Working Women ਹੋ ਤਾਂ ਇਸ ਤਰ੍ਹਾਂ ਰਹੋ ਬੱਚਿਆਂ ਦੇ ਕਰੀਬ

01/10/2018 3:55:40 PM

ਨਵੀਂ ਦਿੱਲੀ—ਔਰਤਾਂ ਨੂੰ ਘਰ ਅਤੇ ਆਫਿਸ ਦੇ ਕੰਮ ਇਕ ਸਾਥ ਸੰਭਾਲਣ ਦਾ ਹੁਨਰ ਬਹੁਤ ਚੰਗੀ ਤਰ੍ਹਾਂ ਨਾਲ ਆਉਂਦਾ ਹੈ। ਕਈ ਬਾਰ ਸਮੇਂ ਦੀ ਕਮੀ ਕਾਰਨ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਸਮਾਂ ਨਹੀਂ ਦੇ ਪਾਉਂਦੀਆਂ, ਜਿੰਨ੍ਹਾਂ ਕੀ ਬੱਚਿਆਂ ਨੂੰ ਮਾਂ ਦੇ ਸਾਥ ਦੀ ਜ਼ਰੂਰਤ ਹੁੰਦੀ ਹੈ। ਬੱਚਿਆਂ ਦੇ ਨਾਲ ਸਮੇਂ ਬਿਤਾ ਕੇ ਤੁਸੀਂ ਉਨ੍ਹਾਂ ਦੇ ਦਿਲ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਨਾਲ ਜਾਣ ਸਕਦੇ ਹੋ। ਪਰ ਜੇ ਤੁਸੀਂ ਵੀ ਕੰਮ ਦੇ ਤਨਾਅ ਦੀ ਵਜ੍ਹਾਂ ਨਾਲ ਪਰੇਸ਼ਾਨ ਹੋ ਅਤੇ ਬੱਚਿਆਂ ਤੋਂ ਦੂਰ ਰਹਿੰਦੇ ਹੋ ਤਾਂ ਕੁਝ ਸਮਾਰਟ ਟਿਪਸ ਤੁਹਾਡੇ ਕੰਮ ਆ ਸਕਦੇ ਹਨ। ਜੋ ਬੱਚਿਆਂ ਨਾਲ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਬਣਾ ਦੇਣਗੇ।
1.ਬੱਚਿਆਂ ਨਾਲ ਕਰੋਂ ਦਿਨ ਭਰ ਦੀਆਂ ਗੱਲਾਂ


ਰਾਤ ਨੂੰ ਆਪਣੇ ਕੋਲ ਪਰਿਵਾਰ ਦੇ ਨਾਲ ਸਮੇਂ ਬਿਤਾਉਣ ਦਾ ਸਮਾਂ ਹੁੰਦਾ ਹੈ। ਖਾਣਾ ਪਰਿਵਾਰ 'ਚ ਬੈਠ ਕੇ ਹੀ ਖਾਓ। ਦਿਨ ਭਰ ਦੀਆਂ ਗੱਲਾਂ ਪਰਿਵਾਰ ਦੇ ਨਾਲ ਸ਼ੇਅਰ ਕਰੋਂ ਅਤੇ ਉਨ੍ਹਾਂ ਦੀਆਂ ਗੱਲਾਂ ਸੁਣੋਂ। ਇਸ ਨਾਲ ਬੱਚਿਆਂ ਦਾ ਤੁਹਾਡੇ ਨਾਲ ਪਿਆਰ ਵਧੇਗਾ ਅਤੇ ਉਹ ਆਪਣੀਆਂ ਗੱਲਾਂ ਕਰਨ ਦੇ ਲਈ ਹਮੇਸ਼ਾ ਤਿਆਰ ਰਹੇਗਾ।
2. ਕੰਮ 'ਚ ਲਓ ਬੱਚਿਆਂ ਦੀ ਮਦਦ


ਬੱਚੇ ਉਦੋਂ ਬਹੁਤ ਖੁਸ਼ ਹੁੰਦੇ ਹਨ ਜਦੋਂ ਤੁਸੀਂ ਕਿਸੇ ਗੱਲ ਦੇ ਲਈ ਮਦਦ ਮੰਗਦੇ ਹੋ। ਕਦੀ-ਕਦੀ ਪਿਆਰ ਨਾਲ ਆਪਣੀ ਮਦਦ ਕਰਨ ਲਈ ਕਹੋ ਜਿਵੇਂ ਖਾਣਾ ਬਣ ਕੇ ਤਿਆਰ ਹੈ ਤਾਂ ਉਸਨੂੰ ਟੇਬਲ 'ਤੇ ਰੱਖਣ ਲਈ ਕਹਿ ਸਕਦੇ ਹੋ।
3.ਮਸਤੀ ਵੀ ਜ਼ਰੂਰੀ


ਬੱਚਿਆਂ ਦੇ ਕਰੀਬ ਆਉਣ ਦੇ ਲਈ ਉਨ੍ਹਾਂ ਦੇ ਨਾਲ ਕਦੀ-ਕਦੀ ਖੁਦ ਵੀ ਬੱਚੇ ਬਣਨਾ ਪੈਂਦਾ ਹੈ। ਤੁਸੀਂ ਪਰਿਵਾਰ ਦੇ ਨਾਲ ਕੁਝ ਅਜਿਹੇ ਗੇਮਸ ਖੇਲ ਸਕਦੇ ਹੋ ਜਿਸ 'ਚ ਬੱਚੇ ਪੂਰੀ ਤਰ੍ਹਾਂ ਅਨੰਦ ਵੀ ਲੈ ਸਕਣ ਅਤੇ ਉਨ੍ਹਾਂ ਨੂੰ ਕੁਝ ਸਿੱਖਣ ਨੂੰ ਵੀ ਮਿਲੇ। ਜਿਵੇ ਹਾਟ ਸੀਟ, ਪਰਚੀ 'ਤੇ ਸਾਰੇ ਮੈਂਬਰਾਂ ਦੇ ਨਾਮ ਲਿਖੋ, ਜਿਸਦੇ ਨਾਮ ਦੀ ਪਰਚੀ ਨਿਕਲੇ ਉਹ ਹਾਟ ਸੀਟ 'ਤੇ ਬੈਠੇ ਅਤੇ ਬਾਕੀ ਦੇ ਮੈਂਬਰ ਉਸ 'ਤੋਂ ਸਵਾਲ ਪੁੱਛਣ। ਜੋ ਸਭ ਤੋਂ ਜ਼ਿਆਦਾ ਸਹੀ ਜਵਾਬ ਦੇਵੇ ਉਸ ਨੂੰ ਗਿਫਟ ਦਿੱਤਾ ਜਾ ਸਕਦਾ ਹੈ।