ਵਧਦੀ ਉਮਰ ਤੋਂ ਬਾਅਦ ਇੰਝ ਰੱਖੋ ਵਾਲਾਂ ਦਾ ਧਿਆਨ, ਅਪਣਾਓ Jawed Habib ਦੇ ਇਹ ਟਿਪਸ

08/10/2023 4:45:48 PM

ਨਵੀਂ ਦਿੱਲੀ- ਹੇਅਰ ਸਟਾਈਲਿੰਗ ਉਤਪਾਦ ਸਿਰਫ਼ ਨਾਮਵਰ ਕੰਪਨੀਆਂ ਤੋਂ ਹੀ ਖਰੀਦੇ ਜਾਣੇ ਚਾਹੀਦੇ ਹਨ ਅਤੇ ਮਾਹਰਾਂ ਦੁਆਰਾ ਪ੍ਰਮਾਣਿਤ ਹੋਣੇ ਚਾਹੀਦੇ ਹਨ। ਬਲੋ ਹੇਅਰ ਡਰਾਇਰ ਨੂੰ ਖੋਪੜੀ ਤੋਂ ਦੂਰ ਰੱਖਣਾ ਚਾਹੀਦਾ ਹੈ ਕਿਉਂਕਿ ਉਹ 200 ਡਿਗਰੀ ਸੈਲਸੀਅਸ ਦੀ ਊਰਜਾ ਛੱਡਦੇ ਹਨ ਜੋ ਖੋਪੜੀ ਨੂੰ ਸਾੜ ਸਕਦੇ ਹਨ ਅਤੇ ਵਾਲ ਟੁੱਟ ਸਕਦੇ ਹਨ। ਜ਼ਿਆਦਾਤਰ ਮਰਦ ਛੋਟੇ ਵਾਲ ਰੱਖਦੇ ਹਨ ਇਸ ਲਈ ਉਨ੍ਹਾਂ ਨੂੰ ਕਿਸੇ ਹੇਅਰ ਸਟਾਈਲਿਸਟ ਤੋਂ ਸਟਾਈਲ ਕਰਵਾਉਣਾ ਚਾਹੀਦਾ ਹੈ ਕਿਉਂਕਿ ਗਲਤ ਢੰਗ ਨਾਲ ਸਟਾਈਲ ਕੀਤੇ ਛੋਟੇ ਵਾਲ ਬਹੁਤ ਬੁਰੇ ਲੱਗਦੇ ਹਨ। ਔਰਤਾਂ ਅਤੇ ਮਰਦਾਂ ਨੂੰ ਆਪਣੀ ਉਮਰ ਦੇ ਹਿਸਾਬ ਨਾਲ ਹੇਅਰ ਸਟਾਈਲ ਅਪਣਾਉਣਾ ਚਾਹੀਦਾ ਹੈ ਕਿਉਂਕਿ ਉਮਰ ਵਧਣ ਨਾਲ ਵਾਲਾਂ ਦੀ ਬਣਤਰ ਬਦਲ ਜਾਂਦੀ ਹੈ। ਜਵਾਨੀ 'ਚ ਵਾਲ ਸੰਘਣੇ, ਚਮਕਦਾਰ ਅਤੇ ਨਰਮ ਹੁੰਦੇ ਹਨ, ਜਦੋਂ ਕਿ ਉਮਰ ਵਧਣ ਨਾਲ ਵਾਲ ਪਤਲੇ, ਕਮਜ਼ੋਰ ਅਤੇ ਬੇਜਾਨ ਹੋ ਜਾਂਦੇ ਹਨ। ਜਿਸ ਕਾਰਨ ਉਮਰ ਦੇ ਹਿਸਾਬ ਨਾਲ ਵਾਲਾਂ ਦੀ ਸਟਾਈਲਿੰਗ ਕਰਨੀ ਚਾਹੀਦੀ ਹੈ। ਤੁਹਾਡੇ ਵਾਲਾਂ ਦਾ ਸਟਾਈਲ ਤੁਹਾਡੇ ਚਿਹਰੇ ਦੇ ਆਕਾਰ ਅਤੇ ਵਾਲਾਂ ਦੀ ਬਣਤਰ ਦੇ ਅਨੁਕੂਲ ਹੋਣਾ ਚਾਹੀਦਾ ਹੈ। ਭਾਰਤ 'ਚ ਵਾਲਾਂ ਬਾਰੇ ਜਾਗਰੂਕਤਾ ਦੀ ਕਮੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ 40 ਜਾਂ 50 ਸਾਲ ਦੀ ਉਮਰ ਦੀਆਂ ਔਰਤਾਂ ਵੀ ਕਮਰ ਤੱਕ ਲੰਬੇ ਵਾਲ ਰੱਖਦੀਆਂ ਹਨ, ਜੋ ਉਨ੍ਹਾਂ ਨੂੰ ਬਿਲਕੁਲ ਵੀ ਠੀਕ ਨਹੀਂ ਲੱਗਦੇ। ਇਸ ਲਈ ਮੇਰਾ ਮੰਨਣਾ ਹੈ ਕਿ ਵਾਲਾਂ ਦੀ ਸਟਾਈਲਿੰਗ ਉਮਰ, ਵਾਲਾਂ ਦੀ ਸਥਿਤੀ ਦੇ ਹਿਸਾਬ ਨਾਲ ਕੀਤੀ ਜਾਣੀ ਚਾਹੀਦੀ ਹੈ। 20 ਸਾਲ ਦੀ ਉਮਰ 'ਚ ਔਰਤਾਂ ਕਿਸੇ ਵੀ ਹੇਅਰ ਸਟਾਈਲ 'ਚ ਮਾਡਰਨ, ਆਕਰਸ਼ਕ ਅਤੇ ਸੁੰਦਰ ਦਿਖਾਈ ਦਿੰਦੀਆਂ ਹਨ। ਇਸ ਉਮਰ 'ਚ ਔਰਤਾਂ ਇਕ ਸਟਾਈਲ ਜਾਂ ਲੁੱਕ ਨਾਲ ਨਹੀਂ ਚਿਪਕਦੀਆਂ ਸਗੋਂ ਨਵੇਂ-ਨਵੇਂ ਪ੍ਰਯੋਗ ਕਰਦੀਆਂ ਹਨ। 20 ਸਾਲ ਦੀ ਉਮਰ 'ਚ ਔਰਤਾਂ ਦੇ ਵਾਲ ਬਹੁਤ ਤੇਜ਼ੀ ਨਾਲ ਵਧਦੇ ਹਨ ਅਤੇ ਇਸ ਲਈ ਉਹ ਵਾਰ-ਵਾਰ ਵਾਲ ਕਟਵਾਉਂਦੀਆਂ ਹਨ ਅਤੇ ਵੱਖ-ਵੱਖ ਸਟਾਈਲ ਅਪਣਾਉਂਦੀਆਂ ਹਨ।
30 ਸਾਲ ਦੀ ਉਮਰ 'ਚ ਔਰਤਾਂ ਦਾ ਹੇਅਰ ਸਟਾਈਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ
ਤੀਹ ਸਾਲਾਂ ਦੀਆਂ ਔਰਤਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਨੂੰ ਕਿਸ ਹੇਅਰ ਸਟਾਈਲ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਉਹ ਉਸ ਹੇਅਰ ਸਟਾਈਲ 'ਚ ਆਰਾਮਦਾਇਕ ਮਹਿਸੂਸ ਕਰਦੀਆਂ ਹਨ। ਇਸ ਉਮਰ 'ਚ ਔਰਤਾਂ ਵਾਲਾਂ ਬਾਰੇ ਪਹਿਲਾਂ ਹੀ ਆਪਣਾ ਮਨ ਬਣਾ ਚੁੱਕੀਆਂ ਹਨ।

