ਅਸਲ ਜਿੰਦਗੀ ''ਚ ਦਿਉਰ-ਭਾਬੀ ਅਤੇ ਜੀਜਾ-ਸਾਲੀ ਦੇ ਰਿਸ਼ਤਿਆਂ ''ਚ ਬੱਝੇ ਹਨ ਇਹ ਫਿਲਮੀ ਸਿਤਾਰੇ

03/14/2017 11:31:35 AM

ਮੁੰਬਈ—ਸਹੁਰੇ ਘਰ ਦੇ ਰਿਸ਼ਤਿਆਂ ''ਚ ਸੱਸ, ਨਨਾਣ, ਪਤੀ ਅਤੇ ਦਿਉਰ-ਭਾਬੀ ਦਾ ਰਿਸ਼ਤਾ ਹੁੰਦਾ ਹੈ। ਦਿਉਰ-ਭਾਬੀ ਦਾ ਰਿਸ਼ਤਾ ਬਹੁਤ ਪਿਆਰਾ ਹੁੰਦਾ ਹੈ। ਭਾਬੀ ਆਪਣੇ ਦਿਉਰ ਨੂੰ ਛੋਟੇ ਭਰਾ ਦਾ ਦਰਜਾ ਦਿੰਦੀ ਹੈ, ਇਸ ਲਈ ਦਿਉਰ ਭਾਬੀ ਦਾ ਲਾਡਲਾ ਹੁੰਦਾ ਹੈ। ਦਿਉਰ ਆਪਣੀ ਭਾਬੀ ਨਾਲ ਸ਼ਰਾਰਤਾਂ, ਮਜ਼ਾਕ, ਮਸਤੀ ਕਰਦਾ ਹੈ। ਆਮ ਲੋਕ ਹੀ ਨਹੀਂ ਸਗੋਂ ਫਿਲਮੀ ਸਿਤਾਰਿਆਂ ਦੀ ਜਿੰਦਗੀ ''ਚ ਵੀ ਅਜਿਹੇ ਰਿਸ਼ਤੇ ਹੁੰਦੇ ਹਨ। ਅੱਜ ਅਸੀਂ ਜਿਹੜੇ ਸਿਤਾਰਿਆਂ ਦੀ ਗੱਲ ਕਰ ਰਹੇ ਹਾਂ ਉਨ੍ਹਾਂ ''ਚ ਵੀ ਦਿਉਰ-ਭਾਬੀ ਜਾਂ ਜੀਜਾ-ਸਾਲੀ ਦਾ ਰਿਸ਼ਤਾ ਹੈ। ਆਓ ਜਾਣੀਏ ਇਨ੍ਹਾਂ ਸਿਤਾਰਿਆਂ ਬਾਰੇ।
1. ਅਸ਼ੋਕ ਕੁਮਾਰ-ਮਧੂਬਾਲਾ
ਫਿਲਮੀ ਦੁਨੀਆ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਮਧੂਬਾਲਾ ਨੇ ਕਈ ਵਾਰੀ ਕਿਸ਼ੋਰ ਕੁਮਾਰ ਦੇ ਨਾਲ ਫਿਲਮਾਂ ''ਚ ਉਨ੍ਹਾਂ ਦੀ ਪ੍ਰੇਮਿਕਾ ਦਾ ਰੋਲ ਕੀਤਾ ਪਰ ਅਖੀਰ ''ਚ ਉਹ ਕਿਸ਼ੋਰ ਕੁਮਾਰ ਦੇ ਵੱਡੇ ਭਰਾ ਅਸ਼ੋਕ ਕੁਮਾਰ ਨਾਲ ਵਿਆਹੀ ਗਈ।
2. ਅਨਿਲ ਕਪੂਰ-ਸ਼੍ਰੀਦੇਵੀ
ਅਨਿਲ ਕਪੂਰ-ਸ਼੍ਰੀਦੇਵੀ ਦੀ ਜੋੜੀ ਬਾਲੀਵੁੱਡ ਦੀ ਬੈਸਟ ਜੋੜੀ ਮੰਨੀ ਜਾਂਦੀ ਸੀ। ਇਨ੍ਹਾਂ ਨੇ ਜਿਆਦਾਤਰ ਇੱਕਠਿਆਂ ਹੀ ਫਿਲਮਾਂ ''ਚ ਕੰਮ ਕੀਤਾ ਪਰ ਬਾਅਦ ''ਚ ਸ਼੍ਰੀਦੇਵੀ ਨੇ ਅਨਿਲ ਕਪੂਰ ਦੇ ਵੱਡੇ ਭਰਾ ਬੋਨੀ ਕਪੂਰ ਨਾਲ ਵਿਆਹ ਕਰ ਲਿਆ।
3. ਸੈਫ ਅਲੀ ਖਾਨ-ਕਰਿਸ਼ਮਾ ਕਪੂਰ
ਸੈਫ ਅਤੇ ਕਰੀਨਾ ਨੇ ਕਈ ਫਿਲਮਾਂ ''ਚ ਇੱਕਠੇ ਕੰਮ ਕੀਤਾ ਹੈ। ਬਾਅਦ ''ਚ ਸੈਫ ਨੇ ਕਰਿਸ਼ਮਾ ਦੀ ਛੋਟੀ ਭੈਣ ਕਰੀਨਾ ਕਪੂਰ ਨਾਲ ਵਿਆਹ ਕਰ ਲਿਆ। ਇੰਝ ਉਹ ਕਰਿਸ਼ਮਾ ਕਪੂਰ ਦੇ ਜੀਜਾ ਬਣ ਗਏ।
4. ਅਜੈ ਦੇਵਗਨ-ਰਾਣੀ ਮੁਖਰਜੀ
ਕਾਜੋਲ ਦੇ ਪਤੀ ਅਜੈ ਦੇਵਗਨ ਨੇ ਆਪਣੀ ਸਾਲੀ ਰਾਣੀ ਮੁਖਰਜੀ ਦੇ ਨਾਲ ਕਾਮੇਡੀ ਫਿਲਮਾਂ ਅਤੇ ਰੁਮਾਂਟਿਕ ਫਿਲਮਾਂ ''ਚ ਕੰਮ ਕੀਤਾ ਹੈ। ਅੱਜ ਇਹ ਜੋੜੀ ਜੀਜਾ-ਸਾਲੀ ਦੇ ਰਿਸ਼ਤੇ ਦੇ ਨਾਂ ਤੋਂ ਮਸ਼ਹੂਰ ਹੈ।
5. ਉਦੇ ਚੋਪੜਾ-ਰਾਣੀ ਮੁਖਰਜੀ
ਰਾਣੀ ਮੁਖਰਜੀ, ਆਦਿਤਯ ਚੋਪੜਾ ਦੀ ਪਤਨੀ ਹੈ ਪਰ ਰਾਣੀ ਮੁਖਰਜੀ ਨੇ ਆਪਣੇ ਦਿਉਰ ਉਦੇ ਚੋਪੜਾ ਨਾਲ ਫਿਲਮ ''ਮੁਝ ਸੇ ਦੋਸਤੀ ਕਰੋਗੇ'' ''ਚ ਕੰਮ ਕੀਤਾ ਹੈ।