ਦਿਨ ਦੇ ਅਨੁਸਾਰ ਘਰ ’ਚ ਰੱਖੋ ਇਹ ਚੀਜ਼ਾਂ, ਹਰ ਪਰੇਸ਼ਾਨੀ ਹੋੋਵੇਗੀ ਦੂਰ

01/03/2021 11:35:07 AM

ਨਵੀਂ ਦਿੱਲੀ — ਹਿੰਦੂ ਧਰਮ ’ਚ ਦੇਵੀ-ਦੇਵਤਾਵਾਂ ਦੀ ਪੂਜਾ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਦੇ ਨਾਲ ਹੀ ਹਫਤੇ ਦੇ 7 ਦਿਨ ਕਿਸੇ ਨਾ ਕਿਸੇ ਦੇਵੀ-ਦੇਵਤਾ ਨੂੰ ਸਮਰਪਿਤ ਹੁੰਦੇ ਹਨ ਅਤੇ ਇਸ ਦੇ ਨਾਲ ਹੀ ਕੁਝ ਰੰਗ ਵੀ ਇਨ੍ਹਾਂ ਨੂੰ ਬਹੁਤ ਪਸੰਦ ਹੁੰਦੇ ਹਨ। ਅਜਿਹੇ ’ਚ ਵਾਸਤੂ ਮੁਤਾਬਕ ਦਿਨ ਦੇ ਹਿਸਾਬ ਨਾਲ ਰੰਗ ਚੁਣ ਕੇ ਘਰ ਵਿਚ ਕੁਝ ਚੀਜ਼ਾਂ ਰੱਖਣ ਨਾਲ ਲਾਭ ਮਿਲਦਾ ਹੈ। ਇਸ ਨਾਲ ਪਰੇਸ਼ਾਨੀਆਂ ਦੂਰ ਹੋ ਕੇ ਕਿਸਮਤ ਦਾ ਸਾਥ ਮਿਲਦਾ ਹੈ। ਨੌਕਰੀ ਅਤੇ ਕਾਰੋਬਾਰ ’ਚ ਤਰੱਕੀ ਮਿਲਣ ਦੇ ਨਾਲ ਹਰ ਕਾਰਜ ’ਚ ਸਫ਼ਲਤਾ ਮਿਲਦੀ ਹੈ।

ਸੋਮਵਾਰ

ਸੋਮਵਾਰ ਦਾ ਦਿਨ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਭਗਵਾਨ ਸ਼ਿਵ ਨੂੰ ਸਫ਼ੈਦ ਰੰਗ ਬਹੁਤ ਪਸੰਦ ਹੈ ਇਸ ਲਈ ਇਸ ਦਿਨ ਘਰ ’ਚ ਇਸ ਰੰਗ ਦੀ ਕੋਈ ਵੀ ਚੀਜ਼ ਲੈ ਕੇ ਜਾਣਾ ਸ਼ੁੱਭ ਹੁੰਦਾ ਹੈ। ਤੁਸÄ ਇਸ ਦਿਨ ਸਫ਼ੈਦ ਰੰਗ ਦੀ ਕੋਈ ਵੀ ਫੋਟੋ, ਪੇਂਟਿੰਗ, ਸ਼ੋਅਪੀਸ ਆਦਿ ਰੱਖ ਸਕਦੇ ਹੋ।

ਮੰਗਲਵਾਰ 

ਮੰਗਲਵਾਰ ਨੂੰ ਸ਼੍ਰੀ ਰਾਮ ਭਗਤ ਹਨੂਮਾਨ ਦਾ ਦਿਨ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਮਨਪਸੰਦ ਰੰਗ ਕੇਸਰੀ ਅਤੇ ਲਾਲ ਹੈ। ਅਜਿਹੇ ’ਚ ਇਸ ਦਿਨ ਇਨ੍ਹਾਂ ਦੋਵਾਂ  ਰੰਗਾਂ ਦੇ ਕੋਈ ਵੀ ਸ਼ੋਅ ਪੀਸ ਜਾਂ ਪੇਂਟਿੰਗ ਖ਼ਰੀਦ ਸਕਦੇ ਹੋ। ਇਸ ਦੇ ਨਾਲ ਹੀ ਇਸ ਵਸਤੂ ਨੂੰ ਦੱਖਣ ਦਿਸ਼ਾ ’ਚ ਰੱਖੋ। ਇਸ ਨਾਲ ਜੀਵਨ ’ਚ ਸਮੱਸਿਆ ਖ਼ਤਮ ਹੋ ਕੇ ਕਿਸਮਤ ’ਚ ਵਾਧਾ ਹੋਵੇਗਾ।

ਬੁੱਧਵਾਰ

ਇਹ ਦਿਨ ਬੁੱਧ ਗ੍ਰਹਿ ਅਤੇ ਗਣੇਸ਼ ਜੀ ਨੂੰ ਸਮਰਪਿਤ ਮੰਨਿਆ ਜਾਂਦਾ ਹੈ। ਇਸ ਦਿਨ ਕੋਈ ਵੀ ਜ਼ਰੂਰੀ ਅਤੇ ਸ਼ੁੱਭ ਕੰਮ ਕਰਨ ਦਾ ਖ਼ਾਸ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਕੀਤਾ ਗਿਆ ਕੰਮ ਜਲਦੀ ਸਫ਼ਲ ਹੁੰਦਾ ਹੈ। ਇਸ ਲਈ ਬੁੱਧਵਾਰ ਦੇ ਦਿਨ ਬੁੱਧ ਕੰਮ ਸ਼ੁੱਧ ਵੀ ਕਿਹਾ ਜਾਂਦਾ ਹੈ। ਦੋਵਾਂ ਨੂੰ ਹੀ ਹਰਾ ਰੰਗ ਬਹੁਤ ਪਸੰਦ ਹੈ। ਇਸ ਲਈ ਇਸ ਦਿਨ ਇਸ ਰੰਗ ਦੀ ਕੋਈ ਵੀ ਚੀਜ਼ ਜਾਂ ਫੋਟੋ ਘਰ ਦੇ ਮੁੱਖ ਦਰਵਾਜ਼ੇ ਦੇ ਆਸ-ਪਾਸ ਲਗਾਉਣੀ ਚਾਹੀਦੀ ਹੈ। ਇਸ ਨਾਲ ਕੰਮ ’ਚ ਆ ਰਹੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਸਫ਼ਲਤਾ ਦੇ ਰਸਤੇ ਖੁੱਲ੍ਹਦੇ ਹਨ।

