ਦਿਲ ਦਾ ਦੌਰਾ ਪੈ ਜਾਣ ''ਤੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

03/14/2017 11:39:45 AM

ਮੁੰਬਈ—ਦਿਲ ਦਾ ਠੀਕ ਤਰੀਕੇ ਨਾਲ ਕੰਮ ਨਾ ਕਰਨ ''ਤੇ ਕਈ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਹਨ। ਕਈ ਵਾਰੀ ਤਾਂ ਦਿਲ ਦਾ ਦੌਰਾ ਪੈਣ ਦਾ ਖਤਰਾ ਵੀ ਹੋ ਜਾਂਦਾ ਹੈ। ਖੂਨ ਨਾ ਮਿਲਣ ਕਾਰਨ ਦਿਲ ਦੀਆਂ ਮਾਸਪੇਸ਼ੀਆਂ ਨੂੰ ਆਕਸੀਜਨ ਸਹੀ ਤਰੀਕੇ ਨਾਲ ਨਹੀਂ ਮਿਲਦੀ, ਜਿਸ ਕਾਰਨ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਮਨੁੱਖ ਦੀ ਮੌਤ ਵੀ ਹੋ ਸਕਦੀ ਹੈ। ਅੱਜ-ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਕੁੱਝ ਲੋਕ ਘਰ ''ਚ ਇੱਕਲੇ ਹੁੰਦੇ ਹਨ, ਜਿਸ ਕਾਰਨ ਸਮੇਂ ''ਤੇ ਡਾਕਟਰੀ ਮਦਦ ਨਹੀਂ ਮਿਲ ਪਾਉਂਦੀ। ਦਿਲ ਦਾ ਦੌਰਾ ਪੈਣ ਦੇ ਲੱਛਣ ਪਤਾ ਲੱਗਣ ''ਤੇ ਜੇ ਮਨੁੱਖ ਘਰ ''ਚ ਇੱਕਲਾ ਹੈ ਤਾਂ ਉਸ ਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਨ੍ਹਾਂ ਖਾਸ ਗੱਲਾਂ ਦਾ ਧਿਆਨ ਰੱਖ ਕੇ ਉਹ ਆਪਣੀ ਜਾਨ ਬਚਾ ਸਕਦਾ ਹੈ।
1. ਦਿਲ ''ਚ ਇਕ-ਦਮ ਦਰਦ ਹੋਣ ''ਤੇ ਮਨੁੱਖ ਨੂੰ ਆਪਣੇ ਕੱੱਪੜੇ ਢਿੱਲੇ ਕਰ ਲੈਣੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਬੇਚੈਨੀ ਘੱਟ ਹੋਵੇਗੀ।
2. ਜੇਕਰ ਹਿਲਣ ਦੀ ਹਿੰਮਤ ਨਾ ਹੋਵੇ ਤਾਂ ਡਿਸਪਰੀਨ ਦੀ ਇਕ ਗੋਲੀ ਜੀਭ ਦੇ ਥੱਲੇ ਰੱਖ ਲਓ। ਇਸ ਤਰ੍ਹਾਂ ਕਰਨ ਨਾਲ ਦੌਰਾ ਪੈਣ ਦਾ ਖਤਰਾ ਘੱਟ ਜਾਂਦਾ ਹੈ।
3. ਜੇਕਰ ਉਲਟੀ ਆਉਂਦੀ ਹੋਵੇ ਤਾਂ ਲੰਮੇ ਨਾ ਪਵੋ, ਨਹੀਂ ਤਾਂ ਇਹ ਫੇਫੜਿਆਂ ''ਚ ਚਲੀ ਜਾਵੇਗੀ ਅਤੇ ਸਾਹ ਬੰਦ ਹੋਣ ਦਾ ਖਤਰਾ ਵਧ ਜਾਵੇਗਾ।
4. ਪਾਣੀ ਪੀਣ ਦੀ ਗਲਤੀ ਨਾ ਕਰੋ ਇਸ ਨਾਲ ਮੁਸ਼ਕਲ ਵਧ ਸਕਦੀ ਹੈ।
5. ਫੋਨ ਕਰਕੇ ਕਿਸੇ ਨੂੰ ਆਪਣੀ ਮਦਦ ਲਈ ਬੁਲਾ ਲਓ।