ਆਦਰਸ਼ ਪਤਨੀ ਬਣਦੀਆਂ ਹਨ ਇਨ੍ਹਾਂ ਮਹੀਨਿਆਂ ''ਚ ਜਨਮ ਲੈਣ ਵਾਲੀਆਂ ਲੜਕੀਆਂ

04/05/2018 2:01:12 PM

ਨਵੀਂ ਦਿੱਲੀ— ਵਿਆਹ ਦਾ ਫੈਂਸਲਾ ਹਰ ਕਿਸੇ ਦੀ ਜ਼ਿੰਦਗੀ ਦਾ ਅਹਿਮ ਫੈਂਸਲਾ ਹੁੰਦਾ ਹੈ। ਇਹੀ ਕਾਰਨ ਹੈ ਕਿ ਹਰ ਕੋਈ ਆਪਣੀ ਜ਼ਿੰਦਗੀ ਦਾ ਇੰਨਾਂ ਵੱਡਾ ਫੈਂਸਲਾ ਬਹੁਤ ਹੀ ਸੋਚ ਸਮਝ ਕੇ ਲੈਂਦਾ ਹੈ ਪਰ ਦੁਨੀਆ 'ਚ ਕਈ ਤਰ੍ਹਾਂ ਦੇ ਲੋਕ ਹੁੰਦੇ ਹਨ। ਕਈ ਹਮੇਸ਼ਾ ਖੁਸ਼ ਰਹਿਣ ਵਾਲੇ, ਕਈ ਗੁੱਸੇ ਵਾਲੇ ਤਾਂ ਕੋਈ ਸ਼ਾਂਤ ਸੁਭਾਅ ਵਾਲੇ। ਅਜਿਹੇ 'ਚ ਆਪਣੀ ਇੱਛਾ ਮੁਤਾਬਕ ਲਾਈਫ ਪਾਰਟਨਰ ਲੱਭਣ 'ਚ ਥੋੜ੍ਹੀ ਜਿਹੀ ਪ੍ਰੇਸ਼ਾਨੀ ਤਾਂ ਹਰ ਕਿਸੇ ਨੂੰ ਹੁੰਦੀ ਹੈ। ਕੁਝ ਲੋਕ ਕੁੰਡਲੀ ਮਿਲਾ ਕੇ ਤਾਂ ਕਈ ਨਾਮ ਦੇ ਪਹਿਲੇ ਅੱਖਰ ਨਾਲ ਆਪਣੀ ਲਾਈਫ ਪਾਰਟਨਰ ਦੀ ਤਲਾਸ਼ ਕਰਦੇ ਹਨ ਪਰ ਇਨ੍ਹਾਂ ਹੀ ਨਹੀਂ ਸਭ ਕੁਝ ਕਰਨ ਦੇ ਬਾਅਦ ਵੀ ਉਨ੍ਹਾਂ ਦੀ ਜ਼ਿੰਦਗੀ 'ਚ ਉਹ ਖੁਸ਼ੀ ਨਹੀਂ ਮਿਲ ਪਾਉਂਦੀ ਜਿਸ ਦੀ ਉਹ ਤਲਾਸ਼ ਕਰਦੇ ਹਨ। ਅਜਿਹੇ 'ਚ ਤੁਸੀਂ ਜਿਸ ਨਾਲ ਵਿਆਹ ਕਰ ਰਹੇ ਹੋ ਜਾਂ ਕਰਨ ਦੀ ਸੋਚ ਰਹੇ ਹੋ। ਉਸ ਦੇ ਜਨਮ ਦੇ ਮਹੀਨੇ ਨਾਲ ਵੀ ਇਸ ਗੱਲ ਦਾ ਪਤਾ ਲਗਾ ਸਕਦੇ ਹੋ ਕਿ ਉਹ ਤੁਹਾਡੇ ਲਈ ਆਦਰਸ਼ ਪਤਨੀ ਹੋਵੇਗੀ ਕਿ ਨਹੀਂ। ਅੱਜ ਅਸੀਂ ਅਜਿਹੇ ਮਹੀਨਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ 'ਚ ਜਨਮ ਲੈਣ ਵਾਲੀਆਂ ਲੜਕੀਆਂ ਆਦਰਸ਼ ਪਤਨੀਆਂ ਬਣਦੀਆਂ ਹਨ।
1. ਮਾਰਚ
