ਵਾਲਾਂ ਨੂੰ ਖੂਬਸੂਰਤ ਅਤੇ ਸਟਾਈਲਿਸ਼ ਲੁੱਕ ਦੇਣ ਲਈ ਅਪਣਾਓ ਸ਼ਹਿਨਾਜ਼ ਹੁਸੈਨ ਦੇ ਇਹ ਟਿਪਸ

08/28/2022 4:46:27 PM

ਨਵੀਂ ਦਿੱਲੀ- ਕੀ ਤੁਸੀਂ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹੋ ਪਰ ਹੇਅਰ ਡੈਮੇਜ ਜਾਂ ਵਾਲ ਝੜਨ ਤੋਂ ਪਰੇਸ਼ਾਨ ਹੋ, ਹਰ ਲੜਕੀ ਦਾ ਇਹ ਸੁਫ਼ਨਾ ਹੁੰਦਾ ਹੈ ਕਿ ਉਹ ਵਿਆਹ ਵਾਲੇ ਦਿਨ ਬਹੁਤ ਹੀ ਖੂਬਸੂਰਤ ਦਿਖੇ। ਤਾਂ ਜੋ ਉਹ ਇਸ ਖੂਬਸੂਰਤ ਪਲ 'ਚ ਸਭ ਤੋਂ ਜ਼ਿਆਦਾ ਆਕਰਸ਼ਕ ਲੱਗੇ ਅਤੇ ਕਈ ਵਾਰ ਇਸ ਕਾਰਨ ਕਰਕੇ ਉਹ ਮੇਕਅਪ ਨੂੰ ਲੈ ਕੇ ਚਿੰਤਿਤ ਅਤੇ ਤਣਾਅਪੂਰਨ ਰਹਿੰਦੀ ਹੈ। ਵਿਆਹ ਦੇ ਵੱਖ-ਵੱਖ ਫੰਕਸ਼ਨ 'ਚ ਤੁਹਾਨੂੰ ਨਵੇਂ ਹੇਅਰਸਟਾਈਲ ਬਣਾਉਂਦੇ ਪੈਂਦੇ ਹਨ। ਇਸ 'ਚ ਕੋਈ ਸ਼ੱਕ ਨਹੀਂ ਕੀ ਲੜਕੀ ਦਾ ਖੂਬਸੂਰਤ ਦਿਖਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਇਸ ਲਈ ਸ਼ਾਰਟ ਕਟ ਦੀ ਕੋਈ ਥਾਂ ਨਹੀਂ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਘੱਟ ਤੋਂ ਘੱਟ ਤਿੰਨ ਮਹੀਨੇ ਪਹਿਲਾਂ ਤੋਂ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਹੈ ਅਤੇ ਆਪਣੇ ਖਾਣ-ਪੀਣ, ਜੀਵਨ ਸ਼ੈੱਲੀ 'ਚ ਬਦਲਾਅ ਲਿਆਉਣੇ ਪੈਂਦੇ ਹਨ।
ਕੁਝ ਹੀ ਦਿਨਾਂ 'ਚ ਬਰਸਾਤ ਦਾ ਮੌਸਮ ਖਤਮ ਹੋਣ ਵਾਲਾ ਹੈ ਅਤੇ ਫਿਰ ਅਗਲੇ ਮਹੀਨਿਆਂ 'ਚ ਠੰਡ ਵਧਣ ਨਾਲ ਹੀ ਜੇਕਰ ਤੁਹਾਡਾ ਵਿਆਹ ਹੋਣ ਵਾਲਾ ਹੈ ਤਾਂ ਸਮੇਂ ਆ ਗਿਆ ਹੈ ਕਿ ਤੁਸੀਂ ਵੀ ਆਪਣੇ ਵਾਲਾਂ ਦਾ ਵਿਸ਼ੇਸ਼ ਧਿਆਨ ਰੱਖੋ। ਘੱਟ ਤੋਂ ਘੱਟ ਤਿੰਨ ਮਹੀਨੇ ਪਹਿਲਾਂ ਆਪਣੇ ਵਾਲਾਂ ਲਈ ਉਪਚਾਰ ਕਰਨਾ ਸ਼ੁਰੂ ਕਰ ਦਿਓ। 

PunjabKesari
ਇਸ ਦੇ ਲਈ ਵਾਲਾਂ ਨੂੰ ਹਫਤੇ 'ਚ ਦੋ ਵਾਰ ਤੇਲ ਨਾਲ ਮਾਲਿਸ਼ ਜ਼ਰੂਰ ਕਰੋ ਅਤੇ ਇਸ ਦੇ ਨਾਲ-ਨਾਲ ਬਹੁਤ ਸਾਰੀਆਂ ਹੋਰ ਗੱਲਾਂ ਵੀ ਹਨ ਜਿਨ੍ਹਾਂ ਦੇ ਬਾਰੇ 'ਚ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ। ਇਸ 'ਚੋਂ ਸਭ ਤੋਂ ਪਹਿਲਾਂ ਤੁਹਾਨੂੰ ਤੇਲ ਮਾਲਿਸ਼ ਜਾਂ ਚੱਪੀ ਟਰਾਈ ਕਰਨ ਦੀ ਸਲਾਹ ਦੇਵਾਂਗੇ। ਤੇਲ ਨਾਲ ਸਿਰ ਦੀ ਮਾਲਿਸ਼ ਕਰਨ ਨਾਲ ਵਾਲ ਸੰਘਣੇ, ਮਜ਼ਬੂਤ ਅਤੇ ਆਕਰਸ਼ਕ ਬਣਦੇ ਹਨ। ਵੱਖ ਤਰ੍ਹਾਂ ਦੇ ਤੇਲਾਂ ਨਾਲ ਸਰੀਰ ਦੀ ਮਾਲਿਸ਼ ਕਰਨ ਨਾਲ ਵਾਲਾਂ ਦੀਆਂ ਜੜ੍ਹਾਂ ਨੂੰ ਪੋਸ਼ਣ ਦੇ ਨਾਲ ਹੀ ਵਾਲਾਂ ਦੀ ਗਰੋਥ ਵੀ ਵਧਦੀ ਹੈ। ਇਹ ਵਾਲਾਂ, ਸਰੀਰ ਅਤੇ ਮਨ ਨੂੰ ਤਰੋਤਾਜ਼ਾ ਅਤੇ ਤਣਾਅ ਮੁਕਤ ਕਰ ਦਿੰਦਾ ਹੈ ਜਿਸ ਨਾਲ ਵਿਆਹ ਦੀਆਂ ਤਿਆਰੀਆਂ ਨਾਲ ਜੁੜੇ ਤਣਾਅ ਨੂੰ ਵੀ ਘੱਟ ਕਰਨ 'ਚ ਮਦਦ ਮਿਲਦੀ ਹੈ। 

PunjabKesari
ਜੇਕਰ ਤੁਹਾਨੂੰ ਸਿੱਕਰੀ, ਭੂਰੇ ਵਾਲ ਜਾਂ ਵਾਲ ਝੜਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਵਾਲਾਂ ਦਾ ਟਰੀਟਮੈਂਟ ਜਲਦੀ ਸ਼ੁਰੂ ਕਰੋ ਅਤੇ ਵਿਆਹ ਤੋਂ ਪਹਿਲਾਂ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਨਿਜ਼ਾਤ ਪਾਓ। ਹਮੇਸ਼ਾ ਰਸਾਇਣਿਕ ਉਤਪਾਦਾਂ ਦੀ ਕੋਸ਼ਿਸ਼ ਕਰਨ ਦੀ ਬਜਾਏ ਪਹਿਲਾਂ ਘਰੇਲੂ ਇਲਾਜ ਅਪਣਾਓ ਕਿਉਂਕਿ ਉਹ ਕੁਦਰਤੀ ਨਤੀਜੇ ਦਿਖਾਉਂਦੇ ਹਨ। ਆਪਣੇ ਵਿਆਹ ਦੀ ਤਾਰੀਖ਼ ਤੋਂ ਘੱਟ ਤੋਂ ਘੱਟ ਤਿੰਨ ਮਹੀਨੇ ਪਹਿਲਾਂ ਕੁਦਰਤੀ ਇਲਾਜ ਕਰਨਾ ਸ਼ੁਰੂ ਕਰੋ ਕਿਉਂਕਿ ਉਨ੍ਹਾਂ ਦੇ ਨਤੀਜੇ ਦਿਖਣ 'ਚ ਸਮਾਂ ਲੱਗਦਾ ਹੈ। ਤੁਸੀਂ ਇਕ ਸਕਿਨ ਮਾਹਰ, ਡਾਕਟਰ ਨਾਲ ਸਲਾਹ ਕਰ ਸਕਦੇ ਹੋ ਜੋ ਤੁਹਾਨੂੰ ਇਨ੍ਹਾਂ ਮਾਮਲਿਆਂ 'ਚ ਸਲਾਹ ਦੇ ਸਕਦਾ ਹੈ।

