ਇਕ ਵਾਰ ਫਿਰ ਕੰਗਨਾ ਨੇ ਸਾੜ੍ਹੀ ''ਚ ਜਿੱਤਿਆ ਲੋਕਾਂ ਦਾ ਦਿਲ

04/16/2018 4:37:45 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਡਰੈਸਿੰਗ ਸਟਾਈਲ ਸਭ ਤੋਂ ਵੱਖਰਾ ਹੈ। ਹਾਲ ਵਿਚ ਹੀ ਕੰਗਨਾ ਮੁੰਬਈ ਵਿਚ ਵੈਡਿਗ ਅਟੈਂਡ ਕਰਨ ਪਹੁੰਚੀ, ਜਿੱਥੇ ਉਨ੍ਹਾਂ ਦਾ ਟਰੈਡੀਸ਼ਨਲ ਲੁੱਕ ਦੇਖਣ ਨੂੰ ਮਿਲਿਆ।

ਕੰਗਨਾ ਨੇ ਡਿਜ਼ਾਈਨਰ ਅਨੀਤਾ ਡੋਂਗਰੇ ਦੀ ਬਲੂ ਥਰੈਡ ਵਰਕ ਐਮਬਾਈਡਰੀ ਸਾੜ੍ਹੀ ਵਿਅਰ ਕੀਤੀ ਸੀ, ਜਿਸ ਦੇ ਨਾਲ ਮੈਚਿੰਗ ਬਲਾਊਜ ਪਾਇਆ ਸੀ। ਸਾੜ੍ਹੀ ਵਿਚ ਕੰਗਨਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸਾੜ੍ਹੀ ਨਾਲ ਉਨ੍ਹਾਂ ਨੇ ਨੈਕਲੇਸ ਕੈਰੀ ਕੀਤਾ ਹੋਇਆ ਸੀ। ਮਿਨਿਮਮ ਮੇਕਅੱਪ ਅਤੇ ਹੇਅਰਬਨ ਉਨ੍ਹਾਂ ਦੇ ਸਟਾਈਲ ਨੂੰ ਪੂਰਾ ਕਰ ਰਹੇ ਸਨ। ਫੁੱਟਵੀਅਰ ਵਿਚ ਕੰਗਨਾ ਨੇ ਸਿਲਵਰ ਹੀਲ ਪਹਿਣੀ ਹੋਈ ਸੀ।

ਜੇਕਰ ਤੁਸੀਂ ਸਾੜ੍ਹੀ ਪਹਿਨਣ ਦੇ ਸ਼ੌਕੀਨ ਹੋ ਤਾਂ ਕੰਗਨਾ ਦੀ ਸਾੜ੍ਹੀ ਕਲੈਕਸ਼ਨ ਤੋਂ ਬਹੁਤ ਸਾਰੇ ਆਈਡੀਏ ਲੈ ਸਕਦੇ ਹੋ। ਏਅਰਪੋਰਟ ਹੋਵੇ ਜਾਂ ਕੋਈ ਇਵੈਂਟ ਇਹ ਸਟਾਈਲ ਵਿਚ ਆਪਣਾ ਸਵੈਗ ਦਿਖਾਉਣ ਤੋਂ ਪਿੱਛੇ ਨਹੀਂ ਹਟਦੀ।