ਇਸ ਮਹੀਨੇ 'ਚ ਜਨਮ ਲੈਣ ਵਾਲੀਆਂ ਔਰਤਾਂ ਪਤੀ ਦੀ ਹਰ ਛੋਟੀ ਤੋਂ ਵੱਡੀ ਜ਼ਰੂਰਤ ਦਾ ਧਿਆਨ ਰੱਖਦੀਆਂ ਹਨ। ਮਾਰਚ ਮਹੀਨੇ ਦੀਆਂ ਲੜਕੀਆਂ ਸਾਫ ਦਿਲ ਵਾਲੀਆਂ ਹੁੰਦੀਆਂ ਹਨ। ਆਪਣੇ ਸਾਫ ਦਿਲ ਕਾਰਨ ਉਹ ਆਪਣੇ ਪਤੀ ਨੂੰ ਦੁੱਖ ਨਹੀਂ ੁਪਹੁੰਚਾ ਸਕਦੀਆਂ। ਜਿੰਨਾ ਪਿਆਰ ਇਹ ਲੜਕੀਆਂ ਆਪਣੇ ਪਤੀ ਨਾਲ ਕਰਦੀਆਂ ਹਨ ਉਨ੍ਹਾਂ ਹੀ ਸੱਸ ਸੋਹਰੇ ਨਾਲ ਵੀ।
2. ਮਈ
ਮਈ ਮਹੀਨੇ 'ਚ ਜਨਮੀ ਲੜਕੀਆਂ ਕਾਫੀ ਸ਼ਾਂਤ ਸੁਭਾਅ ਦੀਆਂ ਹੁੰਦੀਆਂ ਹਨ। ਆਪਣੇ ਸ਼ਾਂਤ ਸੁਭਾਅ ਕਾਰਨ ਇਹ ਲੜਕੀਆਂ ਹਰ ਛੋਟੀ ਤੋਂ ਵੱਡੀ ਮੁਸੀਬਤ ਦਾ ਡਟ ਕੇ ਸਾਹਮਣਾ ਕਰ ਸਕਦੀ ਹੈ। ਇਨ੍ਹਾਂ ਦੀ ਸਭ ਤੋਂ ਵੱਡੀ ਖਾਸਿਅਤ ਇਹ ਹੈ ਕਿ ਉਹ ਕਿਸੇ ਵੀ ਸਥਿਤੀ 'ਚ ਖੁਦ ਨੂੰ ਅਡਜਸਟ ਕਰ ਲੈਂਦੀ ਹੈ। ਆਪਣੇ ਪਤੀ ਨੂੰ ਧੋਖਾ ਦੇਣ ਦੇ ਬਾਰੇ 'ਚ ਸੋਚਣਾ ਵੀ ਇਨ੍ਹਾਂ ਨੂੰ ਪਾਪ ਲੱਗਦਾ ਹੈ।
3. ਜੁਲਾਈ
ਜਿਨ੍ਹਾਂ ਲੜਕੀਆਂ ਦਾ ਜਨਮ ਜੁਲਾਈ ਮਹੀਨੇ 'ਚ ਹੋਇਆ ਹੋਵੇ ਉਹ ਕਾਫੀ ਸਮਝਦਾਰ ਹੁੰਦੀਆਂ ਹਨ। ਇਨ੍ਹਾਂ ਦੀ ਇਸੇ ਸਮਝਦਾਰੀ ਦੇ ਚਲਦੇ ਇਨ੍ਹਾਂ ਦੇ ਰਿਸ਼ਤੇ ਆਪਣੇ ਪਤੀ ਅਤੇ ਸੋਹਰੇ ਪੱਖ ਨਾਲ ਮਜ਼ਬੂਤ ਹੁੰਦੇ ਹਨ। ਇਹ ਲੜਕੀਆਂ ਇਮੋਸ਼ਨਲੀ ਇੰਨੀ ਮਜ਼ਬੂਤ ਹੁੰਦੀਆਂ ਹਨ ਕਿ ਇਹ ਆਪਣੇ ਪਤੀ ਨੂੰ ਕਿਸੇ ਵੀ ਪ੍ਰੇਸ਼ਾਨੀ 'ਚੋਂ ਬਾਹਰ ਕੱਢ ਲੈਂਦੀਆਂ ਹਨ।
4. ਨਵੰਬਰ
ਨਵੰਬਰ ਮਹੀਨੇ ਵਾਲੀਆਂ ਲੜਕੀਆਂ ਆਪਣੇ ਪਤੀ ਦੇ ਨਾਲ ਹਰ ਸਥਿਤੀ 'ਚ ਮੋਢੇ ਨਾਲ ਮੋਢਾ ਮਿਲਾ ਕੇ ਚਲਦੀਆਂ ਹਨ। ਕਦੇ ਵੀ ਕਿਸੇ ਸਮੱਸਿਆ 'ਚ ਉਹ ਆਪਣੇ ਪਤੀ ਨੂੰ ਇਕੱਲਾ ਨਹੀਂ ਛੱਡਦੀਆਂ। ਇਹ ਕਿਸਮਤ ਦੀ ਕਾਫੀ ਧਨੀ ਹੁੰਦੀਆਂ ਹਨ ਜਿਸ ਵੀ ਪਰਿਵਾਰ 'ਚ ਜਾਂਦੀਆਂ ਹਨ ਉੱਥੇ ਹਮੇਸ਼ਾ ਤਰੱਕੀ ਹੀ ਹੁੰਦੀ ਹੈ।