PunjabKesari
ਆਪਣੇ ਖਾਸ ਦਿਨ 'ਤੇ ਵਾਲਾਂ ਦੀ ਦੇਖਭਾਲ ਉਸ ਪ੍ਰਕਾਰ ਅਤੇ ਬਨਾਵਟ ਅਨੁਸਾਰ ਕਰੋ। ਰੁਖੇ ਵਾਲਾਂ ਲਈ ਹਫ਼ਤੇ 'ਚ ਦੋ ਵਾਰ ਵਾਲ ਧੋਵੋ, ਜਦਕਿ ਆਇਲੀ ਵਾਲਾਂ ਨੂੰ ਹਫਤੇ 'ਚ ਤਿੰਨ ਜਾਂ ਚਾਰ ਵਾਰ ਧੋਵੋ। ਸਿੱਕਰੀ ਲਈ ਸ਼ੈਂਪੂ ਤੋਂ ਬਾਅਦ ਇਕ ਮਗ ਪਾਣੀ 'ਚ ਦੋ ਵੱਡੇ ਚਮਚੇ ਸੇਬ ਦਾ ਸਿਰਕਾ ਮਿਲਾਓ ਅਤੇ ਆਖੀਰ 'ਚ ਇਸਤੇਮਾਲ ਕਰੋ। ਆਇਲੀ ਵਾਲਾਂ 'ਚ ਚਮਕ ਲਿਆਉਣ ਲਈ ਚਾਹ ਦਾ ਪਾਣੀ ਅਤੇ ਨਿੰਬੂ ਲਗਾਓ। ਇਸਤੇਮਾਲ ਕੀਤੀ ਹੋਈ ਚਾਹ ਦੀ ਪੱਤੀ ਨੂੰ ਫਿਰ ਤੋਂ ਪਾਣੀ 'ਚ ਉਬਾਲੋ। ਠੰਡਾ ਕਰੋ ਅਤੇ ਇਸਤੇਮਾਲ ਕਰੋ। ਇਕ ਭਾਂਡੇ 'ਚ ਨਿੰਬੂ ਦਾ ਰਸ ਮਿਲਾਓ ਅਤੇ ਇਸ ਨੂੰ ਸ਼ੈਂਪੂ ਤੋਂ ਬਾਅਦ ਆਖੀਰ 'ਚ ਲਗਾਓ। ਸੁੱਕੇ ਵਾਲਾਂ ਨੂੰ ਪੋਸ਼ਣ ਦਿਓ। ਦੁੱਧ ਨਾਲ ਧੋ ਕੇ 5 ਮਿੰਟ ਲਈ ਛੱਡ ਦਿਓ। ਫਿਰ ਸਾਦੇ ਪਾਣੀ ਨਾਲ ਧੋ ਲਓ।

