ਚਿਹਰੇ ''ਤੇ ਤੁਰੰਤ ਨਿਖਾਰ ਪਾਉਣ ਲਈ ਲਗਾਓ ਘਰ ''ਚ ਬਣਿਆ ਪੈਕ

02/25/2020 11:17:30 AM

ਜਲੰਧਰ—ਗਲੋਇੰਗ ਅਤੇ ਬੇਦਾਗ ਸਕਿਨ ਪਾਉਣ ਲਈ ਲੜਕੀਆਂ ਪਾਰਲਰ 'ਚ ਕਈ ਪੈਸੇ ਖਰਚ ਕਰਦੀਆਂ ਹਨ ਪਰ ਉਸ ਦਾ ਅਸਰ ਕੁਝ ਹੀ ਸਮੇਂ ਤੱਕ ਰਹਿੰਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸਕਰੱਬ ਦੇ ਬਾਰੇ 'ਚ ਦੱਸਾਂਗੇ ਜੋ ਲੰਬੇ ਸਮੇਂ ਤੱਕ ਤੁਹਾਨੂੰ ਜਵਾਨ ਅਤੇ ਖੂਬਸੂਰਤ ਬਣਾਏ ਰੱਖੇਗਾ। ਇੰਨਾ ਹੀ ਨਹੀਂ, ਇਸ ਹੋਮਮੇਡ ਸਕਰੱਬ ਨਾਲ ਤੁਹਾਨੂੰ ਬਿਊਟੀ ਪ੍ਰਾਬਲਮ ਜਿਵੇਂ ਪਿੰਪਲਸ, ਛਾਈਆਂ ਅਤੇ ਝੁਰੜੀਆਂ, ਪਿਗਮਟੇਂਸ਼ਨ ਆਦਿ ਤੋਂ ਵੀ ਛੁੱਟਕਾਰਾ ਮਿਲ ਜਾਵੇਗਾ।
ਚੱਲੋ ਤੁਹਾਨੂੰ ਦੱਸਦੇ ਹਾਂ ਹੋਮਮੇਡ ਸਕਰੱਬ ਬਣਾਉਣ ਅਤੇ ਲਗਾਉਣ ਦਾ ਤਾਰੀਕਾ...
ਵਰਜਿਨ ਨਾਰੀਅਲ ਤੇਲ-1 ਚਮਚ
ਕੌਫੀ ਪਾਊਡਰ-1 ਚਮਚ
ਵਰਤੋਂ ਕਰਨ ਦਾ ਤਾਰੀਕਾ
1. ਸਭ ਤੋਂ ਪਹਿਲਾਂ ਨਾਰੀਅਲ ਤੇਲ ਪਿਘਲਾ ਲਓ। ਹੁਣ ਇਸ 'ਚ 1 ਚਮਚ ਕੌਫੀ ਪਾਊਡਰ ਚੰਗੀ ਤਰ੍ਹਾਂ ਮਿਕਸ ਕਰੋ।
2. ਹੁਣ ਇਸ ਨਾਲ ਚਿਹਰੇ 'ਤੇ 10-15 ਮਿੰਟ ਸਕਰਬਿੰਗ ਕਰੋ। ਧਿਆਨ ਰੱਖੋ ਕਿ ਮਾਲਿਸ਼ ਹਲਕੇ ਹੱਥਾਂ ਅਤੇ ਸਰਕੁਲੇਸ਼ਨ ਮੋਸ਼ਨ 'ਚ ਕਰੋ। ਇਸ ਨੂੰ ਕੁਝ ਦੇਰ ਲਈ ਇੰਝ ਹੀ ਛੱਡ ਦਿਓ।
3. ਹੁਣ ਬਚੇ ਹੋਏ ਮਿਸ਼ਰਨ 'ਚ ਥੋੜ੍ਹਾ ਜਿਹਾ ਕੌਫੀ ਪਾਊਡਰ ਚੰਗੀ ਤਰ੍ਹਾਂ ਮਿਕਸ ਕਰੋ। ਇਸ ਨੂੰ ਫੇਸ ਪੈਕ ਦੀ ਤਰ੍ਹਾਂ ਚਿਹਰੇ 'ਤੇ ਲਗਾਓ ਅਤੇ 10-15 ਮਿੰਟ ਲਈ ਛੱਡ ਦਿਓ।
4. ਇਸ ਦੇ ਬਾਅਦ ਕੋਸੇ ਪਾਣੀ ਨਾਲ ਚਿਹਰਾ ਸਾਫ ਕਰ ਲਓ।
5. ਆਖੀਰ 'ਚ ਵਰਜਿਨ ਨਾਰੀਅਲ ਤੇਲ ਨਾਲ ਚਿਹਰੇ ਦੀ ਮਾਲਿਸ਼ ਕਰਕੇ ਉਸ ਨੂੰ ਇੰਝ ਹੀ ਛੱਡ ਦਿਓ। ਹਫਤੇ 'ਚ ਘੱਟੋ-ਘੱਟ 2 ਵਾਰ ਇਸ ਸਕਰੱਬ ਦੀ ਵਰਤੋਂ ਕਰਨ ਨਾਲ ਤੁਸੀਂ ਖੁਦ ਫਰਕ ਮਹਿਸੂਸ ਕਰੋਗੇ।

