ਕੰਪਿਊਟਰ ਦੀ ਵਰਤੋਂ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

02/09/2017 1:06:13 PM

ਮੁੰਬਈ— ਅੱਜ ਦੇ ਸਮੇਂ ''ਚ ਹਰ ਘਰ ''ਚ ਕੰਪਿਊਟਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸਦਾ ਇਸਤੇਮਾਲ ਕਰਨ ਦੇ ਨਾਲ-ਨਾਲ ਇਸਦੀ ਸਫਾਈ ਕਰਨੀ ਵੀ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਲੋਕ ਇਸਦੀ ਸਫਾਈ ਕਰਨਾ ਭੁੱਲ ਜਾਂਦੇ ਹਨ। ਪਰ ਅਸੀਂ ਤੁਹਾਨੂੰ ਜਾਣਕਾਰੀ ਦੇ ਲਈ ਦੱਸ ਦਈਏ  ਜੇਕਰ ਇਲੈਕਟਰੋਨਿਕ ਚੀਜ਼ਾਂ ਦੀ ਸਫਾਈ ਨਾ ਕੀਤੀ ਜਾਵੇ ਤਾਂ ਇਹ ਤਕਨੀਕੀ ਰੂਪ ਨਾਲ ਕੰਮ ਕਰਨਾ ਬੰਦ ਕਰ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਸ ਤਰ੍ਹਾਂ ਤੁਸੀਂ ਆਪਣੇ ਕੰਪਿਊਟਰ ਨੂੰ ਸਾਫ ਸੁਥਰਾ ਰੱਖ ਸਕਦੇ ਹੋ।
1.ਕੰਪਿਊਟਰ ''ਤੇ ਕੰਮ ਕਰਦੇ ਸਮੇਂ ਖਾਣ ਪੀਣ ਦੀਆਂ ਚੀਜ਼ਾਂ ਦੂਰ ਰੱਖੋ। ਕੋਈ ਵੀ ਤਰਲ ਪਦਾਰਥ ਤੁਹਾਡੇ ਕੰਪਿਊਟਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
2. ਕੰਪਿਊਟਰ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਉਸਨੂੰ ਸਾਫ ਕਰੋ। 
3. ਕੰਪਿਊਟਰ ਦੀ ਸਫਾਈ ਸਾਫ ਕੱਪੜੇ ਨਾਲ ਕਰੋ। ਧਿਆਨ ਰੱਖੋ ਕਿ ਕੱਪੜੇ ਨੂੰ ਤੇਲ ਜਾਂ ਪਾਣੀ ਨਾ ਲੱਗਾ ਹੋਵੇ। 
4. ਕੀਬੋਰਡ ਅਤੇ ਕਿਨਾਰਿਆਂ ਦੀ ਸਫਾਈ ਚੰਗੀ ਤਰ੍ਹਾਂ ਕਰੋ। ਕੀ ਬੋਰਡ ਦੀ ਸਫਾਈ ਕਰਨ ਦੇ ਲਈ ਬਰੱਸ਼ ਦਾ ਇਸਤੇਮਾਲ ਕਰ ਸਕਦੇ ਹੋ।
5. ਸਿੱਧੇ ਹੀ ਕੰਪਿਊਟਰ ''ਤੇ ਕਲੀਨਿੰਗ ਏਜੇਂਟ ਦਾ ਇਸਤੇਮਾਲ ਨਾ ਕਰੋ।
6. ਬਲੋਅਰ ਜਾਂ ਸਾਫਟ ਬਰੱਸ਼ ਦੇ ਪ੍ਰਯੋਗ ਕਰਕੇ ਪੀ ਸੀ ਦੀ ਅੰਦਰੂਨੀ ਸਫਾਈ ਕਰੋ। ਬਾਹਰੀ ਸਫਾਈ ਦੇ ਨਾਲ-ਨਾਲ ਅੰਦਰੂਨੀ  ਸਫਾਈ ਵੀ ਬਹੁਤ ਜ਼ਰੂਰੀ ਹੈ।
7. ਕੰਪਿਊਟਰ ''ਤੇ ਕੰਮ ਕਰਦੇ ਇਸ, ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਹੱਥ ਸਾਫ ਹੋਣ। ਗੰਦੇ ਹੱਥਾਂ ਨਾਲ ਕੰਪਿਊਟਰ ''ਤੇ ਨਿਸ਼ਾਨ ਪੈ ਸਕਦੇ ਹਨ।