ਵੀਰਵਾਰ

ਵੀਰਵਾਰ ਨੂੰ ਸਾਰੇ ਗ੍ਰਹਿਆਂ ਦੇ ਗੁਰੂ ਬ੍ਰਹਿਸਪਤ ਦੇਵ ਦਾ ਦਿਨ ਮੰਨਿਆ ਜਾਂਦਾ ਹੈ। ਅਜਿਹੇ ’ਚ ਵੀਰਵਾਰ ਨੂੰ ਪੀਲੇ ਰੰਗ ਦੇ ਕੱਪੜੇ ਪਾਉਣ ਅਤੇ ਇਸ ਰੰਗ ਦੀ ਕੋਈ ਵੀ ਚੀਜ਼ ਰਸੌਈ ’ਚ ਜ਼ਰੂਰ ਰੱਖੋ। ਇਸ ਨਾਲ ਜੀਵਨ ਦੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਸਫ਼ਲਤਾ ਦੇ ਰਸਤੇ ਖੁੱਲ੍ਹਦੇ ਹਨ।

ਸ਼ੁੱਕਰਵਾਰ 

ਸ਼ੁੱਕਰਵਾਰ ਦਾ ਦਿਨ ਸ਼ੁੱਕਰ ਦੇਵ ਅਤੇ ਦੇਵੀ-ਦੇਵਤਾਵਾਂ ਨੂੰ ਸਮਰਪਿਤ ਮੰਨਿਆ ਜਾਂਦਾ ਹੈ। ਇਸ ਦਿਨ ਦੇਵੀ ਲੱਛਮੀ ਦੀ ਖ਼ਾਸ ਤੌਰ ’ਤੇ ਪੂਜਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਮਨਪਸੰਦ ਰੰਗ ਭਾਵ ਸਫ਼ੈਦ ਪਕਵਾਨ ਬਣਾਉਣੇ ਚਾਹੀਦੇ ਹਨ। ਇਸ ਦੇ ਨਾਲ ਹੀ ਦੇਵੀ ਮਾਂ ਦੀ ਕਿਰਪਾ ਲੈਣ ਲਈ ਗੁਲਾਬੀ ਰੰਗ ਜਾਂ ਰੰਗ-ਬਿਰੰਗੀ ਚੁੰਨੀ ਘਰ ਦੇ ਮੰਦਿਰ ’ਚ ਜ਼ਰੂਰ ਰੱਖੋ।

ਸ਼ਨੀਵਾਰ

ਸ਼ਨੀਵਾਰ ਨਿਆਂ ਦਾ ਦੇਵਤਾ, ਸ਼ਨੀ ਦਾ ਦਿਨ ਹੈ। ਸ਼ਨੀ ਦੇਵਤਾ ਦਾ ਮਨਪਸੰਦ ਰੰਗ ਕਾਲਾ ਅਤੇ ਨੀਲਾ ਹੈ। ਅਜਿਹੀ ਸਥਿਤੀ ਵਿਚ ਲੋਕ ਸ਼ਨੀ ਦੇਵਤਾ ਦੀ ਕਿਰਪਾ ਪ੍ਰਾਪਤ ਕਰਨ ਲਈ ਖ਼ਾਸਕਰ ਇਸ ਰੰਗ ਦੇ ਕੱਪੜੇ ਪਹਿਨਦੇ ਹਨ। ਇਸ ਤੋਂ ਇਲਾਵਾ ਘਰ ਦੇ ਪੌੜੀਆਂ ਦੇ ਨੇੜੇ ਇਨ੍ਹਾਂ ਰੰਗਾਂ ਦਾ ਕੋਈ ਸ਼ੋਅ ਪੀਸ ਜਾਂ ਪੇਂਟਿੰਗ ਲਾਭਕਾਰੀ ਹੋਵੇਗੀ।

ਐਤਵਾਰ

ਐਤਵਾਰ ਨੂੰ ਸੂਰਜ ਭਗਵਾਨ ਦਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਸੁਨਹਿਰੀ, ਸੰਤਰੀ, ਗੁਲਾਬੀ ਅਤੇ ਲਾਲ ਰੰਗ ਵਿਸ਼ੇਸ਼ ਹਨ। ਅਜਿਹੀ ਸਥਿਤੀ ਵਿਚ ਇਸ ਰੰਗ ਦੀ ਕੋਈ ਚੀਜ਼ ਐਤਵਾਰ ਨੂੰ ਬੱਚੇ ਦੇ ਕਮਰੇ ਵਿਚ ਲਗਾਓ। ਇਹ ਉਨ੍ਹਾਂ ਦੀ ਇਕਾਗਰਤਾ ਸ਼ਕਤੀ ਨੂੰ ਵਧਾਉਣ ਦੇ ਨਾਲ ਮਾਨਸਿਕ ਅਤੇ ਸਰੀਰਕ ਵਿਕਾਸ ਵਿਚ ਸਹਾਇਤਾ ਕਰੇਗਾ।


Harinder Kaur

Content Editor

Related News