ਇਨ੍ਹਾਂ ਤਰੀਕਿਆਂ ਨਾਲ ਕਰੋ ਫਰਿੱਜ ਦੀ ਸਾਫ-ਸਫਾਈ

03/11/2018 11:47:51 AM

ਨਵੀਂ ਦਿੱਲੀ— ਗਰਮੀਆਂ ਦੇ ਮੌਸਮ 'ਚ ਸਬਜ਼ੀਆਂ, ਦੁੱਧ, ਆਟਾ ਆਦਿ ਚੀਜ਼ਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਉਨ੍ਹਾਂ ਨੂੰ ਫਰਿੱਜ 'ਚ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ ਪਾਣੀ ਨੂੰ ਠੰਡਾ ਕਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਵਾਰ ਸਾਮਾਨ ਕੱਢਦੇ ਸਮੇਂ ਉਹ ਫਰਿੱਜ ਵਿਚ ਹੀ ਡਿੱਗ ਜਾਂਦਾ ਹੈ। ਇਸ ਨਾਲ ਫਰਿੱਜ 'ਚੋਂ ਬਦਬੂ ਆਉਣ ਲੱਗਦੀ ਹੈ। ਅਜਿਹੇ 'ਚ ਫਰਿੱਜ ਜਾਂ ਰੈਫਰੀਜਰੇਟਰ ਨੂੰ ਸਾਫ-ਸੁਥਰਾ ਰੱਖਣ ਨਾਲ ਬਦਬੂ ਆਉਣੀ ਬੰਦ ਹੋ ਜਾਂਦੀ ਹੈ। ਫਰਿੱਜ ਨੂੰ ਫ੍ਰੈਸ਼ ਰੱਖਣ ਲਈ ਹਫਤੇ 'ਚ 1 ਵਾਰ ਇਸ ਦੀ ਸਫਾਈ ਜ਼ਰੂਰ ਕਰੋ। ਅੱਜ ਅਸੀਂ ਤੁਹਾਨੂੰ ਫਰਿੱਜ ਨੂੰ ਸਾਫ ਕਰਨ ਦੇ ਕੁਝ ਆਸਾਨ ਅਤੇ ਜ਼ਰੂਰੀ ਟਿਪਸ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਲਈ ਬੇਹੱਦ ਫਾਇਦੇਮੰਦ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਫਰਿੱਜ ਕਰੋ ਖਾਲੀ
ਸਭ ਤੋਂ ਪਹਿਲਾਂ ਫਰਿੱਜ ਨੂੰ ਖਾਲੀ ਕਰੋ। ਉਸ 'ਚ ਮੌਜੂਦ ਸਾਰੇ ਫਲਾਂ ਅਤੇ ਸਬਜ਼ੀਆਂ ਨੂੰ ਬਾਹਰ ਕੱਢ ਦਿਓ। ਇਸ ਨਾਲ ਫਰਿੱਜ ਦੀ ਸਫਾਈ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੋਵੇਗੀ।
2. ਬੇਕਿੰਗ ਸੋਡਾ
ਫਰਿੱਜ 'ਚੋਂ ਬਦਬੂ ਆਉਣਾ ਬੇਹੱਦ ਆਮ ਸਮੱਸਿਆ ਹੈ। ਇਸ ਨੂੰ ਦੂਰ ਕਰਨ ਲਈ ਬੇਕਿੰਗ ਸੋਡੇ ਦੀ ਵਰਤੋਂ ਕਰੋ। ਜਦੋਂ ਤੁਸੀਂ ਫਰਿੱਜ ਦੀ ਸਫਾਈ ਕਰ ਰਹੀ ਹੋ ਤਾਂ ਨਰਮ ਕੱਪੜੇ ਨਾਲ ਥੋੜ੍ਹਾ ਜਿਹਾ ਸੋਡਾ ਅਤੇ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਨਾਲ ਸਫਾਈ ਕਰੋ। ਅਜਿਹਾ ਕਰਨ ਨਾਲ ਕੁਝ ਹੀ ਸਮੇਂ 'ਚ ਬਦਬੂ ਆਉਣੀ ਬੰਦ ਹੋ ਜਾਵੇਗੀ।
3. ਨਮਕ
ਫਰਿੱਜ ਦੀ ਸਫਾਈ ਕਰਦੇ ਸਮੇਂ ਨਮਕ ਦੀ ਵਰਤੋਂ ਕਰੋ। ਸਭ ਤੋਂ ਪਹਿਲਾਂ ਇਕ ਕੋਲੀ 'ਚ ਪਾਣੀ ਲਓ ਅਤੇ ਉਸ ਨੂੰ ਹਲਕਾ ਜਿਹਾ ਗਰਮ ਕਰੋ। ਫਿਰ ਉਸ ਪਾਣੀ 'ਚ ਨਮਕ ਮਿਲਾਓ। ਇਸ ਤੋਂ ਬਾਅਦ ਇਕ ਕੱਪੜੇ ਨਾਲ ਉਸ ਨੂੰ ਪਾਣੀ 'ਚ ਡੁੱਬੋ ਲਓ ਅਤੇ ਫਰਿੱਜ 'ਚੋਂ ਬਾਹਰ ਕੱਢ ਤੇ ਸਾਫ ਕਰ ਲਓ। ਸਫਾਈ ਕਰਨ ਦੇ ਬਾਅਦ ਕੁਝ ਸਮੇਂ ਲਈ ਫਰਿੱਜ ਨੂੰ ਖੁਲ੍ਹਾ ਰਹਿਣ ਦਿਓ।
4. ਨਿੰੰਬੂ
ਸਫਾਈ ਦੇ ਬਾਅਦ ਫਰਿੱਜ 'ਚ ਹਰ ਸਾਮਾਨ ਨੂੰ ਢੱਕ ਕੇ ਰੱਖੋ। ਇਸ ਨਾਲ ਖਾਣੇ ਦੀ ਸਮੈਲ ਦੂਜੀਆਂ ਚੀਜ਼ਾਂ 'ਚੋਂ ਨਹੀਂ ਆਵੇਗੀ। ਇਸ ਦੇ ਇਲਾਵਾ ਫਰਿੱਜ 'ਚ ਹਮੇਸ਼ਾ ਅੱਧਾ ਨਿੰਬੂ ਕੱਟ ਕੇ ਰੱਖੋ। ਇਸ ਨਾਲ ਫਰਿੱਜ 'ਚੋਂ ਬਦਬੂ ਨਹੀਂ ਆਵੇਗੀ।
5. ਅਖਬਾਰ
ਕਈ ਵਾਰ ਫਰਿੱਜ 'ਚ ਬਰਫ ਜੰਮਣ ਲੱਗਦੀ ਹੈ ਉਸ ਨੂੰ ਹਟਾਉਣ ਲਈ ਕੁਝ ਔਰਤਾਂ ਚਾਕੂ ਦੀ ਵਰਤੋਂ ਕਰਦੀਆਂ ਹਨ। ਅਜਿਹਾ ਕਰਨ ਨਾਲ ਫਰਿੱਜ ਨੂੰ ਨੁਕਸਾਨ ਵੀ ਨਹੀਂ ਹੋ ਸਕਦਾ। ਇਸ ਲਈ ਫਰਿੱਜ ਨੂੰ ਬੰਦ ਕਰ ਦਿਓ। ਜਦੋਂ ਬਰਫ ਨਿਕਲ ਜਾਵੇ ਤਾਂ ਉਸ ਨੂੰ ਅਖਬਾਰ ਨਾਲ ਸਾਫ ਕਰ ਲਓ।