Beauty Tips: ਚਿਹਰੇ ਦੇ ਕਿੱਲ-ਮੁਹਾਸੇ ਦੂਰ ਕਰਨ ਦੇ ਨਾਲ-ਨਾਲ ਠੰਡਕ ਵੀ ਪਹੁੰਚਾਉਂਦੈ 'ਚੰਦਨ ਫੇਸਪੈਕ'

05/07/2022 4:51:22 PM

ਨਵੀਂ ਦਿੱਲੀ- ਚਿਹਰੇ ਦੀ ਸੁਦੰਰਤਾ ਨੂੰ ਬਰਕਰਾਰ ਰੱਖਣ ਲਈ ਲੜਕੀਆਂ ਬਹੁਤ ਸਾਰੇ ਬਿਊਟੀ ਪ੍ਰਾਡੈਕਟਸ ਦੀ ਵਰਤੋਂ ਕਰਦੀਆਂ ਹਨ। ਪਰ ਕਈ ਲੜਕੀਆਂ ਦੀ ਸਕਿਨ ਸੈਂਸੀਟਿਵ ਹੋਣ ਨਾਲ ਉਨ੍ਹਾਂ ਨੂੰ ਕੈਮੀਕਲਸ ਨਾਲ ਭਰੀਆਂ ਚੀਜ਼ਾਂ ਸੂਟ ਨਹੀਂ ਕਰਦੀਆਂ। ਅਜਿਹੇ 'ਚ ਜੇਕਰ ਤੁਹਾਡੀ ਸਕਿਨ ਸੈਂਸੀਟਿਵ ਹੈ ਤਾਂ ਤੁਸੀਂ ਆਪਣੀ ਸਕਿਨ ਕੇਅਰ 'ਚ ਚੰਦਨ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤਿਆਰ ਫੇਸਪੈਕ ਲਗਾਉਣ ਨਾਲ ਸਕਿਨ ਨਾਲ ਜੁੜੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਕੇ ਚਿਹਰੇ 'ਤੇ ਨੈਚੁਰਲ ਚਮਕ ਲਿਆਉਣ 'ਚ ਮਦਦ ਮਿਲੇਗੀ। ਨਾਲ ਹੀ ਕੁਦਰਤੀ ਹੋਣ ਨਾਲ ਇਹ ਚਮੜੀ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਰਿਐਕਸ਼ਨ ਵੀ ਨਹੀਂ ਕਰੇਗਾ। ਤਾਂ ਚਲੋਂ ਜਾਣਦੇ ਹਾਂ ਚੰਦਨ ਫੇਸਪੈਕ ਬਣਾਉਣ ਦਾ ਤਰੀਕਾ...

PunjabKesari
ਫੇਸਪੈਕ ਬਣਾਉਣ ਦੀ ਸਮੱਗਰੀ
ਚੰਦਨ ਪਾਊਡਰ- 1 ਵੱਡਾ ਚਮਚਾ
ਗੁਲਾਬ ਜਲ-1 ਵੱਡਾ ਚਮਚਾ
ਕੱਚਾ ਦੁੱਧ- 1 ਵੱਡਾ ਚਮਚਾ
ਹਲਦੀ ਪਾਊਡਰ-ਚੁਟਕੀਭਰ
ਫੇਸਪੈਕ ਬਣਾਉਣ ਦੀ ਵਿਧੀ ਅਤੇ ਲਗਾਉਣ ਦਾ ਤਰੀਕਾ
ਇਕ ਕੌਲੀ 'ਚ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਤਿਆਰ ਫੇਸਪੈਕ ਨੂੰ ਚਿਹਰੇ ਅਤੇ ਗਰਦਨ 'ਤੇ ਹਲਕੇ ਹੱਥਾਂ ਨਾਲ ਲਗਾ ਕੇ 15-20 ਮਿੰਟ ਤੱਕ ਲੱਗਾ ਰਹਿਣ ਦਿਓ। ਬਾਅਦ 'ਚ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ।
ਚੰਗਾ ਰਿਜਲਟ ਪਾਉਣ ਲਈ ਇਸ ਫੇਸਪੈਕ ਨੂੰ ਹਫਤੇ 'ਚ 2-3 ਵਾਰ ਲਗਾਓ।

PunjabKesari
ਫੇਸਪੈਕ ਨੂੰ ਲਗਾਉਣ ਦੇ ਫਾਇਦੇ
-ਇਸ ਫੇਸਪੈਕ ਨੂੰ ਲਗਾਉਣ ਨਾਲ ਕਿੱਲ-ਮੁਹਾਸੇ, ਦਾਗ ਧੱਬੇ, ਝੁਰੜੀਆਂ ਅਤੇ ਛਾਈਆਂ ਦੂਰ ਹੁੰਦੀਆਂ ਹਨ। 
-ਚਿਹਰਾ ਇਕਦਮ ਤਾਜ਼ਾ ਨਜ਼ਰ ਆਉਂਦਾ ਹੈ। 
-ਸਨਟੈਨ ਨਾਲ ਝੁਲਸੀ ਸਕਿਨ ਠੀਕ ਹੋਣ 'ਚ ਮਦਦ ਮਿਲਦੀ ਹੈ। 
-ਡਰਾਈ ਸਕਿਨ ਦੀ ਪਰੇਸ਼ਾਨੀ ਦੂਰ ਹੋ ਕੇ ਚਮੜੀ 'ਚ ਨਮੀ ਬਰਕਰਾਰ ਰਹਿੰਦੀ ਹੈ। 
-ਚਿਹਰੇ ਦੀ ਰੰਗਤ ਨਿਖਰਨ ਤੋਂ ਬਾਅਦ ਚਮੜੀ 'ਚ ਨਮੀ ਬਰਕਰਾਰ ਹੁੰਦੀ ਹੈ। 
-ਠੰਡਕ ਦਾ ਅਹਿਸਾਸ ਹੁੰਦਾ ਹੈ।


Aarti dhillon

Content Editor

Related News