40 ਸਾਲ ਦੀ ਉਮਰ 'ਚ ਅਜਿਹਾ ਹੋਵੇ ਹੇਅਰ ਸਟਾਈਲ
ਚਾਲੀ ਸਾਲ ਦੀ ਉਮਰ ਦੀਆਂ ਔਰਤਾਂ ਨੂੰ ਵਾਲਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇਸ ਉਮਰ 'ਚ ਔਰਤਾਂ ਨੂੰ ਆਪਣੀ ਦਿੱਖ ਨੂੰ ਬਣਾਈ ਰੱਖਣ ਲਈ ਸਹੀ ਬਰੱਸ਼, ਸਟਾਈਲਿੰਗ ਅਤੇ ਪੋਸ਼ਣ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਉਮਰ 'ਚ ਔਰਤਾਂ ਦੇ ਵਾਲ ਕਮਜ਼ੋਰ, ਪਤਲੇ ਅਤੇ ਟੁੱਟਣ ਲੱਗਦੇ ਹਨ। ਇਸ ਉਮਰ ਦੀਆਂ ਔਰਤਾਂ ਨੂੰ ਸੁੱਕੇ ਮੇਵੇ, ਫਲ, ਤਰਲ ਪਦਾਰਥ, ਵਿਟਾਮਿਨਾਂ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਹਾਡੇ ਵਾਲ ਕਮਜ਼ੋਰ ਅਤੇ ਪਤਲੇ ਹੋ ਗਏ ਹਨ ਤਾਂ ਤੁਹਾਨੂੰ ਲੰਬੇ ਵਾਲ ਨਹੀਂ ਰੱਖਣੇ ਚਾਹੀਦੇ। ਜੇਕਰ ਤੁਹਾਡੇ ਵਾਲ ਛੋਟੇ ਹੋਣਗੇ ਤਾਂ ਕੋਸ਼ਿਕਾਵਾਂ ਸਿਹਤਮੰਦ ਰਹਿਣਗੀਆਂ।


50 ਅਤੇ 60 ਸਾਲ ਦੀ ਉਮਰ 'ਚ ਵਾਲਾਂ ਦਾ ਸਟਾਈਲ ਅਜਿਹਾ ਹੋਵੇ
ਪੰਜਾਹ ਅਤੇ ਸੱਠ ਸਾਲ ਦੀਆਂ ਔਰਤਾਂ ਦੇ ਵਾਲਾਂ ਦਾ ਸਟਾਈਲ ਇੱਕੋ ਜਿਹਾ ਰਹਿੰਦਾ ਹੈ। ਇਸ ਉਮਰ 'ਚ ਵਾਲ ਛੋਟੇ ਰੱਖਣੇ ਚਾਹੀਦੇ ਹਨ ਅਤੇ ਵਾਲਾਂ ਨੂੰ ਸਟਾਈਲ ਕਰਨ ਵਾਲੇ ਰੰਗਾਂ ਅਤੇ ਰਸਾਇਣਾਂ ਤੋਂ ਬਚਣਾ ਚਾਹੀਦਾ ਹੈ। ਇਸ ਉਮਰ 'ਚ ਵਾਲਾਂ 'ਤੇ ਜ਼ਿਆਦਾ ਪ੍ਰਯੋਗ ਕਦੇ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਉਮਰ 'ਚ ਵਾਲਾਂ ਦੇ ਨੁਕਸਾਨ ਦੀ ਭਰਪਾਈ ਸੰਭਵ ਨਹੀਂ ਹੈ, ਮਰਦਾਂ 'ਚ ਪੰਜਾਹ ਸਾਲ ਦੀ ਉਮਰ ਤੋਂ ਬਾਅਦ ਵਾਲ ਪਤਲੇ ਅਤੇ ਕਮਜ਼ੋਰ ਹੋ ਜਾਂਦੇ ਹਨ ਅਤੇ ਟੁੱਟਣ ਲੱਗ ਪੈਂਦੇ ਹਨ। ਇਸ ਉਮਰ 'ਚ ਮਰਦਾਂ ਨੂੰ ਸੰਤੁਲਿਤ ਹੇਅਰ ਕੱਟ, ਚੰਗੇ ਸਾਈਡਬਰਨ ਅਤੇ ਕੁਦਰਤੀ ਰੰਗਤ ਦੇ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਵਾਲਾਂ ਨੂੰ ਕਲਰ ਕਰਨ ਵੇਲੇ, ਤੁਹਾਡੇ ਵਾਲਾਂ ਦਾ ਰੰਗ ਤੁਹਾਡੀ ਚਮੜੀ ਦੇ ਟੋਨ ਦੇ ਅਨੁਸਾਰ ਹੋਣਾ ਚਾਹੀਦਾ ਹੈ। ਜੇਕਰ ਤੁਹਾਡਾ ਰੰਗ ਗੋਰਾ ਹੈ ਤਾਂ ਕਾਲੇ ਰੰਗ ਦੀ ਵਰਤੋਂ ਕਰਨ ਤੋਂ ਬਚੋ। ਰੰਗ ਕਰਦੇ ਸਮੇਂ ਤਕਨੀਕ, ਟੋਨ ਅਤੇ ਗੁਣਵੱਤਾ ਦਾ ਖ਼ਾਸ ਧਿਆਨ ਰੱਖੋ। ਰੰਗ ਨੂੰ ਸਹੀ ਅਨੁਪਾਤ 'ਚ ਮਿਲਾਓ ਅਤੇ ਮਿਸ਼ਰਣ ਨੂੰ ਬਰਾਬਰ ਅਨੁਪਾਤ 'ਚ ਲਗਾਓ।

ਅਜਿਹਾ ਹੇਅਰ ਸਟਾਈਲ ਬਣਾਓ ਜੋ ਤੁਹਾਨੂੰ ਸੂਟ ਕਰੇ
ਹੇਅਰ ਸਟਾਈਲ 'ਚ ਕੋਈ ਵੀ ਨਿਸ਼ਚਿਤ ਸਟਾਈਲ ਨਹੀਂ ਹੈ ਜਿਸ ਨਾਲ ਕੀ ਤੁਸੀਂ ਜਵਾਨ ਦਿਖੋ। ਆਪਣੇ ਹੇਅਰ ਸਟਾਈਲਿਸਟ ਨੂੰ ਅਜਿਹਾ ਹੇਅਰ ਸਟਾਈਲ ਬਣਾਉਣ ਲਈ ਕਹੋ ਜੋ ਤੁਹਾਨੂੰ ਜਚਦਾ ਹੋਵੇ। ਹੇਅਰਡਰੈਸਰ ਦੀ ਤਕਨੀਕ ਨਾਲ ਤੁਸੀਂ ਜਵਾਨ ਦਿਖ ਸਕਦੇ ਹੋ ਕਿਉਂਕਿ ਹਰ ਵਿਅਕਤੀ ਦੇ ਵਾਲ ਵਿਲੱਖਣ ਹੁੰਦੇ ਹਨ ਅਤੇ ਉਨ੍ਹਾਂ 'ਤੇ ਇਕੋ ਜਿਹਾ ਸਟਾਈਲ ਲਾਗੂ ਨਹੀਂ ਕੀਤਾ ਜਾ ਸਕਦਾ। ਜੇਕਰ ਤੁਸੀਂ ਆਪਣੇ ਵਾਲਾਂ ਦੀ ਕਿਸਮ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਟਿਸ਼ੂ ਪੇਪਰ ਦੀ ਮਦਦ ਲੈ ਸਕਦੇ ਹੋ। ਆਮ ਤੌਰ 'ਤੇ ਵਾਲਾਂ ਦੀ ਕਿਸਮ ਅਤੇ ਚਮੜੀ ਦੀ ਕਿਸਮ ਇਕੋ ਜਿਹੀ ਹੁੰਦੀ ਹੈ।
