ਨੀਂਦ ''ਚ ਬੜਬੜਾਉਣ ਦੀ ਹੈ ਆਦਤ ਤਾਂ ਅਜਮਾਓ ਇਹ ਨੁਸਖੇ

Friday, Apr 21, 2017 - 04:53 PM (IST)

ਮੁੰਬਈ— ਬਹੁਤ ਸਾਰੇ ਲੋਕਾਂ ਨੂੰ ਨੀਂਦ ''ਚ ਬੜਬੜਾਉਣ  ਦੀ ਆਦਤ ਹੁੰਦੀ ਹੈ, ਜਿਸ ਕਾਰਨ ਪਰਿਵਾਰ ਦੇ ਬਾਕੀ ਮੈਂਬਰ ਪਰੇਸ਼ਾਨ ਹੁੰਦੇ ਹਨ। ਇਸ ਆਦਤ ਤੋਂ ਕੁਝ ਘਰੇਲੂ ਨੁਸਖਿਆਂ ਦੁਆਰਾ ਛੁਟਕਾਰਾ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਘਰੇਲੂ ਨੁਸਖੇ ਦੱਸ ਰਹੇ ਹਾਂ, ਜਿੰਨਾਂ ਦੀ ਮਦਦ ਨਾਲ ਬੜਬੜਾਉਣ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ।
1. ਦਿਨ ਭਰ ਦੀ ਥਕਾਵਟ ਕਾਰਨ ਕੁਝ ਲੋਕ ਰਾਤ ਨੂੰ ਨੀਂਦ ''ਚ ਬੜਬੜਾਉਣ ਲੱਗਦੇ ਹਨ। ਇਸ ਤੋਂ ਬੱਚਣ ਲਈ ਸਹੀ ਮਾਤਰਾ ''ਚ ਆਰਾਮ ਕਰਨਾ ਬਹੁਤ ਜ਼ਰੂਰੀ ਹੈ। ਅਜਿਹੇ ਲੋਕਾਂ ਨੂੰ ਦਿਨ ''ਚ ਇਕ ਜਾਂ ਅੱਧਾ ਘੰਟਾ ਆਰਾਮ ਕਰ ਲੈਣਾ ਚਾਹੀਦਾ ਹੈ।
2. ਜੇ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਤੁਹਾਨੂੰ ਇਸ ਆਦਤ ਨੂੰ ਛੱਡਣਾ ਪਵੇਗਾ। ਜੇ ਤੁਸੀਂ ਇਕਦਮ ਸ਼ਰਾਬ ਨਹੀਂ ਛੱਡ ਸਕਦੇ ਤਾਂ ਹੋਲੀ-ਹੋਲੀ ਸ਼ਰਾਬ ਪੀਣੀ ਘੱਟ ਕਰ ਦਿਓ।
3. ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਹਾਡਾ ਤਣਾਅ ਮੁਕਤ ਹੋਣਾ ਜ਼ਰੂਰੀ ਹੈ। ਇਸ ਲਈ ਦਫਤਰ ਦੇ ਤਣਾਅ ਨੂੰ ਘਰ ਨਾ ਲਿਆਓ। ਹੋ ਸਕੇ ਤਾਂ ਧਿਆਨ ਲਗਾਇਆ ਕਰੋ। ਤੁਸੀਂ ਹਲਕਾ ਸੰਗੀਤ ਵੀ ਸੁਣ ਸਕਦੇ ਹੋ ਅਤੇ ਉਹ ਕੰਮ ਕਰੋ ਜਿੰਨ੍ਹਾਂ ''ਚ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ।

4. ਜੇ ਤੁਸੀਂ ਇਸ ਸਮੱਸਿਆ ਤੋਂ ਜਿਆਦਾ ਰਪਰੇਸ਼ਾਨ ਹੋ ਅਤੇ ਕਈ ਉਪਾਅ ਕਰਨ ਦੇ ਬਾਵਜੂਦ ਵੀ ਕੋਈ ਫਰਕ ਨਜ਼ਰ ਨਹੀਂ ਆਉਂਦਾ ਤਾਂ ਕਿਸੇ ਚੰਗੇ ਡਾਕਟਰ ਦੀ ਸਲਾਹ ਲਓ।