Beauty Tips : ਤੁਹਾਡੇ ਹੱਥਾਂ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾਉਣੇ ਇਹ ਨੇਲ ਆਰਟ, ਇੰਝ ਕਰੋ ਵਰਤੋਂ

01/10/2021 12:11:07 PM

ਜਲੰਧਰ (ਬਿਊਰੋ) - ਚਿਹਰੇ, ਸਰੀਰ ਦੀ ਖ਼ੂਬਸੂਰਤੀ ਦੇ ਨਾਲ-ਨਾਲ ਹੱਥਾਂ ਦੀ ਖੂਬਸੂਰਤੀ ਵੀ ਬਹੁਤ ਜ਼ਰੂਰੀ ਹੈ। ਜਿਸ ’ਚ ਸਾਡੇ ਨਹੁੰ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ। ਕੁੜੀਆਂ ਦੇ ਹੱਥ ਨੇਲਸ ਕਾਰਨ ਜ਼ਿਆਦਾ ਆਕਰਸ਼ਿਤ ਲੱਗਦੇ ਹਨ। ਉਹ ਇਨ੍ਹਾਂ ਨੂੰ ਸਾਫ਼-ਸੁਥਰਾ, ਸ਼ੇਪ ਤੇ ਨੇਲ ਪੇਂਟ ਆਦਿ ਨਾਲ ਸੰਵਾਰ ਕੇ ਰੱਖਦੀਆਂ ਹਨ। ਨਹੁੰਆਂ ਨੂੰ ਅਟ੍ਰੈਕਟਿਵ ਬਣਾਉਣ ਦਾ ਕੰਮ ਕਰਦੈ ਪਰਫੈਕਟ ਨੇਲ ਆਰਟ, ਜਿਸ ਦਾ ਰੁਝਾਨ ਅੱਜਕਲ ਕਾਫੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਨੇਲ ਆਰਟ 'ਚ ਤੁਸੀਂ ਸਟਿੱਕਰ, ਗਲਿਟਰ, ਮਾਰਬਲ, ਸਟ੍ਰਾਈਪ ਆਰਟ ਵਰਗੇ ਡਿਫਰੈਂਟ ਸਟਾਈਲ ਪਸੰਦ ਦੇ ਹਿਸਾਬ ਨਾਲ ਲੱਗਾ ਸਕਦੇ ਹੋ।

ਸਟਿੱਕਰ ਨੇਲ ਆਰਟ
ਸਟਿੱਕਰ ਨੇਲ ਆਰਟ ਅੱਜਕਲ ਕੁੜੀਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ, ਕਿਉਂਕਿ ਇਸ ਨੂੰ ਅਪਲਾਈ ਕਰਨਾ ਬਹੁਤ ਸੌਖਾ ਹੈ। ਕਿਸੇ ਫੰਕਸ਼ਨ 'ਤੇ ਜਾਣ ਤੋਂ ਪਹਿਲਾਂ ਤਿਆਰ ਹੋਣ ਦਾ ਸਮਾਂ ਘੱਟ ਹੋਵੇ ਤਾਂ ਸਟਿੱਕਰ ਨੇਲ ਆਰਟ ਕਰਨਾ ਬੈਸਟ ਰਹਿੰਦਾ ਹੈ। ਬਸ ਇਨ੍ਹਾਂ ਸਟਿੱਕਰ ਨੂੰ ਨਹੁੰ ਦੇ ਸਾਈਜ਼ 'ਚ ਕੱਟ ਕੇ ਚਿਪਕਾ ਲਓ ਫਿਰ ਉਪਰੋਂ ਟਰਾਂਸਪੇਰੈਂਟ ਕੋਟ ਕਰ ਲਓ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

PunjabKesari

ਮਿਰਰ ਨੇਲ ਆਰਟ
ਮਿਰਰ ਨੇਲ ਆਰਟ 'ਚ ਮੈਟੇਲਿਕ ਨੇਲ ਪਾਊਡਰ ਦਾ ਇਸਤੇਮਾਲ ਹੁੰਦਾ ਹੈ। ਕੁੜੀਆਂ ਸਿਲਵਰ ਅਤੇ ਗੋਲਡਨ ਰੰਗ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ ਪਰ ਤੁਸੀਂ ਬ੍ਰਾਊਨ, ਬਲਿਊ ਤੇ ਹੋਰ ਰੰਗ ਵੀ ਵਰਤ ਸਕਦੇ ਹੋ। ਇਨ੍ਹਾਂ ਦਾ ਫੈਸ਼ਨ ਕਦੇ ਨਹੀਂ ਜਾਂਦਾ। ਨੇਲ ਪੇਂਟ ਲਗਾਉਣ ਤੋਂ ਬਾਅਦ ਮੈਟੇਲਿਕ ਪਾਊਡਰ ਨਾਲ ਨੇਲ 'ਤੇ ਚੰਗੀ ਤਰ੍ਹਾਂ ਪਾਲਿਸ਼ ਕੀਤੀ ਜਾਂਦੀ ਹੈ, ਜਿਸ ਨਾਲ ਨੇਲ ਪੇਂਟ 'ਚ ਮੈਟੇਲਿਕ ਲੁਕ ਆ ਜਾਂਦਾ ਹੈ।  

