਾ ਹੈ। ਦੂਜੇ ਪਾਸੇ ਖੇਡਾਂ ਵਿੱਚ ਗਣਿਤ ਸਾਡੀ ਕਿਵੇਂ ਮਦਦ ਕਰਦਾ ਹੈ, ਇਸਦੀ ਮਹੱਤਤਾ ਦੀ ਸਮਝ ਲੱਗ ਸਕਦੀ ਹੈ। ਗਣਿਤ ਨਾਲ ਤਾਂ ਬਿਨਾਂ ਮਿਣਿਆ ਹੀ ਬੁੱਝ ਸਕਦੇ ਹਾਂ ਕਿ ਕਿਸੇ ਟੈਂਕ ਵਿੱਚ ਕਿੰਨਾ ਪਾਣੀ ਹੈ ? ਦੱਸ ਸਕਦੇ ਹਾਂ ਦੀਵਾਰ ਦੇ ਪਲਸਤਰ ਵਿੱਚ ਲੁਕੀਆਂ ਕਿੰਨੀਆਂ ਇੱਟਾਂ ਹਨ। ਬਿਨਾਂ ਮਿਣੇ ਇਟਾਂ ਗਿਣ ਕੇ ਦੱਸ ਸਕਦੇ ਹੋ ਕਿ ਉਚਾਈ ਜਾਂ ਲੰਬਾਈ ਕਿੰਨੀ ਹੈ ? ਡੱਬਿਆਂ ਦੀ ਲੱਗੀ ਧਾਕ ਵਿੱਚ ਕੇਵਲ ਲੇਟਵੀਂ ਤੇ ਖੜ੍ਹਵੀਂ ਲਾਈਨ ਦੇ ਡੱਬੇ ਗਿਣ ਕੇ ਦੱਸ ਸਕਦੇ ਹੋ ਕੁੱਲ ਗਿਣਤੀ ਡੱਬਿਆਂ ਦੀ।

ਬੀਤੇ ਤੇ ਆਉਣ ਵਾਲੇ ਸਮੇਂ ਦਾ ਵਿਸ਼ਾਲ ਸ਼ੀਸ਼ਾ ਹੁੰਦੇ ਨੇ 'ਸਾਡੇ ਬਜ਼ੁਰਗ'

ਗਣਿਤ ਨੇ ਹੀ ਤਾਂ ਦੱਸਿਆ ਕਿ ਜੀ.ਟੀ.ਰੋਡ 'ਤੇ ਚਹੇੜੂ ਦੇ ਪੁਲ 'ਤੇ ਐਕਸੀਡੈਂਟ ਕਿਉਂ ਹੁੰਦੇ ਸੀ ਤੇ ਗਣਿਤ ਨੇ ਹੀ ਉਨ੍ਹਾਂ ਦਾ ਹੱਲ ਲੱਭਿਆ। ਗਣਿਤ ਨਾਲ ਪਤਾ ਚਲਦਾ ਹੈ ਕਿ ਮੋੜ ਉਪਰ ਸੜਕ ਦੀ ਢਲਾਣ ਕਿੰਨੀ ਰੱਖੀ ਜਾਵੇ ਤਾਂ ਕਿ ਬੱਸ ਜਾਂ ਕਾਰ ਉਲਟੇ ਨਾ, ਪਹਾੜਾਂ ਵਿੱਚ ਸੜਕਾਂ ਸੁਰੱਖਿਅਤ ਹਿਸਾਬ ਕਾਰਨ ਹੀ ਹਨ। ਗਣਿਤ ਨਾਲ ਹੀ ਬਿਨਾਂ ਜੋਖੇ ਸਰੀਏ ਦਾ ਵਜਨ ਅਸੀਂ ਦੱਸ ਦਿੰਦੇ ਹਾਂ। 

ਕੋਰੋਨਾ ਤੋਂ ਬਚਣ ਲਈ FSSAI ਨੇ ਜਾਰੀ ਕੀਤੇ ਭੋਜਨ ਸੁਰੱਖਿਆ ਦਿਸ਼ਾ-ਨਿਰਦੇਸ਼, ਇੰਝ ਧੋਵੋ ਫ਼ਲ ਤੇ ਸਬਜ਼ੀਆਂ 

ਕੋਰੋਨਾ ਦੇ ਫੈਲਾਅ ਦੀ ਦਰ ਵੀ ਤਾਂ ਹਿਸਾਬ ਦੇ ਮਾਡਲ ਹੀ ਦੱਸ ਰਹੇ ਨੇ, ਫਰਾਂਸੀਸੀ ਗਣਿਤਵੇਤਾ ਸੋਫੀਆ ਜਰਮੇਨ ਦੇ ਗਣਿਤ ਨਾਲ ਹੀ ਤਾਂ ਬਣ ਸਕਿਆ ਆਈਫਲ ਮੀਨਾਰ, ਸਾਡੇ ਸ੍ਰੀਨਿਵਾਸ ਰਾਮਾਨੁਜਮ ਨੇ ਵੀ ਤਾਂ ਵਜਾ ਦਿੱਤੇ ਸਨ ਡੰਕੇ ਸੰਸਾਰ ਭਰ ਵਿੱਚ ਬਿਨਾਂ ਹਿਸਾਬ ਦੀ ਕਿਸੇ ਰਸਮੀ ਸਿਖਲਾਈ ਦੇ ਹੀ।

ਬੱਸ ਹੁਣ ਤੁਸੀਂ ਅਨੰਦ ਮਾਣੋ ਇਹ ਬੁੱਝਣ ਵਿੱਚ ਉਸ ਤਿਕੋਣ ਦੀ ਤੀਜੀ ਭੁਜਾ ਦੀ ਲੰਬਾਈ, ਜਿਸ ਦਾ ਖੇਤਰਫਲ 84 ਵਰਗ ਗਜ ਤੇ ਦੋ ਭੁਜਾਵਾਂ 13 ਤੇ 14 ਗਜ ਹਨ। 

ਗੰਭੀਰ ਚੁਣੌਤੀਆਂ ਦੇ ਬਾਵਜੂਦ ਸਫਲਤਾ ਦੇ ਝੰਡੇ ਬੁਲੰਦ ਕਰਨ ਵਾਲਾ ਮਹਾਯੋਧਾ ਹੈ 'ਗੁਰਬਿੰਦਰ ਸਿੰਘ ਬਾਜਵਾ' 


rajwinder kaur

Content Editor

Related News