ਜੇ ਤੁਹਾਡੇ ਸਰੀਰ ''ਤੇ ਪੈਂਦੇ ਹਨ ਕਾਲੇ ਨਿਸ਼ਾਨ ਤਾਂ ਇਹ ਖਬਰ ਹੈ ਤੁਹਾਡੇ ਲਈ

05/26/2017 5:51:00 PM

ਨਵੀਂ ਦਿੱਲੀ— ਇਸ ਭੱਜ-ਦੌੜ ਭਰੀ ਜਿੰਦਗੀ ''ਚ ਅਸੀਂ ਇੰਨੇ ਬਿਜ਼ੀ ਹੋ ਗਏ ਹਾਂ ਕਿ ਆਪਣੇ ਸਰੀਰ ਵੱਲ ਧਿਆਨ ਨਹੀਂ ਦਿੰਦੇ। ਤੁਸੀਂ ਦੇਖਿਆ ਹੋਵੇਗਾ ਕਿ ਸਰੀਰ ''ਤੇ ਕਈ ਵਾਰੀ ਕੁਝ ਥਾਵਾਂ ''ਤੇ ਕਾਲੇ ਨਿਸ਼ਾਨ ਪੈ ਜਾਂਦੇ ਹਨ ਤਾਂ ਤੁਸੀ ਸੋਚਦੇ ਹੋ ਕਿ ਇਹ ਖੁਦ ਹੀ ਠੀਕ ਹੋ ਜਾਣਗੇ। ਪਰ ਇਸ ਮਾਮਲੇ ''ਚ ਤੁਸੀਂ ਗਲਤ ਹੋ। ਕਈ ਵਾਰੀ ਇਹ ਨਿਸ਼ਾਨ ਮਹੀਨਿਆਂ ਤੱਕ ਬਣੇ ਰਹਿੰਦੇ ਹਨ। ਤੁਸੀਂ ਇਨ੍ਹਾਂ ਨਿਸ਼ਾਨਾਂ ਨੂੰ ਨਜ਼ਰ ਅੰਦਾਜ਼ ਨਾ ਕਰੋ। ਇਹ ਖਤਰਨਾਕ ਵੀ ਹੋ ਸਕਦੇ ਹਨ। ਅੱੱਜ ਅਸੀਂ ਤੁਹਾਨੂੰ ਕਾਲੇ ਦਾਗ ਪੈਣ ਦੇ ਕਾਰਨਾਂ ਬਾਰੇ ਦੱਸ ਰਹੇ ਹਾਂ।
1. ਸੱਟ ਲੱਗਣ ''ਤੇ
ਸਕਿਨ ''ਤੇ ਸੱਟ ਲੱਗ ਬਾਅਦ ਖੂਨ ਧਮਨੀਆਂ ਨੂੰ ਨੁਕਸਾਨ ਪਹੁੰਚਣ ਕਾਰਨ ਨੀਲ ਪੈ ਜਾਂਦੇ ਹਨ। ਇਸ ਤਰ੍ਹਾਂ ਦੀ ਸੱਟ ਨਾਲ ਖੂਨ ਰਿਸਦਾ ਹੈ ਅਤੇ ਕਰੀਬੀ ਕੋਸ਼ਿਕਾਵਾਂ ''ਚ ਫੈਲ ਜਾਂਦਾ ਹੈ। ਜਿਸ ਦੇ ਨਾਲ ਨੀਲ ਜਿਹਾ ਨਿਸ਼ਾਨ ਪੈ ਜਾਂਦਾ ਹੈ।
2. ਬੁਢੇਪਾ
ਬੁੱਢੇ ਲੋਕਾਂ ਦੇ ਹੱਥਾਂ ''ਤੇ ਨੀਲ ਪੈਣਾ ਆਮ ਗੱਲ ਹੈ। ਐਕਟੀਨਿਕ ਪਪੀਯੂਰਾ ਕਹਾਉਣ ਵਾਲੇ ਇਹ ਨੀਲ ਦੇ ਨਿਸ਼ਾਨ ਲਾਲ ਰੰਗ ਤੋਂ ਸ਼ੁਰੂ ਹੋ ਕੇ ਜਾਮਨੀ ਅਤੇ ਗਹਿਰੇ ਨੀਲੇ ਰੰਗ ਦੇ ਹੁੰਦੇ ਹੋਏ ਫਿਰ ਹਲਕੇ ਹੋ ਕੇ ਗਾਇਬ ਹੋ ਜਾਂਦੇ ਹਨ।
