ਸ਼ਹਿਦ ਸ਼ੁੱਧ ਹੈ ਜਾਂ ਅਸ਼ੁੱਧ, ਇਨ੍ਹਾਂ 4 ਤਰੀਕਿਆਂ ਨਾਲ ਕਰੋ ਪਤਾ

02/06/2018 1:52:00 PM

ਨਵੀਂ ਦਿੱਲੀ— ਸ਼ਹਿਦ ਦੀ ਕੁਦਰਤੀ ਮਿਠਾਸ ਅਤੇ ਇਸ ਦੇ ਗੁਣਾਂ ਕਾਰਨ ਹਰ ਘਰ 'ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਸਿਹਤ ਹੋਵੇ ਜਾਂ ਫਿਰ ਬਿਊਟੀ ਟ੍ਰੀਟਮੈਂਟ ਸ਼ਹਿਦ ਹਰ ਸਮੱਸਿਆ ਦਾ ਹਲ ਵੀ ਹੈ। ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਦੀ ਉਮਰ ਤਕ ਹਰ ਕਿਸੇ ਦੇ ਲਈ ਇਹ ਫਾਇਦੇਮੰਦ ਹੁੰਦਾ ਹੈ ਲੋਕ ਇਸ ਦੇ ਅਨੇਕਾਂ ਖਾਸੀਅਤਾਂ ਦੇ ਕਾਰਨ ਇਸ ਨੂੰ ਘਰ 'ਚ ਰੱਖਣਾ ਕਦੇਂ ਨਹੀਂ ਭੁੱਲਦੇ ਪਰ ਬਾਜ਼ਾਰ 'ਚ ਕਈ ਤਰ੍ਹਾਂ ਦਾ ਸ਼ਹਿਦ ਮਿਲਦਾ ਹੈ। ਇਸ ਦੀ ਸ਼ੁੱਧਤਾ ਜਾਣਨਾ ਬਹੁਤ ਜ਼ਰੂਰੀ ਹੈ। ਜ਼ਿਆਦਾ ਮੁਨਾਫਾ ਕਮਾਉਣ ਦੇ ਚੱਕਰ 'ਚ ਬਹੁਤ ਜ਼ਿਆਦਾ ਉਤਪਾਦਕ ਇਸ 'ਚ ਮਿਲਾਵਟ ਕਰਕੇ ਬੇਚਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਸ਼ਹਿਦ ਦੀ ਸ਼ੁੱਧਤਾ ਦੀ ਪਰਖ ਕਰਨ ਦਾ ਸਮਾਰਟ ਤਰੀਕਿਆਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਕੁਦਰਤ ਦੀ ਬਣਾਈ ਹੋਈ ਇਸ ਚੀਜ਼ ਦਾ ਤੁਸੀਂ ਭਰਪੂਰ ਫਾਇਦਾ ਉੱਠਾ ਸਕੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਘਰ 'ਤੇ ਹੀ ਬੜੀ ਆਸਾਨੀ ਨਾਲ ਅਜਮਾ ਕੇ ਇਹ ਜਾਣ ਸਕਦੇ ਹੋ ਕਿ ਕਿਹੜਾ ਸ਼ਹਿਦ ਤੁਹਾਡੇ ਲਈ ਹੈ ਬੈਸਟ।
1. ਪਾਣੀ ਅਤੇ ਸਿਰਕਾ
ਇਕ ਗਲਾਸ 'ਚ ਥੋੜ੍ਹਾ ਜਿਹਾ ਪਾਣੀ ਪਾ ਕੇ ਇਸ 'ਚ 1 ਚੱਮਚ ਸ਼ਹਿਦ ਅਤੇ 2-3 ਬੂੰਦਾਂ ਸਿਰਕੇ ਦੀਆਂ ਪਾ ਕੇ ਮਿਕਸ ਕਰੋ। ਫਿਰ ਇਸ ਨੂੰ 2-3 ਮਿੰਟ ਤਕ ਇੰਝ ਹੀ ਰੱਖੋ। ਜੇ ਇਸ 'ਚ ਝੱਗ ਉੱਠਦਾ ਹੈ ਤਾਂ ਸ਼ਹਿਦ ਮਿਲਾਵਟੀ ਹੈ।
2. ਅੰਗੂਠੇ ਨਾਲ ਪਰਖੋ ਸ਼ਹਿਦ
ਸ਼ਹਿਦ ਦੀ ਇਕ ਬੂੰਦ ਆਪਣੇ ਅੰਗੂਠੇ 'ਤੇ ਪਾਓ। ਇਸ ਗੱਲ ਦਾ ਧਿਆਨ ਰੱਖੋ ਕਿ ਸ਼ਹਿਦ ਫੈਲ ਰਿਹਾ ਹੈ ਜਾਂ ਨਹੀਂ। ਜੇ ਸ਼ਹਿਦ ਇਕ ਥਾਂ ਟਿੱਕਿਆ ਰਹੇ ਅਤੇ ਅੰਗੂਠੇ ਨਾਲ ਚਿਪਕ ਜਾਵੇ ਤਾਂ ਇਹ ਸ਼ੁੱਧ ਹੈ।
3. ਪਾਣੀ ਦਾ ਸੁਆਦ
ਤੁਸੀਂ ਸਿਰਫ ਪਾਣੀ ਦੇ ਨਾਲ ਵੀ ਸ਼ਹਿਦ ਦੀ ਸ਼ੁੱਧਤਾ ਦਾ ਪਤਾ ਲਗਾ ਸਕਦੇ ਹੋ। ਇਕ ਕੱਚ ਦੇ ਗਲਾਸ 'ਚ ਇਕ ਚੱਮਚ ਸ਼ਹਿਦ ਪਾਓ। ਜੇ ਸ਼ਹਿਦ ਤਲੇ 'ਤੇ ਬੈਠ ਜਾਵੇ ਤਾਂ ਸ਼ੁੱਧ ਹੈ ਜੇ ਪਾਣੀ 'ਚ ਘੁੱਲ ਜਾਵੇ ਤਾਂ ਸ਼ਹਿਦ ਮਿਲਾਵਟੀ ਹੈ।

4. ਮਾਚਿਸ ਦੱਸੇਗੀ ਸ਼ਹਿਦ ਦੀ ਸ਼ੁੱਧਤਾ
ਮਾਚਿਸ ਦੀ ਇਕ ਸਟਿਕ ਲੈ ਕੇ ਇਸ ਨੂੰ ਸ਼ਹਿਦ 'ਚ ਡੁੱਬੋ ਲਓ। ਇਸ ਤੋਂ ਬਾਅਦ ਇਸ ਸਟਿਕ ਨਾਲ ਦੁਬਾਰਾ ਮਾਚਿਸ ਜਲਾਓ। ਜੇ ਇਹ ਆਸਾਨੀ ਨਾਲ ਜਲ ਜਾਵੇ ਤਾਂ ਸ਼ਹਿਦ ਸ਼ੁੱਧ ਹੈ। ਸਟਿਕ ਜਲਾਉਣ 'ਚ ਕੋਈ ਪ੍ਰੇਸ਼ਾਨੀ ਹੈ ਤਾਂ ਸਮਝ ਲਓ ਕਿ ਸ਼ਹਿਦ ਮਿਲਾਵਟੀ ਹੈ।