ਪੜ੍ਹੋ ਇਹ ਵੀ ਖ਼ਬਰ - Health Alert : ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਇੰਝ ਰੱਖੋ ਖ਼ਾਸ ਧਿਆਨ

ਸਟ੍ਰਾਈਪ ਨੇਲ ਆਰਟ
ਸਟ੍ਰਾਈਪ ਨੇਲ ਆਰਟ ਹਰ ਕੁੜੀ ਪਸੰਦ ਕਰਦੀ ਹੈ, ਕਿਉਂਕਿ ਇਸ ਨੂੰ ਅਪਲਾਈ ਕਰਨਾ ਸੌਖਾ ਹੈ ਅਤੇ ਇਹ ਯੂਨੀਕ ਵੀ ਲੱਗਦੇ ਹਨ। ਬਾਜ਼ਾਰ 'ਚ ਹਾਰੀਜ਼ੈਂਟਲ, ਵਰਟੀਕਲ, ਡਾਇਗਨਲ ਸਟ੍ਰਾਈਪਸ ਪੈਟਰਨਸ ਸੌਖੇ ਤਰੀਕੇ ਨਾਲ ਮਿਲ ਜਾਂਦੇ ਹਨ। ਬਸ ਨੇਲ ਪੇਂਟ ਲਗਾਉਣ ਤੋਂ ਬਾਅਦ ਸਟ੍ਰਾਈਪ ਨੂੰ ਚਿਪਕਾਓ ਅਤੇ ਟਰਾਂਸਪੇਰੈਂਟ ਕੋਟ ਕਰੋ।

ਪੜ੍ਹੋ ਇਹ ਵੀ ਖ਼ਬਰ - Health Tips : ਖਾਣ ਦੀਆਂ ਇਨ੍ਹਾਂ ਗਲਤ ਆਦਤਾਂ ਨਾਲ ਵੱਧ ਸਕਦਾ ਹੈ ‘ਦਿਲ ਦਾ ਦੌਰਾ’ ਪੈਣ ਦਾ ਖ਼ਤਰਾ

PunjabKesari

ਮਾਰਬਵ ਨੇਲ ਆਰਟ
ਅੱਜਕਲ ਕੁੜੀਆਂ 'ਚ ਮਾਰਬਲ ਨੇਲ ਆਰਟ ਦਾ ਕ੍ਰੇਜ਼ ਕਾਫ਼ੀ ਦੇਖਣ ਨੂੰ ਮਿਲ ਰਿਹਾ ਹੈ। ਨਹੁੰਆਂ 'ਤੇ ਫਲੋਰਲ, ਵੱਖਰਾ ਕਰੈਕਟਰ ਜਾਂ ਅੱਖਰਾਂ ਦੇ ਡਿਜ਼ਾਈਨ ਕਾਫ਼ੀ ਰੁਝਾਨ 'ਚ ਹਨ। ਇਸ ਆਰਟ 'ਚ ਨਹੁੰਆਂ 'ਤੇ ਕਈ ਰੰਗਾਂ ਦੇ ਨੇਲ-ਪੇਂਟ ਨਾਲ ਮਾਰਬਲ ਇਫੈਕਟ ਦਿੱਤਾ ਜਾਂਦਾ ਹੈ। ਇਸ ਨੂੰ ਤੁਸੀਂ ਨੇਲ ਆਰਟ ਐਕਸਪਰਟ ਤੋਂ ਕਰਵਾਓ ਤਾਂ ਬਿਹਤਰ ਹੈ, ਕਿਉਂਕਿ ਇਸ ਨੇਲ ਆਰਟ ਨੂੰ ਕਰਨ ਲਈ ਤਜਰਬਾ ਹੋਣਾ ਬਹੁਤ ਜ਼ਰੂਰੀ ਹੈ। ਇਸ ਨੂੰ ਅਪਲਾਈ ਕਰਨਾ ਸੌਖਾ ਨਹੀਂ। ਜੇਕਰ ਤੁਸੀਂ ਇਸ ਨੂੰ ਘਰ ’ਚ ਵਰਤਣਾ ਚਾਹੁੰਦੇ ਹੋ ਤਾਂ ਵਧੀਆ ਕੁਆਲਿਟੀ ਦੀ ਨੇਲ ਪੇਂਟ ਲਓ। ਉਸ ਦੀ ਇਕ ਬੂੰਦ ਪਾਣੀ 'ਚ ਪਾਓ, ਜਿਵੇਂ ਬੂੰਦ ਪਾਣੀ 'ਚ ਫੈਲੇ ਇਸ ਵਿਚ ਆਪਣੀ ਫਿੰਗਰ ਡਿਪ ਕਰੋ। ਨੇਲ ਪੇਂਟ ਦੇ ਰੰਗ ਫਿੰਗਰ 'ਤੇ ਚੜ੍ਹ ਜਾਣਗੇ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari


rajwinder kaur

Content Editor

Related News