...ਤਾਂ ਇਸ ਕਾਰਨ ਦਿੱਲੀ ਦੀਆਂ ਲੜਕੀਆਂ ਹੁੰਦੀਆਂ ਹਨ ਖਾਸ

03/28/2017 1:37:01 PM

ਨਵੀਂ ਦਿੱਲੀ— ਦੁਨੀਆ ਭਰ ''ਚ ਇਕ ਤੋਂ ਵੱਧ ਕੇ ਇਕ ਸੋਹਣੀਆਂ ਲੜਕੀਆਂ ਹਨ। ਹਰ ਸ਼ਹਿਰ ਦੀ ਲੜਕੀ ''ਚ ਕੋਈ ਨਾ ਕੋਈ ਖਾਸ ਗੱਲ ਜ਼ਰੂਰ ਹੁੰਦੀ ਹੈ। ਕਹਿੰਦੇ ਹਨ ਕਿ ਦਿੱਲੀ ਦੀਆਂ  ਲੜਕੀਆਂ ਬਾਕੀ ਸਾਰੇ ਸ਼ਹਿਰ ਦੀਆਂ ਲੜਕੀਆਂ ਤੋਂ ਵੱਖ ਹੁੰਦੀਆਂ ਹਨ। ਇੱਥੋਂ ਦੀਆਂ ਲੜਕੀਆਂ ਖੂਬਸੂਰਤ ਅਤੇ ਬੋਲਡ ਹੁੰਦੀਆਂ ਹਨ। ਲੜਕਿਆਂ ਨੂੰ ਵੀ ਦਿੱਲੀ ਦੀਆਂ ਲੜਕੀਆਂ ਪਸੰਦ ਹੁੰਦੀਆਂ ਹਨ। ਉੱਥੇ ਹੀ ਲੜਕਿਆਂ ਦਾ ਮੰਨਣਾ ਹੈ ਕਿ ਉਹ ਗਰਲਫਰੈਂਡ ਤਾਂ ਬਣ ਸਕਦੀਆਂ ਹਨ ਪਰ ਉਨ੍ਹਾਂ ਨਾਲ ਵਿਆਹ ਨਹੀਂ ਕੀਤਾ ਜਾ ਸਕਦਾ। ਅੱਜ ਅਸੀਂ ਤੁਹਾਨੂੰ ਦਿੱਲੀ ਦੀ ਲੜਕੀਆਂ ਬਾਰੇ ਕੁੱਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜੋ ਉਨ੍ਹਾਂ ਨੂੰ ਸਭ ਤੋਂ ਵੱਖ ਕਰਦੀਆਂ ਹਨ। 
1. ਦਿੱਲੀ ਦੀਆਂ ਲੜਕੀਆਂ ਨੂੰ ਆਪਣੇ ''ਤੇ ਮਾਣ ਹੁੰਦਾ ਹੈ। ਸਮੂਹ ''ਚ ਵੀ ਦਿੱਲੀ ਦੀ ਲੜਕੀ ਨੂੰ ਪਛਾਣਿਆਂ ਜਾ ਸਕਦਾ ਹੈ। 
2. ਫੈਸ਼ਨ ਦੇ ਮਾਮਲੇ ''ਚ ਦਿੱਲੀ ਦੀਆਂ ਲੜਕੀਆਂ ਸਾਰਿਆਂ ਨੂੰ ਮਾਤ ਦਿੰਦੀਆਂ ਹਨ। ਇੱਥੋਂ ਦੀਆਂ ਕੁੜੀਆਂ ਹਰ ਨਵੇਂ ਟ੍ਰੈਂਡ ਨੂੰ ਫੋਲੋ ਕਰਦੀਆਂ ਹਨ। ਸਾਦੇ ਕੱਪੜਿਆਂ ''ਚ ਵੀ ਉਨ੍ਹਾਂ ਦਾ ਲੁੱਕ ਕਾਫੀ ਕਲਾਸੀ ਲੱਗਦਾ ਹੈ। 
3. ਸੌਦੇਬਾਜ਼ੀ ਕਰਨ ''ਚ ਸਭ ਤੋਂ ਅੱਗੇ ਹੁੰਦੀਆਂ ਹਨ ਦਿੱਲੀ ਦੀਆਂ ਲੜਕੀਆਂ। 
4. ਦਿੱਲੀ ਦੀਆਂ ਲੜਕੀਆਂ ਨੂੰ ਖਾਣਾ ਬਹੁਤ ਪਸੰਦ ਹੁੰਦਾ ਹੈ, ਪਰ ਇਹ ਖਾਣੇ ਦੇ ਨਾਲ ਆਪਣੇ ਫਿਗਰ ਦਾ ਵੀ ਪੂਰਾ ਧਿਆਨ ਰੱਖਦੀਆਂ ਹਨ। 
5. ਰੋਡ ਸਾਇਡ ਰੋਮਿਓ ਨੂੰ ਸਬਕ ਸਿਖਾਉਣ ''ਚ ਸਭ ਤੋਂ ਅੱਗੇ ਹਨ ਦਿੱਲੀ ਦੀਆਂ ਲੜਕੀਆਂ। ਇੱਥੋਂ ਦੀਆਂ ਲੜਕੀਆਂ ਨਾਲ ਕੋਈ ਛੇੜਛਾੜ ਕਰੇ ਉਨ੍ਹਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਹੁੰਦਾ।
6. ਖਾਸ ਗੱਲ ਇਹ ਹੈ ਕਿ ਦਿੱਲੀ ਦੀਆਂ ਲੜਕੀਆਂ ਹਮੇਸ਼ਾ ਕੂਲ ਰਹਿੰਦੀਆਂ ਹਨ ਅਤੇ ਗੱਲ-ਗੱਲ ''ਤੇ ਮੂੰਹ ਨਹੀ ਬਣਾਉਂਦੀਆਂ। ਸ਼ਾਇਦ ਇਸੇ ਲਈ ਲੜਕਿਆਂ ਨੂੰ ਦਿੱਲੀ ਦੀਆਂ ਲੜਕੀਆਂ ਪਸੰਦ ਆਉਂਦੀਆ ਹਨ।