PunjabKesari
ਨਾਰੀਅਲ ਤੇਲ ਦੇ ਹੋਰ ਵੀ ਫਾਇਦੇ
1. ਇਕ ਕਾਟਨ ਪੈਡ 'ਤੇ ਨਾਰੀਅਲ ਤੇਲ ਲਗਾ ਕੇ ਮੇਕਅੱਪ ਸਾਫ ਕਰੋ। ਇਸ ਨਾਲ ਸਕਿਨ 'ਚ ਜਮ੍ਹੀ ਗੰਦਗੀ ਅਤੇ ਬੈਕਟੀਰੀਆ ਨਿਕਲ ਜਾਣਗੇ। ਹਫਤੇ 'ਚ 2-3 ਵਾਰ 2. ਜੇਕਰ ਤੁਸੀਂ ਇਸ ਤੇਲ ਨੂੰ ਕੋਸਾ ਕਰਕੇ ਵਾਲਾਂ ਦੀਆਂ ਜੜ੍ਹਾਂ ਦਾ ਮਾਲਿਸ਼ ਕਰੋਗੇ ਤਾਂ ਇਸ ਨਾਲ ਤੁਹਾਡੇ ਵਾਲਾਂ ਨੂੰ ਕਈ ਸਮੱਸਿਆਵਾਂ ਤੋਂ ਛੁੱਟਕਾਰਾ ਮਿਲੇਗਾ।
3. ਬਦਲਦੇ ਮੌਸਮ 'ਚ ਵੀ ਤੁਹਾਡੀ ਸਕਿਨ ਸਿਹਤਮੰਦ ਰਹੇ ਇਸ ਲਈ ਨਹਾਉਣ ਦੇ ਬਾਅਦ ਸਕਿਨ 'ਤੇ ਨਾਰੀਅਲ ਤੇਲ ਲਗਾਓ।
4.ਫਾਊਂਡੇਸ਼ਨ ਲਗਾਉਣ ਤੋਂ ਪਹਿਲਾਂ ਨਾਰੀਅਲ ਤੇਲ ਦੀਆਂ ਕੁਝ ਬੂੰਦਾਂ ਪ੍ਰਾਈਮਰ ਦੀ ਤੌਰ 'ਤੇ ਲਗਾਓ। ਇਸ ਨਾਲ ਮੇਕਅੱਪ ਵੀ ਲੰਬੇ ਸਮੇਂ ਤੱਕ ਟਿਕਿਆ ਰਹੇਗਾ ਅਤੇ ਸਕਿਨ ਵੀ ਡਰਾਈ ਨਹੀਂ ਹੋਵੇਗੀ।
5. ਨਾਰੀਅਲ ਤੇਲ ਦੀ ਵਰਤੋਂ ਤੁਸੀਂ ਫਟੀ ਅੱਡੀਆਂ ਅਤੇ ਬੁੱਲ੍ਹਾਂ ਨੂੰ ਮੁਲਾਇਮ ਬਣਾਉਣ ਲਈ ਵੀ ਕਰ ਸਕਦੇ ਹੋ।
ਕੌਫੀ ਪਾਊਡਰ ਦੇ ਹੋਰ ਫਾਇਦੇ
ਕੌਫੀ ਨੂੰ ਕੰਡੀਸ਼ਨਰ 'ਚ ਮਿਲਾ ਕੇ ਵਾਲਾਂ 'ਤੇ ਲਗਾਓ। ਇਸ ਨਾਲ ਵਾਲ ਮੁਲਾਇਮ ਅਤੇ ਚਮਕਦਾਰ ਬਣ ਜਾਣਗੇ।
2. ਕੌਫੀ ਪਾਊਡਰ, ਡਾਰਕ ਚਾਕਲੇਟ ਅਤੇ ਪਾਣੀ ਨੂੰ ਮਿਕਸ ਕਰਕੇ ਅੱਖਾਂ ਦਾ ਆਲੇ-ਦੁਆਲੇ 5-7 ਮਿੰਟ ਤੱਕ ਲਗਾਓ ਅਤੇ ਫਿਰ ਠੰਡੇ ਪਾਣੀ ਨਾਲ ਧੋ ਲਓ।
ਇਸ ਨਾਲ ਸੋਜ ਗਾਇਬ ਹੋ ਜਾਵੇਗੀ।
3. ਨਾਰੀਅਲ ਤੇਲ, ਕੌਫੀ ਪਾਊਡ ਅਤੇ ਵੈਲਿਨਾ ਐਕਸਟ੍ਰੇਕਟ ਨੂੰ ਮਿਕਸ ਕਰਕੇ ਪੈਰਾਂ 'ਤੇ ਲਗਾਓ ਅਤੇ ਥੋੜ੍ਹੀ ਦੇਰ ਬਾਅਦ ਕੋਸੇ ਪਾਣੀ ਨਾਲ ਧੋ ਲਓ। ਇਸ ਨਾਲ ਰੁਖੀ ਅਤੇ ਫੱਟੀਆਂ ਅੱਡੀਆਂ ਦੀ ਸਮੱੱਸਿਆ ਦੂਰ ਹੋਵੇਗੀ।


Aarti dhillon

Content Editor

Related News