PunjabKesari
ਆਪਣੇ ਬ੍ਰਾਈਡਲ ਹੇਅਰਸਟਾਈਲ ਦੇ ਬਾਰੇ 'ਚ ਸਹੀ ਸਮੇਂ 'ਤੇ ਸਲਾਹ ਲਓ ਤਾਂ ਜੋ ਤੁਸੀਂ ਇਸ ਨੂੰ ਟਰਾਈ ਵੀ ਕਰ ਸਕੋ। ਜੋ ਲੜਕੀਆਂ ਆਪਣੇ ਵਾਲਾਂ ਨੂੰ ਢੱਕਣਾ ਚਾਹੁੰਦੇ ਹਨ ਉਨ੍ਹਾਂ ਲਈ ਆਰਗੇਨਾਜ਼ ਟਿਸ਼ੂ ਅਤੇ ਇਥੇ ਤੱਕ ਕਿ ਸਕਾਰਫ ਵੀ ਕੀਤਾ ਜਾ ਸਕਦਾ ਹੈ। 
ਵਾਲਾਂ ਦੀ ਲੰਬਾਈ ਨੂੰ ਧਿਆਨ 'ਚ ਰੱਖਦੇ ਹੋਏ ਮੋਢੇ ਦੇ ਪੱਧਰ ਤੋਂ ਹੇਠਾਂ ਰੱਖੋ। ਘੂੰਗਰਾਲੇ ਵਾਲ ਦੇ ਹੇਠਲੇ ਅੱਧੇ ਹਿੱਸੇ ਵੱਲ ਹੋਣਾ ਚਾਹੀਦਾ। ਫੁੱਲਾਂ ਦੇ ਨਾਲ ਰਸਮੀ ਰੂਪ ਲਈ ਵਾਲਾਂ ਦੇ ਇਕ ਹਿੱਸੇ ਨੂੰ ਉਪਰ ਰੱਖਿਆ ਜਾ ਸਕਦਾ ਹੈ, ਜਦੋਂਕਿ ਇਕ ਹਿੱਸਾ ਖੁੱਲ੍ਹਾ ਛੱਡ ਦਿਓ।
ਵਾਲਾਂ ਨੂੰ ਫੈਂਸੀ ਰਬੜ, ਪਿਨ, ਸਜਾਵਟੀ ਕੰਘੀ ਅਤੇ ਇਥੇ ਤੱਕ ਦੀ ਗਹਿਣਿਆਂ ਦੇ ਟੁਕੜਿਆਂ ਨਾਲ ਸਜਾਇਆ ਜਾ ਸਕਦਾ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਵਾਲ ਰੱਖੇ ਹਨ ਤਾਂ ਸੋਨੇ ਦੇ ਬਰੋਚ ਜਾਂ ਲਾਕੇਟ ਨੂੰ ਵਿਚਕਾਰ ਪਿਨ ਕੀਤਾ ਜਾ ਸਕਦਾ ਹੈ। ਪੂਰੇ ਵਾਲਾਂ 'ਚ ਛੋਟੇ ਫੁੱਲ ਵੀ ਲਗਾਏ ਜਾ ਸਕਦੇ ਹਨ। ਛੋਟੇ ਵਾਲਾਂ ਲਈ ਸਾਹਮਣੇ ਦੇ ਹਿੱਸੇ ਨੂੰ ਸਹੀ ਕਰੋ ਅਤੇ ਬਾਕੀ ਵਾਲਾਂ ਨੂੰ ਇਕ ਛੋਟੀ 'ਪੋਨੀ ਟੇਲ' 'ਚ ਬੰਨ੍ਹ ਲਓ। ਫਿਰ ਉਸ ਦੇ ਉੱਪਰ ਇਕ ਸਟਾਈਲਿਸ਼ ਹੇਅਰ ਪੀਸ ਪਿੰਨ ਲਗਾਓ।

ਲੇਖਕਾ ਇੱਕ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੁੰਦਰਤਾ ਮਾਹਿਰ ਵਜੋਂ ਜਾਣੀ ਜਾਂਦੀ ਹੈ ਅਤੇ ਹਰਬਲ ਕੁਈਨ ਵਜੋਂ ਮਸ਼ਹੂਰ ਹੈ


Aarti dhillon

Content Editor

Related News