3. ਪੋਸ਼ਣ ਦੀ ਕਮੀ
ਕੁਝ ਵਿਟਾਮਿਨਾਂ ਅਤੇ ਖਣਿਜ ਦੀ ਕਮੀ ਕਾਰਨ ਇਹ ਨਿਸ਼ਾਨ ਪੈ ਸਕਦੇ ਹਨ। ਇਸ ਲਈ ਪ੍ਰੋਟੀਨ ਵਾਲੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ।
4. ਵਿਟਾਮਿਨ ਕੇ ਦੀ ਕਮੀ
ਵਿਟਾਮਿਨ ਕੇ ਦੀ ਕਮੀ ਕਾਰਨ ਸਰੀਰ ''ਤੇ ਕਾਲੇ ਨਿਸ਼ਾਨ ਪੈ ਜਾਂਦੇ ਹਨ। ਇਹ ਵਿਟਾਮਿਨ ਖੂਨ ਨੂੰ ਜੰਮਣ ''ਚ ਮਦਦ ਕਰਦਾ ਹੈ। ਇਸ ਵਿਟਾਮਿਨ ਦੀ ਕਮੀ ਨਾਲ ਸਧਾਰਨ ਖੂਨ ਜੰਮਣ ਦੀ ਪ੍ਰਕਿਆ ''ਤੇ ਅਸਰ ਪੈਂਦਾ ਹੈ।
5. ਥਰੋਬੋਫੀਲੀਆ
ਬਲੀਡਿੰਗ ਡਿਸਆਰਡਰ ਜਿਵੇਂ ਕਿ ਥਰੋਬੋਟਿਕ ਥਰੋਬੋਸਾਈਟੋਪੇਨੀਆ ਪਪੀਯੁਰਾ ( ਟੀ. ਟੀ. ਪੀ.) ਜਾਂ ਆਈਡਿਓਪੇਥਿਕ ਥਰੋਬੋਸਾਈਟੋਪੇਨਿਕ ਪਪੀਯੂਰਾ (ਆਈ. ਟੀ. ਪੀ.) ਜਿਨ੍ਹਾਂ ''ਚ ਪਲੇਟਲੇਟਸ ਘੱਟ ਹੋ ਜਾਂਦੇ ਹਨ, ਦੇ ਕਾਰਨ ਸਰੀਰ ਦੀ ਬਲੱਡ ਕਲਾਟ ਦੀ ਸਮੱਰਥਾ ਘੱਟ ਹੋ ਜਾਂਦੀ ਹੈ, ਜਿਸ ਨਾਲ ਨੀਲ ਦੇ ਨਿਸ਼ਾਨ ਪੈ ਜਾਂਦੇ ਹਨ।
6. ਹੀਮੋਫੀਲੀਆ
ਹੀਮੋਫੀਲੀਆ ਥਰੋਬੋਫੀਲੀਆ ਦੀ ਉਲਟੀ ਪ੍ਰਕਿਆ ਹੈ। ਇਸ ਸਮੱਸਿਆ ''ਚ ਤੁਹਾਡੇ ਸਰੀਰ ''ਚ ਕਾਲੇ ਨਿਸ਼ਾਨ ਪੈ ਜਾਂਦੇ ਹਨ। ਇਸ ਬੀਮਾਰੀ ''ਚ ਜ਼ਿਆਦਾ ਖੂਨ ਵੱਗਣ ਦੀ ਸੰਭਾਵਨਾ ਰਹਿੰਦੀ ਹੈ।