ਲੈਪਟਾੱਪ ਤੇ ਮੋਬਾਇਲ ਦੀ ਆਦਤ ਪੈ ਜਾਣ ਨਾਲ ਇਨ੍ਹਾਂ ਸਮੱਸਿਆ ਦਾ ਕਰਨਾ ਪੈ ਸਕਦੈ ਸਾਹਮਣਾ

05/03/2020 5:11:04 PM

ਲੋਕਡਾਊਨ ਕੇ ਕਾਰਨ ਘਰ ਦੇ ਵਿਚ ਰਹਿੰਦੇ ਹੋਏ ਵੱਡਿਆਂ ਦੇ ਨਾਲ-ਨਾਲ ਛੋਟਿਆਂ ਦੀ ਵੀ ਆਦਤ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ। ਘਰ ਵਿਚ ਰਹਿ ਰਹੇ ਬੱਚੇ ਸਾਰਾ ਦਿਨ ਲੈਪਟਾੱਪ ਅਤੇ ਮੋਬਾਇਲ ਦੇ ਨਾਲ ਹੀ ਲੱਗੇ ਰਹਿੰਦੇ ਹਨ। ਅਜਿਹੇ ਦਿਨਾਂ ’ਚ ਕਈ ਸਕੂਲਾਂ ਦੇ ਬੱਚਿਆਂ ਨੂੰ ਛੁੱਟੀਆਂ ਵੀ ਪੈ ਗਈਆਂ ਹਨ, ਜਿਸ ਸਦਕਾ ਉਹ ਆਪਣਾ ਸਮਾਂ ਬਤੀਤੀ ਕਰਨ ਦੇ ਲਈ ਲੈਪਟਾੱਪ ਅਤੇ ਮੋਬਾਇਲ ਫੋਨ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਚੀਜ਼ਾਂ ’ਤੇ ਉਹ ਸਾਰਾ ਦਿਨ ਗੇਮ ਅਤੇ ਫਿਲਮਾਂ ਦੇਖ ਰਹੇ ਹਨ। ਬੱਚਿਆਂ ਦੀਆਂ ਇਨ੍ਹਾਂ ਹਰਕਤਾਂ ਕਾਰਨ ਉਨ੍ਹਾਂ ਦੀਆਂ ਅੱਖਾਂ ਤਾਂ ਖਰਾਬ ਹੋ ਸਕਦੀਆਂ ਹਨ ਪਰ ਨਾਲ ਹੀ ਉਨ੍ਹਾਂ ਦੀ ਖਾਣ-ਪੀਣ ਦੀ ਆਦਤ ’ਤੇ ਵੀ ਬਹੁਤ ਬੂਰਾ ਅਸਰ ਪੈ ਰਿਹਾ ਹੈ। ਘਰ ਰਹਿੰਦੇ ਬੱਚਿਆਂ ਦੇ ਖੇਡਣ ਦਾ ਸਮਾਂ ਅਤੇ ਕੰਮ ਕਰਨ ਦੀ ਰੂਟੀਨ ਸਭ ਬਦਲ ਗਈ ਹੈ। ਸਮਾਂ-ਬੇ-ਸਮਾਂ ਖਾਣਾ ਖਾਣ ਨਾਲ ਉਨ੍ਹਾਂ ਦੀ ਸਿਹਤ ’ਤੇ ਗਲਤ ਅਸਰ ਪੈਣਾ ਸ਼ੁਰੂ ਹੋ ਜਾਵੇਗਾ।  

ਲਾਕਡਾਊਨ ਦੇ ਸਮੇਂ ਮੋਬਾਈਲ ਅਤੇ ਲੈਪਟਾੱਪ ਦੀ ਵਰਤੋਂ ਕਰਦੇ ਹੋਏ ਬੱਚਿਆਂ ਨੂੰ ਆਪਣੀ ਸਿਹਤ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਣਾ ਚਾਹੀਦਾ ਹੈ। ਲਾਕਡਾਊਨ ਦੇ ਸਮੇਂ ਬੱਚੇ ਕੀ ਕਰਦੇ ਹਨ ਅਤੇ ਕੀ ਨਹੀਂ ਕਰਦੇ, ਇਸ ਦੇ ਬਾਰੇ ਮਾਤਾ-ਪਿਤਾ ਨੂੰ ਖਾਸ ਤੌਰ ’ਤੇ ਧਿਆਨ ਦੇਣਾ ਚਾਹੀਦਾ ਹੈ, ਜੋ ਜ਼ਰੂਰੀ ਵੀ ਹੈ।

