ਜੇ ਹੋਣ ਵਾਲਾ ਹੈ ਤੁਹਾਡਾ ਵਿਆਹ ਤਾਂ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ

05/16/2017 10:33:44 AM

ਮੁੰਬਈ— ਵਿਆਹ ਦਾ ਮੌਕਾ ਹਰ ਕੁੜੀ ਲਈ ਬਹੁਤ ਖਾਸ ਹੁੰਦਾ ਹੈ। ਉਸ ਦਿਨ ਉਹ ਦੁਲਹਨ ਬਣ ਕੇ ਖੂਬਸੂਰਤ ਦਿੱਸਣਾ ਚਾਹੁੰਦੀ ਹੈ ਪਰ ਇਸ ਇੱਛਾ ਲਈ ਉਹ ਕੁਝ ਤਜਰਬੇ ਕਰਨ ਦੀ ਗਲਤੀ ਨਾ ਕਰੇ। ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਹੋਣ ਵਾਲੀ ਦੁਲਹਨ ਨੂੰ ਵਰਤੋਂ ਨਹੀਂ ਕਰਨੀ ਚਾਹੀਦੀ।
1. ਐਲਕੋਹਲ ਆਧਾਰਿਤ ਉਤਪਾਦ
ਵਿਆਹ ਤੋਂ ਕੁਝ ਦਿਨ ਪਹਿਲਾਂ ਕਿਸੇ ਅਜਿਹੇ ਉਤਪਾਦ ਦੀ ਵਰਤੋਂ ਨਾ ਕਰੋ ਜਿਸ ''ਚ ਐਲਕੋਹਲ ਹੋਵੇ। ਅਜਿਹੇ ਉਤਪਾਦ ਸਕਿਨ ਨੂੰ ਸੂਟ ਨਹੀਂ ਕਰਦੇ ਅਤੇ ਨੁਕਸਾਨ ਪਹੁੰਚਾ ਸਕਦੇ ਹਨ। ਇਨ੍ਹਾਂ ਉਤਪਾਦਾਂ ਦੀ ਜ਼ਿਆਦਾ ਵਰਤੋਂ ਨਾਲ ਸਕਿਨ ਖੁਸ਼ਕ ਹੋ ਜਾਂਦੀ ਹੈ ਅਤੇ ਉਸ ਦੀ ਚਮਕ ਘੱਟ ਜਾਂਦੀ ਹੈ।
2. ਬਲੀਚਿੰਗ ਅਤੇ ਐਸੀਡਿਕ ਵਿਸ਼ੇਸ਼ਤਾ ਵਾਲੀਆਂ ਚੀਜ਼ਾਂ
ਇਸ ''ਚ ਕੋਈ ਸ਼ੱਕ ਨਹੀਂ ਕਿ ਘਰੇਲੂ ਇਲਾਜ ਬਹੁਤ ਸੁਰੱਖਿਅਤ ਹੁੰਦੇ ਹਨ ਪਰ ਕੁਝ ਚੀਜ਼ਾਂ ''ਚ ਅਜਿਹੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਨਿੰਬੂ, ਟਮਾਟਰ ਅਤੇ ਬੇਕਿੰਗ ਸੋਡਾ ਜਿਹੀਆਂ ਚੀਜ਼ਾਂ ਦੀ ਵਰਤੋਂ ਚਿਹਰੇ ''ਤੇ ਨਾ ਕਰੋ। ਇਨ੍ਹਾਂ ''ਚ ਮੌਜੂਦ ਬਲੀਚਿੰਗ ਅਤੇ ਐਸੀਡਿਕ ਵਿਸ਼ੇਸ਼ਤਾਵਾਂ ਨਾਲ ਸਕਿਨ ਨੂੰ ਐਲਰਜੀ ਜਾਂ ਰੈਸ਼ੀਜ਼ ਦੀ ਪਰੇਸ਼ਾਨੀ ਹੋ ਸਕਦੀ ਹੈ।
