ਹੈਰਾਨੀਜਨਕ ਖ਼ਬਰ : ਝੀਲ 'ਚ ਡੁੱਬਿਆ ਇਟਲੀ ਦਾ ਇਹ ਪਿੰਡ 26 ਸਾਲ ਬਾਅਦ ਆਇਆ ਨਜ਼ਰ (ਤਸਵੀਰਾਂ)

06/09/2020 2:40:39 PM

ਨਵੀਂ ਦਿੱਲੀ : ਦੁਨੀਆ ਕੁਦਰਤੀ ਖੂਬਸੂਰਤੀ ਨਾਲ ਭਰੀ ਪਈ ਹੈ, ਜਿਸ ਵਿਚ ਕਈ ਰਹੱਸਮਈ, ਚਮਤਕਾਰੀ ਅਤੇ ਅਜੀਬ ਜਗ੍ਹਾਵਾਂ ਵੀ ਦੇਖਣ ਨੂੰ ਮਿਲ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਸ਼ਹਿਰ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ, ਜੋ 26 ਸਾਲ ਤੋਂ ਝੀਲ ਵਿਚ ਦਫਨ ਸੀ ਅਤੇ ਹੁਣ ਬਾਹਰ ਨਿਕਲ ਆਇਆ ਹੈ। ਦਰਅਸਲ 73 ਸਾਲਾਂ ਤੋਂ ਇਕ ਝੀਲ ਵਿਚ ਡੁੱਬਿਆ ਹੋਇਆ ਇਟਲੀ ਦਾ ਇਕ ਮੱਧਕਾਲੀਨ ਇਤਿਹਾਸਿਕ ਪਿੰਡ ਅਚਾਨਕ ਬਾਹਰ ਨਿਕਲ ਆਇਆ ਹੈ।

PunjabKesari

ਕਿਉਂ ਕੀਤਾ ਗਿਆ ਸੀ ਪਾਣੀ ਵਿਚ ਦਫਨ?
ਲੋਕਾਂ ਦਾ ਮੰਨਣਾ ਹੈ ਕਿ ਫੈਬਰਿਸ਼ ਡੀ ਕੈਰੀਨ (Fabbriche di Careggine) ਪਿੰਡ ਵਿਚ ਬੁਰੀਆਂ ਆਤਮਾ ਅਤੇ ਭੂਤਾਂ ਦਾ ਵਾਸ ਸੀ। ਇਸ ਲਈ ਇਸ ਨੂੰ ਝੀਲ ਬਣਾ ਕੇ ਉਸ ਵਿਚ ਡੋਬ ਦਿੱਤਾ ਗਿਆ। 1947 ਤੋਂ ਵਾਗਲੀ ਝੀਲ (Lake Vagli) ਵਿਚ ਦਫਨ ਇਹ ਪਿੰਡ 73 ਸਾਲ ਤੋਂ ਪਾਣੀ ਵਿਚ ਕੈਦ ਸੀ ਅਤੇ ਹੁਣ ਤੱਕ ਸਿਰਫ 4 ਵਾਰ (1958, 1974, 1983 ਅਤੇ 1994 ਵਿਚ) ਹੀ ਵਿਖਾਈ ਦਿੱਤਾ। ਉਦੋਂ ਲੋਕ ਇੱਥੇ ਘੁੱਮਣ ਗਏ ਸਨ।