ਆਇਲੀ ਵਾਲਾਂ ਦਾ ਇਸ ਤਰ੍ਹਾਂ ਰੱਖੋ ਧਿਆਨ
ਆਇਲੀ ਵਾਲਾਂ ਨੂੰ ਠੰਡੇ ਪਾਣੀ ਨਾਲ ਧੋਣਾ ਚਾਹੀਦਾ ਹੈ ਕਿਉਂਕਿ ਗਰਮ ਪਾਣੀ ਨਾਲ ਗ੍ਰੰਥੀਆਂ ਪ੍ਰੇਰਿਤ ਹੋ ਜਾਂਦੀਆਂ ਹਨ, ਜਿਸ ਕਾਰਨ ਜ਼ਿਆਦਾ ਤੇਲ ਨਿਕਲਦਾ ਹੈ। ਆਇਲੀ ਵਾਲ ਛੋਟੇ ਰੱਖਣੇ ਚਾਹੀਦੇ ਹਨ ਅਤੇ ਤੇਲ ਨੂੰ ਕੰਟਰੋਲ ਕਰਨ ਲਈ ਮਹਿੰਦੀ ਲਗਾਉਣੀ ਚਾਹੀਦੀ ਹੈ। ਖੁਸ਼ਕ ਵਾਲਾਂ ਵਾਲੇ ਲੋਕਾਂ ਨੂੰ ਕੈਮੀਕਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਤੁਹਾਡੇ ਵਾਲਾਂ ਦੀ ਕਿਸਮ ਕੋਈ ਵੀ ਹੋਵੇ, ਹਰ ਕਿਸੇ ਨੂੰ ਖੋਪੜੀ ਨੂੰ ਸਾਫ਼ ਕਰਨ ਲਈ ਸ਼ੈਂਪੂ ਦੀ ਵਰਤੋਂ ਕਰਨੀ ਚਾਹੀਦੀ ਹੈ। ਹਮੇਸ਼ਾ ਹਲਕੇ ਸ਼ੈਂਪੂ ਦੀ ਵਰਤੋਂ ਕਰੋ। ਵਾਲਾਂ ਨੂੰ ਨਿਯਮਤ ਤੌਰ 'ਤੇ ਸਾਫ਼ ਰੱਖਣਾ ਚਾਹੀਦਾ ਹੈ ਕਿਉਂਕਿ ਜੇਕਰ ਤੁਹਾਡੇ ਵਾਲ ਗੰਦੇ ਹਨ ਤਾਂ ਉਹ ਕਦੇ ਵੀ ਸੁੰਦਰ ਨਹੀਂ ਹੋ ਸਕਦੇ। ਚੰਗੀ ਨਮੀ ਵਾਲਾਂ ਨੂੰ ਨਰਮ ਬਣਾਉਂਦੀ ਹੈ ਅਤੇ ਮਰਦਾਂ ਅਤੇ ਔਰਤਾਂ ਦੋਵਾਂ ਨੂੰ 8-10 ਹਫ਼ਤਿਆਂ 'ਚ ਆਪਣੇ ਵਾਲ ਕੱਟਣੇ ਚਾਹੀਦੇ ਹਨ।


ਵਾਲਾਂ ਨੂੰ ਹੁੰਦੀ ਹੈ ਸ਼ੈਂਪੂ ਅਤੇ ਤੇਲ ਦੀ ਲੋੜ 
