Beauty Tips: ਹੋਲੀ ਖੇਡਣ ਤੋਂ ਪਹਿਲਾਂ ਜ਼ਰੂਰ ਅਪਣਾਓ ਇਹ ਤਰੀਕੇ, ਕਦੇ ਖ਼ਰਾਬ ਨਹੀਂ ਹੋਣਗੇ ਵਾਲ

03/16/2022 3:47:44 PM

ਜਲੰਧਰ (ਬਿਊਰੋ) - ਹੋਲੀ ਦਾ ਤਿਉਹਾਰ ਲੋਕ ਬੜੀ ਧੂਮ-ਧਾਮ ਨਾਲ ਮਨਾਉਂਦੇ ਹਨ, ਜਿਸ ਦੀਆਂ ਤਿਆਰੀਆਂ ਲੋਕਾਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਹੋਲੀ ਵਾਲੇ ਦਿਨ ਲੋਕ ਰੰਗਾਂ ਨਾਲ ਖੇਡਦੇ ਹਨ, ਜਿਸ ਦੌਰਾਨ ਉਹ ਆਪਣੇ ਚਿਹਰੇ ਅਤੇ ਵਾਲਾਂ ਦਾ ਖ਼ਾਸ ਧਿਆਨ ਰੱਖਦੇ ਹਨ। ਹੋਲੀ ਦੇ ਰੰਗਾਂ ’ਚ ਕਈ ਤਰ੍ਹਾਂ ਦਾ ਕੈਮੀਕਲ ਹੁੰਦਾ ਹੈ, ਜੋ ਚਮੜੀ ਨੂੰ ਹੀ ਨਹੀਂ ਸਗੋਂ ਵਾਲਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਇਨਫੈਕਸ਼ਨ ਹੋਣ ਦਾ ਖ਼ਤਰਾ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਵਾਲਾਂ ਨੂੰ ਹੋਲੀ ਦੇ ਰੰਗਾਂ ਤੋਂ ਬਚਾਉਣ ਲਈ ਕੁਝ ਖ਼ਾਸ ਤਰੀਕੇ ਦੱਸਣ ਜਾ ਰਹੇ ਹਾਂ... 

ਵਾਲਾਂ ਨੂੰ ਖੁੱਲ੍ਹਾ ਛੱਡਣ ਤੋਂ ਬਚੋ
ਹੋਲੀ ਦੇ ਦਿਨ ਅਕਸਰ ਕੁੜੀਆਂ ਆਪਣੇ ਵਾਲ ਖੁੱਲ੍ਹੇ ਛੱਡ ਦਿੰਦੀਆਂ ਹਨ, ਜੋ ਰੰਗਾਂ ਨਾਲ ਖ਼ਰਾਬ ਹੋ ਜਾਂਦੇ ਹਨ। ਕੈਮੀਕਲ ਵਾਲੇ ਰੰਗਾਂ ਦੀ ਵਰਤੋਂ ਕਰਨ ਨਾਲ ਵਾਲ ਕਮਜ਼ੋਰ ਹੋਣ ਦੇ ਨਾਲ-ਨਾਲ ਬੇਜਾਨ ਹੋ ਜਾਂਦੇ ਹਨ। ਇਸ ਲਈ ਹੋਲੀ ਖੇਡਣ ਤੋਂ ਪਹਿਲਾਂ ਵਾਲਾਂ ਨੂੰ ਬੰਨ੍ਹ ਕੇ ਰੱਖਣਾ ਜ਼ਰੂਰ ਹੈ। 

ਪੜ੍ਹੋ ਇਹ ਵੀ ਖ਼ਬਰ: Health Tips: ਗੈਸ ਦੀ ਸਮੱਸਿਆ ਹੋਣ ’ਤੇ ਲੋਕ ਕਦੇ ਵੀ ਭੁੱਲ ਕੇ ਨਾ ਖਾਣ ਇਹ ਸਬਜ਼ੀਆਂ, ਵੱਧ ਸਕਦੀ ਹੈ ਸਮੱਸਿਆ

