ਗਰਮੀਆਂ ''ਚ ਕਰੋ ਦੁਨੀਆ ਦੇ ਸਭ ਤੋਂ ਉੱਚੇ ਪਿੰਡ ਦੀ ਸੈਰ (ਦੇਖੋ ਤਸਵੀਰਾਂ)

03/28/2017 5:17:47 PM

ਨਵੀਂ ਦਿੱਲੀ— ਪਿੰਡਾਂ ਦੇ ਸਕੂਨ ਅਤੇ ਖੂਬਸੂਰਤੀ ਦਾ ਤਾਂ ਹਰ ਕੋਈ ਦੀਵਾਨਾ ਹੁੰਦਾ ਹੈ। ਹੁਣ ਤੱਕ ਤੁਸੀਂ ਕਈ ਪਿੰਡਾਂ ''ਚ ਗਏ ਹੋਵੋਗੇ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਇਸ ਦੁਨੀਆ ਦਾ ਸਭ ਤੋਂ ਉੱਚਾ ਪਿੰਡ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਵੀ ਕੋਈ ਮੌਕਾ ਮਿਲੇ ਤਾਂ ਤੁਸੀਂ ਵੀ ਜ਼ਰੂਰ ਇਸ ਪਿੰਡ ''ਚ ਘੁੰਮਣ ਜਾਓ ਅਤੇ ਇਸ ਦੀ ਖੂਬਸੂਰਤੀ ਦਾ ਆਨੰਦ ਮਾਣੋ। 
ਸਮੁੰਦਰ ਤਲ ਤੋਂ 4850 ਮੀਟਰ ਦੀ ਉੱਚਾਈ ''ਤੇ ਹਿਮਾਚਲ ਪ੍ਰਦੇਸ਼ ਦੀ ਸਪੀਤਿ ਘਾਟੀ ''ਤੇ ਵਸਿਆ ਇੱਕ ਛੋਟਾ ਜਿਹਾ ਪਿੰਡ ਕਿੱਬਰ ਹੈ। ਸਪੀਤਿ ਨਦੀ ਦੇ ਸੱਜੇ ਪਾਸੇ ਵਸਿਆ ਹੋਇਆ ਹੈ ਲੋਸਰ ਪਿੰਡ। ਇਹ ਪਿੰਡ ਸਪੀਤਿ ਘਾਟੀ ਦਾ ਪਹਿਲਾ ਪਿੰਡ ਹੈ। ਸਪੀਤਿ ਉਪਮੰਡਲ ਦੇ ਮੁੱਖ ਦਫ਼ਤਰ ਤੋਂ ਕਿੱਬਰ ਪਿੰਡ ਬਸ 20 ਕਿਲੋਮੀਟਰ ਦੀ ਦੂਰੀ ''ਤੇ ਹੈ। ਇੱਥੇ ਰਸਤੇ ''ਚ ਥਾਂ-ਥਾਂ ''ਤੇ ਬਰਫ ਦੀ ਚਾਦਰ ਵਿਛੀ ਹੋਈ ਮਿਲੇਗੀ। ਇੱਥੇ ਕਈ ਬੁੱਧ ਮੱਠ ਬਣੇ ਹੋਏ ਹਨ। 
ਇੱਥੇ ਇੱਕ ਵਾਰ ਆਉਣ ਤੋਂ ਬਾਅਦ ਤੁਸੀਂ ਇਸ ਦੀ ਖੂਬਸੂਰਤੀ ਨੂੰ ਸਾਰੀ ਜ਼ਿੰਦਗੀ ਭੁੱਲ ਨਹੀਂ ਸਕਦੇ। ਇਸ ਪਿੰਡ ''ਚ 77 ਪਰਿਵਾਰ ਰਹਿੰਦੇ ਹਨ, ਜਿਨ੍ਹਾਂ ''ਚ ਕੁੱਲ 366 ਲੋਕ ਹਨ। ਮੌਸਮ ਦੀ ਗੱਲ ਕਰੀਏ ਤਾਂ ਇੱਥੇ ਮੀਂਹ ਬਹੁਤ ਘੱਟ ਪੈਂਦਾ ਹੈ ਪਰ ਬਰਫਬਾਰੀ ਬਹੁਤ ਹੁੰਦੀ ਹੈ। ਬਰਫਬਾਰੀ ਦੇ ਦਿਨਾਂ ''ਚ ਇੱਥੇ ਕਈਂ-ਕਈਂ ਦਿਨ ਬਰਫ ਦੀ ਮੋਟੀ ਪਰਤ ਜੰਮੀ ਰਹਿੰਦੀ ਹੈ। ਬਰਫ ਨਾਲ ਢੱਕੇ ਪਹਾੜਾ ''ਚੋਂ ਲੰਘਣਾ ਯਾਤਰੀਆਂ ਦੇ ਲਈ ਬਹੁਤ ਖੂਬਸੂਰਤ ਅਨੁਭਵ ਹੁੰਦਾ ਹੈ।