ਇਸ ਦੀਵਾਲੀ ਘਰ ''ਚ ਹੀ ਬਣਾਓ ਖੂਬਸੂਰਤ ਦੀਵੇ

11/06/2018 1:16:55 PM

ਨਵੀਂ ਦਿੱਲੀ— ਦੀਵਾਲੀ ਦਾ ਇੰਤਜ਼ਾਰ ਸਾਰਿਆਂ ਨੂੰ ਹੀ ਬੜੀ ਬੇਸਬਰੀ ਨਾਲ ਹੁੰਦਾ ਹੈ। ਇਸ ਦਿਨ ਲੋਕ ਆਪਣੇ ਘਰਾਂ ਨੂੰ ਮੋਮਬੱਤੀਆਂ ਅਤੇ ਦੀਵਿਆਂ ਨਾਲ ਜਗਮਗਾਉਂਦੇ ਹਨ। ਉਂਝ ਤਾਂ ਇਨੀਂ ਦਿਨੀਂ ਮਾਰਕੀਟ 'ਚ ਡਿਫਰੈਂਟ ਸ਼ੇਡਸ ਵਾਲੇ ਕਈ ਕਲਰਫੁੱਲ ਦੀਵੇ ਵੀ ਦੇਖਣ ਨੂੰ ਮਿਲ ਰਹੇ ਹਨ ਪਰ ਇਹ ਮਹਿੰਗੇ ਵੀ ਓਨ੍ਹੇ ਹੀ ਹੋਣਗੇ। ਜੇਕਰ ਤੁਸੀਂ ਕੁਝ ਕ੍ਰਿਏਟਿਵ ਅਤੇ ਪੈਸਿਆਂ ਦੀ ਬਚਤ ਵੀ ਕਰਨਾ ਚਾਹੁੰਦੇ ਹੋ ਤਾਂ ਇਸ ਵਾਰ ਬਲੈਂਕ ਦੀਵੇ ਲਿਆਓ ਅਤੇ ਉਨ੍ਹਾਂ ਨੂੰ ਖੁਦ ਡੈਕੋਰੇਟ ਕਰੋ। ਇਸ ਨਾਲ ਤੁਸੀਂ ਆਪਣੀ ਕ੍ਰਿਏਟਿਵਿਟੀ ਵੀ ਦਿਖਾ ਸਕਦੇ ਹੋ। ਨਾਲ ਹੀ ਪੈਸਿਆਂ ਦੀ ਬਚਤ ਵੀ ਹੋਵੇਗੀ। ਅੱਜ ਅਸੀਂ ਤੁਹਾਨੂੰ ਦੀਵੇ ਨੂੰ ਡੈਕੋਰੇਟ ਕਰਨ ਦਾ ਆਸਾਨ ਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਇਸ ਵਾਰ ਦੀਵਾਲੀ 'ਤੇ ਟ੍ਰਾਈ ਕਰ ਸਕਦੇ ਹੋ।
ਜ਼ਰੂਰੀ ਸਾਮਾਨ
PunjabKesari

- ਬਲੈਂਕ ਦੀਵੇ

- ਐਕ੍ਰਿਲਿਕ ਪੇਂਟਸ

- ਗੋਲਡ ਪੇਂਟ 

- ਪੇਂਟ ਬਰੱਸ਼

- ਸਟੋਨਸ/ਫੇਕ ਪਰਲਸ

- ਗਲੂ

- ਟੂਥਪੀਕਸ
PunjabKesari

ਦੀਵੇ ਡੈਕੋਰੇਟ ਕਰਨ ਦਾ ਤਰੀਕਾ 
 

1. ਮਾਰਕੀਟ ਤੋਂ ਬਲੈਂਕ ਦੀਵੇ ਲੈ ਕੇ ਆਓ ਅਤੇ ਫਿਰ ਇਨ੍ਹਾਂ ਨੂੰ ਪੇਂਟ ਬਰੱਸ਼ ਦੀ ਮਦਦ ਨਾਲ ਐਕ੍ਰਿਲਿਕ ਪੇਂਟਸ ਨਾਲ ਆਪਣੀ ਪਸੰਦ ਦਾ ਕਲਰ ਦਿਓ।

PunjabKesari

2. ਹੁਣ ਇਸ ਨੂੰ ਥੋੜ੍ਹੀ ਦੇਰ ਸੁੱਕਣ ਲਈ ਰੱਖ ਦਿਓ ਇਸ ਤੋਂ ਬਾਅਦ ਇਸ ਦੇ ਟਾਪ ਵਾਲੇ ਕਾਰਨਰ ਹਿੱਸਿਆਂ ਨੂੰ ਗੋਲਡ ਸ਼ੇਡ ਦਿਓ। 

PunjabKesari

3. ਇਸ ਤੋਂ ਬਾਅਦ ਟੂਥਪਿਕਸ ਦੀ ਮਦਦ ਨਾਲ ਸਟੋਨ ਜਾਂ ਫੇਕ ਪਰਲ 'ਤੇ ਗਲੂ ਲਗਾਓ ਅਤੇ ਉਨ੍ਹਾਂ ਨੂੰ ਦੀਵੇ ਦੇ ਟਾਪ 'ਤੇ ਚਾਰੇ ਪਾਸਿਓ ਸਜਾ ਦਿਓ। ਤੁਸੀਂ ਚਾਹੋ ਤਾਂ ਇਨ੍ਹਾਂ ਸਟੋਨਸ ਨੂੰ ਆਪਣੀ ਇੱਛਾ ਮੁਤਾਬਕ ਇਸਤੇਮਾਲ ਕਰ ਸਕਦੇ ਹੋ।

PunjabKesari

4. ਹੁਣ ਬਾਕੀ ਦੇ ਦੀਵਿਆਂ ਨੂੰ ਵੀ ਇੰਝ ਹੀ ਡੈਕੋਰੇਟ ਕਰੋ ਅਤੇ ਆਪਣੇ ਘਰ ਨੂੰ ਇਨ੍ਹਾਂ ਦੀ ਰੌਸ਼ਨੀ ਨਾਲ ਜਗਮਗਾਓ। 
 

 


Related News