ਘਰ ''ਚ ਇਸ ਤਰ੍ਹਾਂ ਬਣਾਓ Italian Sandwich Roll Ups

07/14/2018 10:40:43 AM

ਨਵੀਂ ਦਿੱਲੀ— ਨਾਸ਼ਤੇ 'ਚ ਜ਼ਿਆਦਾਤਰ ਲੋਕ ਬਰੈੱਡ ਟੋਸਟ ਜਾਂ ਕੁਝ ਟੇਸਟੀ ਖਾਣਾ ਪਸੰਦ ਕਰਦੇ ਹਨ। ਤੁਸੀਂ ਨਾਸ਼ਤੇ 'ਚ ਸੈਂਡਵਿਚ ਰੋਲ ਵੀ ਟਰਾਈ ਕਰ ਸਕਦੇ ਹੋ। ਇਹ ਬਣਾਉਣ 'ਚ ਵੀ ਕਾਫੀ ਆਸਾਨ ਹੈ ਅਤੇ ਖਾਣ 'ਚ ਵੀ ਬਹੁਤ ਟੇਸਟੀ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਸੈਂਡਵਿਚ ਰੋਲ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 4 ਵਾਈਟ ਬਰੈੱਡ
- 2 ਪਨੀਰ ( ਸਲਾਈਸ 'ਚ ਕੱਟੇ ਹੋਏ)
- 1 ਚਮਚ ਧਨੀਆ
- 1 ਚਮਚ ਸਟ੍ਰਾਬੇਰੀ ਜੈਮ
- 1 ਚਮਚ ਗਾਜਰ( ਕੱਟੀ ਹੋਈ)
- ਨਮਕ ਸੁਆਦ ਮੁਤਾਬਕ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਬਰੈੱਡ ਦੇ ਸਲਾਈਸਸ ਨੂੰ ਕੱਟ ਕੇ ਵੱਖ ਕਰ ਲਓ।
2. ਫਿਰ ਪਨੀਰ, ਪਿਆਜ, ਨਮਕ, ਗਾਜਰ, ਸਟ੍ਰਾਬੇਰੀ ਜੈਮ ਅਤੇ ਧਨੀਏ ਨੂੰ ਮਿਲਾ ਕੇ ਮਿਸ਼ਰਣ ਤਿਆਰ ਕਰ ਲਓ।
3. ਫਿਰ ਇਹ ਤਿਆਰ ਮਿਸ਼ਰਣ ਨੂੰ ਬਰੈੱਡ ਸਲਾਈਸ 'ਤੇ ਫੈਲਾ ਕੇ ਰੋਲ ਬਣਾ ਲਓ ਅਤੇ ਓਵਨ ਨੂੰ 150 ਡਿਗਰੀ ਸੈਲਸਿਅਸ 'ਤੇ ਗਰਮ ਕਰੋ। 15-20 ਮਿੰਟਾਂ ਦੇ ਲਈ ਬੇਕ ਕਰੋ।
4. ਹੁਣ ਇਹ ਤਿਆਰ ਹੈ ਇਸ ਨੂੰ ਗਰਮ-ਗਰਮ ਸਰਵ ਕਰੋ।


Related News