ਪੜ੍ਹੋ ਇਹ ਵੀ ਖਬਰ - ਜਨਮ ਦਿਹਾੜੇ ’ਤੇ ਵਿਸ਼ੇਸ਼: ਬਾਦਸ਼ਾਹ-ਏ-ਹਿੰਦ, ਸੁਲਤਾਨ-ਉਲ-ਕੌਮ ‘ਸਰਦਾਰ ਜੱਸਾ ਸਿੰਘ ਆਹਲੂਵਾਲੀਆ’

ਪੜ੍ਹੋ ਇਹ ਵੀ ਖਬਰ - ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜਾ : ‘ਸਿਆਸਤ ਅਤੇ ਪੱਤਰਕਾਰਤਾ ਇਕ ਬਰਾਬਰ’ 

ਜਰੂਰਤ ਦੇ ਨਾਲ ਡਾਈਟ ਵਿਚ ਵੀ ਲਿਆਓ ਬਦਲਾਵ
ਲੋਕਡਾਊਨ ਦੇ ਦੌਰਾਨ ਆਪਣੇ ਆਪ ਨੂੰ ਤਣਾਅ ਤੋਂ ਮੁਕਤ ਰੱਖਣ ਅਤੇ ਸਿਹਤਮੰਦ ਰਹਿਣ ਦੇ ਲਈ ਜਰੂਰੀ ਹੈ ਕਿ ਬੱਚਿਆਂ ਦੇ ਨਾਲ-ਨਾਲ ਤੂਸੀਂ ਆਪਣੇ ਖਾਣ-ਪੀਣ ਦਾ ਵੀ ਵਿਸ਼ੇਸ਼ ਤੌਰ ’ਤੇ ਧਿਆਨ ਰੱਖੋ। ਤੁਹਾਨੂੰ ਆਪਣੇ ਖਾਣੇ ਵਿਚ ਮੂੰਗ ਦੀ ਦਾਲ, ਸਲਾਦ, ਅਖਰੋਟ, ਵਿਟਾਮਿਨ-ਸੀ ਵਾਲੇ ਫਲ ਆਦਿ ਵੀ ਸ਼ਾਮਲ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਆਪਣੀ ਡਾਇਟ ’ਚ ਵੀ ਹੋਲੀ-ਹੋਲੀ ਬਦਲਾਅ ਕਰਦੇ ਰਹਿਣਾ ਚਾਹੀਦਾ ਹੈ, ਜੋ ਤੁਹਾਡੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ।

PunjabKesari

ਬਣਾਏ ਰੱਖੋ ਸਰੀਰ ਦਾ ਸਟੇਮਿਨਾ
ਲੈਪਟਾੱਪ ਅਤੇ ਫੋਨ ਦਾ ਜ਼ਿਆਦਾ ਪ੍ਰਯੋਗ ਕਰਨ ਦੇ ਨਾਲ ਸਰੀਰ ਦੀ ਤਾਕਤ ਬਹੁਤ ਜ਼ਿਆਦਾ ਘੱਟ ਹੋ ਜਾਂਦੀ ਹੈ। ਇਸ ਦਾ ਅਸਰ ਸਰੀਰ ’ਤੇ ਜ਼ਿਆਦਾ ਪੈਂਦਾ ਦਿਖਾਈ ਨਹੀਂ ਦਿੰਦਾ ਪਰ ਦਿਮਾਗ ’ਤੇ ਜ਼ਰੂਰ ਹੁੰਦਾ ਹੈ। ਲੈਪਟਾੱਪ ਅਤੇ ਫੋਨ ਦੀ ਵਰਤੋਂ ਕਰਨ ਦੇ ਨਾਲ ਬੱਚਿਆਂ ਦੇ ਨਾਲ-ਨਾਲ ਵੱਡਿਆ ਨੂੰ ਵੀ ਸਿਰਦਰਦ ਅਤੇ ਥਕਾਨ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜਰੂਰੀ ਹੈ ਕਿ ਸਰੀਰ ਦਾ ਸਟੇਮਿਨਾ ਬਣਾਏ ਰੱਖਣ ਦੇ ਲਈ ਤੁਸੀਂ ਆਪਣੀ ਡਾਈਟ ਵਿਚ ਮੇਵੇ ਤੋਂ ਇਲਾਵਾ ਸਰੀਰ ਨੂੰ ਸਿਹਤਮੰਦ ਰੱਖਣ ਵਾਲੀਆਂ ਚੀਜ਼ਾਂ ਖਾ ਸਕਦੇ ਹੋ। ਇਸ ਦੌਰਾਨ ਤੁਹਾਨੂੰ ਫਾਸਟ ਫੁੱਡ, ਜ਼ਿਆਦਾ ਮਸਾਲੇਦਾਰ ਖਾਣੇ ਤੋਂ ਪਰਹੇਜ ਕਰਨਾ ਚਾਹੀਦਾ ਹੈ। 