3. ਨਵੇਂ ਉਤਪਾਦ
ਮੋਈਸਚਰਾਈਜ਼ਰ ਹੋਵੇ ਜਾਂ ਕੋਈ ਸਨਸਕਰੀਮ ਜਾਂ ਫੇਸ ਕਰੀਮ ਵਿਆਹ ਤੋਂ ਕੁਝ ਦਿਨ ਪਹਿਲਾਂ ਅਜਿਹੇ ਕਿਸੇ ਵੀ ਨਵੇਂ ਉਤਪਾਦ ਦੀ ਵਰਤੋਂ ਨਾ ਕਰੋ। ਇਸ ਨਾਲ ਚਿਹਰਾ ਖਰਾਬ ਹੋ ਸਕਦਾ ਹੈ ਅਤੇ ਠੀਕ ਹੋਣ ''ਚ ਜ਼ਿਆਦਾ ਸਮਾਂ ਲੱਗ ਸਕਦਾ ਹੈ।
4. ਗਰਮ ਪਾਣੀ
ਚਿਹਰੇ ''ਤੇ ਗਰਮ ਪਾਣੀ ਦੀ ਵਰਤੋਂ ਨਾ ਕਰੋ। ਇਸ ਨਾਲ ਸਕਿਨ ਨੂੰ ਨੁਕਸਾਨ ਹੁੰਦਾ ਹੈ। ਗਰਮ  ਪਾਣੀ ਚਿਹਰੇ ਤੋਂ ਕੁਦਰਤੀ ਤੇਲ ਹਟਾ ਕੇ ਇਸ ਨੂੰ ਖੁਸ਼ਕ ਬਣਾ ਸਕਦਾ ਹੈ ਅਤੇ ਕਈ ਵਾਰੀ ਮੁਹਾਸੇ ਵੀ ਹੋ ਜਾਂਦੇ ਹਨ।
5. ਕਿਸੇ ਤਰ੍ਹਾਂ ਦੇ ਨਵੇਂ ਸੁੰਦਰਤਾ ਇਲਾਜ ਤੋਂ ਬਚੋ
ਸਿਰਫ ਨਵੇਂ ਸੁੰਦਰਤਾ ਉਤਪਾਦ ਹੀ ਨਹੀਂ ਬਲਕਿ ਕਿਸੇ ਤਰ੍ਹਾਂ ਦੇ ਨਵੇਂ ਸੁੰਦਰਤਾ ਇਲਾਜ ਤੋਂ ਵੀ ਬਚਣਾ ਚਾਹੀਦਾ ਹੈ। ਅਜਿਹਾ ਇਲਾਜ ਦੋ-ਤਿੰਨ ਮਹੀਨੇ ਪਹਿਲਾਂ ਕਰਵਾਉਣੇ ਚਾਹੀਦੇ ਹਨ।
6. ਜ਼ਿਆਦਾ ਖੁਰਦਰੇ ਸਕਰਬ ਦੀ ਵਰਤੋਂ ਨਾ ਕਰੋ
ਸਕਿਨ ਦੀ ਗੰਦਗੀ ਅਤੇ ਮ੍ਰਿਤ ਸੈੱਲਾਂ ਨੂੰ ਖਤਮ ਕਰਨ ਲਈ ਹਰ ਹਫਤੇ ਤੁਸੀਂ ਦੋ ਵਾਰੀ ਸਕਰਬ ਜ਼ਰੂਰ ਕਰੋ ਪਰ ਸਾਵਧਾਨੀ ਨਾਲ। ਕਿਸੇ ਅਜਿਹੇ ਸਕਰਬ ਦੀ ਵਰਤੋਂ ਨਾ ਕਰੋ ਜੋ ਕਾਫੀ ਖੁਰਦੁਰਾ ਹੈ। ਇਸ ਦੇ ਨਾਲ ਹੀ ਸਕਰਬ ਨੂੰ ਜ਼ਿਆਦਾ ਰਗੜਨ ਦੀ ਗਲਤੀ ਨਾ ਕਰੋ। ਇਸ ਨਾਲ ਚਿਹਰੇ ''ਤੇ ਰੈਸ਼ੀਜ਼ ਹੋ ਸਕਦੇ ਹਨ।