PunjabKesari

ਝੀਲ ਦਾ ਪਾਣੀ ਹੋ ਰਿਹੈ ਘੱਟ
ਇਹ ਪਿੰਡ ਝੀਲ ਤੋਂ ਬਾਹਰ ਉਦੋਂ ਨਿਕਲਦਾ ਹੈ ਜਦੋਂ ਇਸ ਦਾ ਪਾਣੀ ਘੱਟ ਹੋ ਜਾਂਦਾ ਹੈ। ਹੁਣ 26 ਸਾਲ ਬਾਅਦ ਫਿਰ ਝੀਲ ਦਾ ਪਾਣੀ ਘੱਟ ਹੋਣ ਦੀ ਵਜ੍ਹਾ ਨਾਲ ਇਹ ਪਿੰਡ ਬਾਹਰ ਨਿਕਲ ਰਿਹਾ ਹੈ। ਇਹ ਪਿੰਡ 13ਵੀ ਸਦੀ ਵਿਚ ਵਸਾਇਆ ਗਿਆ ਸੀ। ਉਦੋਂ ਇਸ ਪਿੰਡ ਤੋਂ ਲੋਹੇ ਦਾ ਉਤਪਾਦਨ ਹੋਇਆ ਕਰਦਾ ਸੀ ਅਤੇ ਇੱਥੇ ਸਿਰਫ ਲੋਹੇ ਦਾ ਕੰਮ ਕਰਨ ਵਾਲੇ ਲੁਹਾਰ ਹੀ ਰਿਹਾ ਕਰਦੇ ਸਨ।

PunjabKesari

34 ਮਿਲੀਅਨ ਕਿਊਬਿਕ ਮੀਟਰ ਪਾਣੀ ਵਿਚ ਡੁੱਬਾ ਰਹਿੰਦਾ ਹੈ ਪਿੰਡ
ਦੱਸ ਦੇਈਏ ਕਿ ਇਹ ਪਿੰਡ ਹਮੇਸ਼ਾ 34 ਮਿਲੀਅਨ ਕਿਊਬਿਕ ਮੀਟਰ ਪਾਣੀ ਵਿਚ ਡੁੱਬਾ ਰਹਿੰਦਾ ਹੈ। ਇਟਲੀ ਦੇ ਲੂਕਾ ਸੂਬੇ ਦੇ ਟਸਕੈਨੀ ਸ਼ਹਿਰ ਵਿਚ ਸਥਿਤ ਇਸ ਪਿੰਡ ਨੂੰ ਦੇਖਣ ਦਾ ਮੌਕਾ 26 ਸਾਲ ਬਾਅਦ ਵਾਪਸ ਆ ਰਿਹਾ ਹੈ। ਇਟਲੀ ਦੀ ਸਰਕਾਰ ਇਸ ਸਾਲ ਦੇ ਆਖ਼ੀਰ ਤੱਕ ਇਸ ਨੂੰ ਸੈਲਾਨੀਆਂ ਲਈ ਖੋਲ ਵੀ ਸਕਦੀ ਹੈ।

PunjabKesari

ਪੱਥਰਾਂ ਨਾਲ ਬਣੀ ਹੈ ਪਿੰਡ ਦੀਆਂ ਇਮਾਰਤਾਂ
ਪਿੰਡ ਦੀ ਚਰਚ ਅਤੇ ਘਰ, ਸਿਮੇਟਰੀ ਅਤੇ ਪੱਥਰਾਂ ਨਾਲ ਬਣੇ ਹੋਏ ਹਨ। 1947 ਵਿਚ ਇਸ ਪਿੰਡ ਦੇ ਉੱਤੇ ਹਾਈਡ੍ਰੋਇਲੈਕਟਰਿਕ ਡੈਮ ਬਣਾਇਆ ਗਿਆ। ਉਦੋਂ ਇੱਥੇ ਰਹਿਣ ਵਾਲੇ ਲੋਕਾਂ ਨੂੰ ਨੇੜੇ ਹੀ ਸਥਿਤ ਵਾਗਲੀ ਡੀ ਸੋਟਾ ਕਸਬੇ ਵਿਚ ਮੁੜ ਸਥਾਪਤ ਕੀਤਾ ਗਿਆ ਸੀ ਤਾਂ ਕਿ ਫੈਬਰਿਸ਼ ਡੀ ਕੈਰੀਨ ਪਿੰਡ ਜਦੋਂ ਬਾਹਰ ਆਏ ਤਾਂ ਲੋਕ ਉਸ ਵਿਚ 13ਵੀ ਸਦੀ ਦੀਆਂ ਇਮਾਰਤਾਂ ਵੇਖ ਸਕਣ।

PunjabKesari


cherry

Content Editor

Related News