ਇਸ ਪਿੰਡ ਬਾਰੇ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

02/23/2017 11:19:23 AM

ਮੁੰਬਈ— ਪਿੰਡ ਦਾ ਨਾਮ ਸੁਣਦੇ ਹੀ ਦਿਮਾਗ ''ਚ ਹਰੇ-ਭਰੇ ਖੇਤ ਘੁੰਮਣ ਲੱਗਦੇ ਹਨ ਅਤੇ ਮਨ ਨੂੰ ਸ਼ਾਤੀ ਮਹਿਸੂਸ ਹੁੰਦੀ ਹੈ। ਪਿੰਡ ''ਚ ਰਹਿਣ ਦਾ ਆਪਣਾ ਇੱਕ ਅਲੱਗ ਮਜਾ ਹੁੰਦਾ ਹੈ। ਕਈ ਲੋਕ ਛੁੱਟੀਆਂ ਮਨਾਉਣ ਦੇ ਲਈ ਪਿੰਡ ਜਾਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਿੰਡ ਦੇ ਬਾਰੇ ਦੱਸਣ ਜਾ ਰਹੇ ਹਾਂ। ਜੋ  ਰੇਤ ਦੇ ਟੀਲੇ ਵਿਚਕਾਰ ਵੱਸਿਆ ਹੋਇਆ ਹੈ।
ਇਸ ਖੂਬਸੂਰਤ ਪਿੰਡ ਦਾ ਨਾਮ ਹੈ ਹੁਕਾਚਾਇਨਾ। ਇਸ ਪਿੰਡ ਨੂੰ ਦੇਖਣ ਦੇ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਇਹ ਪਿੰਡ ਬਹੁਤ ਛੋਟਾ ਹੈ। ਇਸ ''ਚ 96 ਪਰਿਵਾਰ ਰਹਿੰਦੇ ਹਨ। ਇੱਥੇ  ਹੋਟਲ, ਦੁਕਾਨਾਂ ਅਤੇ ਹੋਰ ਵੀ ਸੁਵਿਧਾਵਾਂ ਉਪਲੱਬਧ ਹਨ। ਇੱਥੇ ਇੱਕ ਕੁਦਰਤੀ ਝੀਲ ਵੀ ਹੈ। ਕਹਿੰਦੇ ਹਨ ਕਿ ਇੱਥੇ ਇੱਕ ਰਾਜਕੁਮਾਰੀ ਨਹਾ ਰਹੀ ਸੀ ਅਤੇ ਇੱਕ ਸ਼ਿਕਾਰੀ ਨੇ ਉਸ ਤੇ ਨਿਸ਼ਾਨਾ ਬੰਨਿਆ ਪਰ ਰਾਜਕੁਮਾਰੀ ਸ਼ਿਕਾਰੀ ਕੋਲੋ ਬਚ ਨਿਕਲੀ ਪਰ ਉਸਦੇ ਕੱਪੜਿਆਂ ਨਾਲ ਉਥੇ  ਬਾਲੂ ਦਾ ਟੀਲਾ ਬਣ ਗਿਆ। ਇਸ ਪਿੰਡ ''ਚ ਹਵਾ ਦੀਆਂ ਲਹਿਰਾਂ ਨਾਲ ਕਈ ਟੀਲੇ ਬਣਦੇ ਰਹਿੰਦੇ ਹਨ।
ਕਈ ਜੋੜੇ ਇਸ ਪਿੰਡ ਨੂੰ ਦੇਖਣ ਦੇ ਲਈ ਅਉਂਦੇ ਹਨ। ਇੱਥੇ ਰਹਿਣ ਵਾਲੇ ਲੋਕ ਉਨ੍ਹਾਂ ਦਾ ਖੁਸ਼ੀ ਨਾਲ ਸੁਵਾਗਤ ਕਰਦੇ ਹਨ ਅਤੇ ਉਨ੍ਹਾਂ ਨੂੰ ਉੱਪਰ ਤੱਕ ਲੈ ਕੇ ਜਾਂਦੇ ਹਨ। ਇੱਥੇ ਸੂਰਜ ਦਾ ਨਜ਼ਾਰਾ ਦੇਖਣ ਯੋਗ ਹੈ। ਇਸ ਖੂਬਸੂਰਤ ਪਿੰਡ ਨੂੰ ਦੇਖ ਕੇ ਤੁਸੀਂ ਵੀ ਇੱਥੇ ਆਉਂਣਾ ਚਾਹੋਗੇ। ਆਓ ਤਸਵੀਰਾਂ ''ਚ ਦੇਖਦੇ ਹਾਂ ਇਹ ਖੂਬਸੂਰਤ ਪਿੰਡ