ਫੈਸ਼ਨ ਦੇ ਇਸ ਦੌਰ ''ਚ ਤੁਸੀਂ ਵੀ ਵਾਈਡ-ਲੈਗਸ ਪੈਂਟਾਂ ਨੂੰ ਆਜਮਾਓ

03/24/2017 3:43:20 PM

ਮੁੰਬਈ— ਅੱਜ ਦੇ ਸਮੇਂ ''ਚ ਫੈਸ਼ਨ ਹਰ ਦਿਨ ਬਦਲਦਾ ਰਹਿੰਦਾ ਹੈ ਪਰ 90 ਦੇ ਦਹਾਕੇ ਦਾ ਫੈਸ਼ਨ ਅੱਜ ਫਿਰ ਲੋਕਾਂ ਦੀ ਪਸੰਦ ਬਣਦਾ ਜਾ ਰਿਹਾ ਹੈ। ਬੀਤੇ ਸਮੇਂ ''ਚ ਬਾਲੀਵੁੱਡ ਅਦਾਕਾਰਾਂ ਬੈੱਲ ਬੋਟਮ ਪੈਂਟਾਂ ਪਾਉਂਦੀਆਂ ਸਨ। ਹੁਣ ਇਨ੍ਹਾਂ ਪੈਂਟਾਂ ਦਾ ਫੈਸ਼ਨ ਫਿਰ ਵਾਪਿਸ ਆ ਗਿਆ ਹੈ।

ਗਰਮੀਆਂ ''ਚ ਲੋਕ ਤੰਗ ਕੱਪੜਿਆਂ ਦੀ ਥਾਂ ਢਿੱਲੀਆਂ-ਸ਼ਾਨਦਾਰ ਡਰੈਸਾਂ ਪਾਉਣਾ ਪਸੰਦ ਕਰਦੇ ਹਨ। ਕੁੜੀਆਂ ਨੂੰ ਜੀਨ ਪਾਉਣਾ ਬਹੁਤ ਪਸੰਦ ਹੁੰਦਾ ਹੈ ਕਿਉਂਕਿ ਇਹ ਆਰਾਮਦਾਇਕ ਹੋਣ ਦੇ ਨਾਲ-ਨਾਲ ਸਟਾਈਲਿਸ਼ ਵੀ ਹੁੰਦੀ ਹੈ।  ਗਰਮੀ ਦੇ ਮੌਸਮ ''ਚ ਜੀਨ ਨਹੀਂ ਪਾਈ ਜਾ ਸਕਦੀ। ਸਿਰਫ ਢਿੱਲੇ ਕੱਪੜੇ ਹੀ ਪਾਏ ਜਾ ਸਕਦੇ ਹਨ ਅਤੇ ਅੱਜ-ਕਲ੍ਹ ਵਾਈਡ-ਲੈਗਸ ਪੈਂਟ (ਚੌੜੀਆਂ-ਲੱਤਾਂ ਵਾਲੀਆਂ ਪੈਂਟਾਂ) ਦਾ ਟਰੈਂਡ ਬਹੁਤ ਚੱਲ ਰਿਹਾ ਹੈ।

ਬਾਲੀਵੁੱਡ ਡੀ.ਵੀ.ਡੀ. ''ਚ ਵੀ ਅਦਾਕਾਰਾਂ ਇਨ੍ਹਾਂ ਪੈਂਟਾਂ ਨੂੰ ਪਾਉਣਾ ਪਸੰਦ ਕਰ ਰਹੀਆਂ ਹਨ। ਕਰੀਨਾ ਕਪੂਰ ਤੋਂ ਲੈ ਕੇ ਅਨੁਸ਼ਕਾ ਤੱਕ ਨੇ ਇਸ ਟਰੈਂਡ ਨੂੰ ਪਸੰਦ ਕੀਤਾ ਹੈ। ਜੇ ਤੁਸੀਂ ਵੀ ਜੀਨ ਦੀ ਥਾਂ ਕੁਝ ਨਵਾਂ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਇਸ ਵਾਰੀ ਵਾਈਡ-ਲੈਗਸ ਪੈਂਟਾਂ ਨੂੰ ਜ਼ਰੂਰ ਆਜਮਾਓ।