ਸਾਡੇ ਵਾਲਾਂ ਨੂੰ ਰੈਗੂਲਰ ਸ਼ੈਂਪੂ ਅਤੇ ਸਰ੍ਹੋਂ ਦੇ ਤੇਲ ਦੀ ਲੋੜ ਹੁੰਦੀ ਹੈ। ਖਾਦੀ ਸਟੋਰਾਂ 'ਚ ਵਿਕਣ ਵਾਲਾ ਸਾਧਾਰਨ ਸ਼ੈਂਪੂ ਸਾਰਿਆਂ ਲਈ ਫ਼ਾਇਦੇਮੰਦ ਹੁੰਦਾ ਹੈ ਅਤੇ ਮਹਿੰਗਾ ਸ਼ੈਂਪੂ ਖਰੀਦਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਕਿਉਂਕਿ ਸ਼ੈਂਪੂ ਦਾ ਕੰਮ ਸਿਰਫ਼ ਵਾਲਾਂ ਨੂੰ ਸਾਫ਼ ਕਰਨਾ ਹੁੰਦਾ ਹੈ। ਸਰ੍ਹੋਂ ਦਾ ਤੇਲ ਵਾਲਾਂ ਦਾ ਸੁਪਰਹੀਰੋ ਹੁੰਦਾ ਹੈ। ਇਸ ਨਾਲ ਵਾਲਾਂ ਦੀ ਗ੍ਰੋਥ ਹੁੰਦੀ ਹੈ, ਵਾਲਾਂ ਦੇ ਝੜਨ ਨੂੰ ਰੋਕਦਾ ਹੈ ਅਤੇ ਵਾਲਾਂ ਨੂੰ ਸਫੈਦ ਹੋਣ ਤੋਂ ਰੋਕਦਾ ਹੈ। ਸਰ੍ਹੋਂ ਦਾ ਤੇਲ ਹਰ ਤਰ੍ਹਾਂ ਦੇ ਵਾਲਾਂ ਨੂੰ ਲਾਭ ਪਹੁੰਚਾਉਂਦਾ ਹੈ। ਇਸ ਨੂੰ ਨਹਾਉਣ ਤੋਂ ਪੰਜ ਤੋਂ ਦਸ ਮਿੰਟ ਪਹਿਲਾਂ ਵਾਲਾਂ 'ਤੇ ਲਗਾਓ ਅਤੇ ਨਹਾਉਣ ਤੋਂ ਬਾਅਦ ਵਾਲਾਂ ਨੂੰ ਧੋ ਲਓ। ਵਾਲਾਂ ਨੂੰ ਚੰਪੀ ਕਰਨ ਨਾਲ ਵਾਲਾਂ ਦੀ ਸਿਹਤ 'ਤੇ ਕੋਈ ਫਰਕ ਨਹੀਂ ਪੈਂਦਾ, ਪਰ ਤੇਲ ਨੂੰ ਵਾਲਾਂ 'ਤੇ ਹੌਲੀ-ਹੌਲੀ ਲਗਾਉਣਾ ਚਾਹੀਦਾ ਹੈ। ਸਰ੍ਹੋਂ ਦੇ ਤੇਲ ਤੋਂ ਇਲਾਵਾ ਨਾਰੀਅਲ, ਬਦਾਮ, ਜੈਤੂਨ ਅਤੇ ਤਿਲਾਂ ਦਾ ਤੇਲ ਵੀ ਵਧੀਆ ਹੈ। ਗਿੱਲੇ ਵਾਲਾਂ ਨੂੰ ਕਦੇ ਵੀ ਕੰਘੀ ਨਾ ਕਰੋ, ਇਸ ਨਾਲ ਵਾਲ ਟੁੱਟ ਜਾਣਗੇ। ਤੇਲ ਨੂੰ ਗਰਮ ਕਰਕੇ ਵਾਲਾਂ 'ਤੇ ਲਗਾਉਣ ਦੀ ਜ਼ਰੂਰਤ ਨਹੀਂ ਹੈ, ਸਗੋਂ ਇਸ ਨੂੰ ਸਾਧਾਰਨ ਤਾਪਮਾਨ 'ਤੇ ਹੀ ਲਗਾਉਣਾ ਚਾਹੀਦਾ ਹੈ।

(ਜਾਵੇਦ ਹਬੀਬ)

Aarti dhillon

This news is Content Editor Aarti dhillon