ਤੇਲ ਲਗਾਉਣਾ ਨਾ ਭੁੱਲੋ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਹੋਲੀ ਖੇਡਣ ਤੋਂ ਪਹਿਲਾਂ ਚਮੜੀ 'ਤੇ ਤੇਲ ਲਗਾਉਂਦੇ ਹਨ ਤਾਂਕਿ ਰੰਗ ਸੌਖੇ ਤਰੀਕੇ ਨਾਲ ਨਿਕਲ ਜਾਵੇ। ਚਮੜੀ ਦੇ ਨਾਲ-ਨਾਲ ਹੋਲੀ ਵਾਲੇ ਦਿਨ ਵਾਲਾਂ ’ਚ ਤੇਲ ਲਗਾਉਣਾ ਵੀ ਜ਼ਰੂਰੀ ਹੈ। ਤੇਲ ਵਾਲਾਂ ਨੂੰ ਸੁਰੱਖਿਅਤ ਕਰਦਾ ਹੈ, ਤਾਂਕਿ ਰੰਗ ਜਲਦੀ ਨਿਕਲ ਜਾਵੇ। 
 
ਸਿਰ ਨੂੰ ਕੱਪੜੇ ਨਾਲ ਢੱਕੋ
ਹੋਲੀ ਖੇਡਣ ਤੋਂ ਪਹਿਲਾਂ ਵਾਲਾਂ ਨੂੰ ਢੱਕਣ ਲਈ ਆਪਣੇ ਸਿਰ 'ਤੇ ਕੱਪੜਾ ਜ਼ਰੂਰ ਬੰਨ੍ਹੇ। ਕੱਪੜੇ ਦੀ ਮਦਦ ਨਾਲ ਤੁਸੀਂ ਵਾਲਾਂ ਨੂੰ ਰੰਗਾਂ ਤੋਂ ਬਚਾ ਸਕਦੇ ਹੋ।  

ਪੜ੍ਹੋ ਇਹ ਵੀ ਖ਼ਬਰ: Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਵਾਈ, ਘਰੇਲੂ ਤਰੀਕਿਆਂ ਨਾਲ ਇੰਝ ਪਾਓ ਰਾਹਤ

ਵਾਲਾਂ ’ਤੇ ਨਾ ਲਗਾਓ ਕੋਈ ਐਕਸੈਸਰੀਜ਼ 
ਹੋਲੀ ਖੇਡਦੇ ਸਮੇਂ ਵਾਲਾਂ ਵਿਚ ਕੋਈ ਹੇਅਰ ਐਕਸੈਸਰੀਜ਼ ਨਹੀਂ ਲਗਾਉਣਾ ਚਾਹੀਦਾ। ਹੋਲੀ ਖੇਡਦੇ ਸਮੇਂ ਇਹ ਵਾਲਾਂ 'ਚ ਫਸ ਸਕਦੇ ਹਨ, ਜਿਸ ਨਾਲ ਵਾਲ ਤੇਜ਼ੀ ਨਾਲ ਝੜਨੇ ਸ਼ੁਰੂ ਹੋ ਜਾਂਦੇ ਹਨ।

ਇਸ ਤਰ੍ਹਾਂ ਵਾਲਾਂ ਤੋਂ ਹਟਾਓ ਰੰਗ
ਹੋਲੀ ਖੇਡਣ ਤੋਂ ਬਾਅਦ ਵਾਲਾਂ ਤੋਂ ਰੰਗ ਦੂਰ ਕਰਨ ਲਈ ਤਾਜ਼ੇ ਪਾਣੀ ਦੀ ਵਰਤੋਂ ਕਰੋ। ਹਰਬਲ ਸ਼ੈਂਪੂ ਦੀ ਮਦਦ ਨਾਲ ਵਾਲਾਂ ਨੂੰ ਹਲਕੇ ਹੱਥਾਂ ਨਾਲ ਸਾਫ਼ ਕਰੋ। ਦੂਜੇ ਪਾਸੇ ਜੇਕਰ ਤੁਹਾਡੇ ਵਾਲ ਜ਼ਿਆਦਾ ਸੁੱਕੇ ਲੱਗਣ ਲੱਗਦੇ ਹਨ ਤਾਂ ਵਾਲਾਂ ਨੂੰ ਧੋਣ ਤੋਂ ਅੱਧਾ ਘੰਟਾ ਪਹਿਲਾਂ ਵਾਲਾਂ 'ਚ ਐਲੋਵੇਰਾ ਜੈੱਲ ਲਗਾਓ।

ਪੜ੍ਹੋ ਇਹ ਵੀ ਖ਼ਬਰ: Health Tips: ਜਾਣੋ ਕਿਹੜੇ ਕਾਰਨਾਂ ਕਰਕੇ ਹੁੰਦੀ ਹੈ ‘ਕਿਡਨੀ ਖ਼ਰਾਬ’, ਰਾਹਤ ਪਾਉਣ ਲਈ ਅਪਣਾਓ ਇਹ ਨੁਸਖ਼ੇ


rajwinder kaur

Content Editor

Related News