ਪੜ੍ਹੋ ਇਹ ਵੀ ਖਬਰ - ਸੰਗਤਾਂ ਨੂੰ ਬਦਨਾਮ ਨਾ ਕਰੋ, ਜ਼ਿੰਮੇਵਾਰੀ ਲਈ ਸਿਹਤ ਮੰਤਰੀ ਅਤੇ ਸਰਕਾਰਾਂ ਜਵਾਬ ਦੇਣ 

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਸਾਡੇ ਲਈ ਇਕ ਕੁਦਰਤ ਦਾ ਸੁਨੇਹਾ ਹੋ ਸਕਦੈ, ਪਰ ਜੇ ਸਮਝੀਏ ਤਾਂ... 

PunjabKesari

ਰੋਜ਼ਾਨਾ ਕਰੋ ਯੋਗਾ ਅਤੇ ਕਸਰਤ
ਸਾਰਾ ਦਿਨ ਲੈਪਟਾੱਪ ਅਤੇ ਮੋਬਾਇਲ ’ਤੇ ਕੰਮ ਕਰਨ ਦੇ ਨਾਲ ਨ ਸਿਰਫ ਅੱਖਾਂ ਅਤੇ ਦਿਮਾਗ ’ਤੇ ਬੂਰਾ ਅਸਰ ਪੈਂਦਾ ਹੈ ਸਗੋਂ ਇਸ ਨਾਲ ਸਰੀਰ ਨੂੰ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ। ਸਾਰਾ ਦਿਨ ਬੈਠੇ ਰਹਿਣ ਦੇ ਨਾਲ ਸਰਵਾਇਕਲ, ਪੀਠ, ਗਰਦਨ ਦੇ ਦਰਦ ਦੀ ਸਮੱਸਿਆ ਦਾ ਤੁਹਾਨੂੰ ਸਾਹਮਣਾ ਕਰਨਾ ਪੈਦਾ ਹੈ। ਇਸ ਲਈ ਜਰੂਰੀ ਹੈ ਕਿ ਬੱਚਿਆਂ ਨੂੰ ਰੋਜ਼ਾਨਾ ਯੋਗਾ ਅਤੇ ਕਸਰਤ ਜ਼ਰੂਰ ਕਰਵਾਓ। ਸਵੇਰੇ ਅਤੇ ਸ਼ਾਮ ਨੂੰ ਬੱਚਿਆਂ ਦੇ ਨਾਲ ਮਿਲ ਕੇ ਘਰ ਦੇ ਅੰਦਰ ਅਤੇ ਛੱਤ ’ਤੇ ਕੁਝ ਸਮੇਂ ਦੇ ਲਈ ਕਸਰਤ ਕਰੋ। ਅਜਿਹਾ ਕਰਨ ਨਾਲ ਸਰੀਰ ਪੂਰੀ ਤਰ੍ਹਾਂ ਦੇ ਨਾਲ ਸਿਹਤਮੰਦ ਰਹਿੰਦਾ ਹੈ।

ਖੁਸ਼ਬੂ


rajwinder kaur

Content Editor

Related News