ਵਾਲਾਂ ਲਈ ਇਸ ਤੋਂ ਵਧੀਆ ''ਹੇਅਰ ਮਾਕਸ'' ਕੋਈ ਨਹੀਂ

01/29/2020 1:15:11 PM

ਜਲੰਧਰ—ਰੁਖੇ-ਸੁੱਕੇ ਵਾਲਾਂ, ਹੇਅਰਫਾਲ, ਦੋ-ਮੂੰਹੇ ਵਾਲ ਅਤੇ ਸਿਕਰੀ ਵਰਗੀਆਂ ਹੇਅਰ ਪ੍ਰਾਬਲਮਸ ਅੱਜ ਕੱਲ ਆਮ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਲੜਕੀਆਂ ਇਸ ਲਈ ਮਹਿੰਗੇ ਤੋਂ ਮਹਿੰਗਾ ਸ਼ੈਂਪੂ, ਹੇਅਰ ਪ੍ਰਾਡੈਕਟਸ ਜਾਂ ਕੰਡੀਸ਼ਨਰ ਦੀ ਵਰਤੋਂ ਕਰਦੀਆਂ ਹਨ ਪਰ ਇਸ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੋਮਮੇਡ ਪੈਕ ਦੇ ਬਾਰੇ 'ਚ ਦੱਸਾਂਗੇ ਜਿਸ ਨਾਲ ਤੁਹਾਡੀ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਅਤੇ ਵਾਲ ਸਿਲਕੀ ਅਤੇ ਸ਼ਾਇਨੀ ਵੀ ਹੋਣਗੇ।
ਸਮੱਗਰੀ
ਆਂਡੇ-3
ਦਹੀ-3 ਚਮਚ
ਸਰ੍ਹੋਂ ਦਾ ਤੇਲ-3 ਚਮਚ
ਬਣਾਉਣ ਦਾ ਤਾਰੀਕਾ
ਕੌਲੀ 'ਚ ਆਂਡਾ ਵ੍ਹਾਈਟ ਪਾਓ। ਇਸ 'ਚ 3 ਚਮਚ ਦਹੀ ਅਤੇ ਸਰ੍ਹੋਂ ਦਾ ਤੇਲ ਮਿਲਾ ਕੇ ਚੰਗੀ ਤਰ੍ਹਾਂ ਫੈਂਟ ਲਓ।
ਵਰਤੋਂ ਕਰਨ ਦਾ ਤਾਰੀਕਾ
ਸਭ ਤੋਂ ਪਹਿਲਾਂ ਵਾਲਾਂ ਨੂੰ ਚੰਗੀ ਤਰ੍ਹਾਂ ਨਾਲ ਸ਼ੈਂਪੂ ਕਰ ਲਓ ਕਿਉਂਕਿ ਜੇਕਰ ਵਾਲ ਗੰਦੇ ਹੋਣ ਤਾਂ ਇਹ ਪੈਕ ਕੰਮ ਨਹੀਂ ਕਰੇਗਾ। ਹੁਣ ਇਸ ਪੈਕ ਨੂੰ ਸਕੈਲਪ ਅਤੇ ਵਾਲਾਂ 'ਤੇ ਚੰਗੀ ਤਰ੍ਹਾਂ ਲਗਾ ਲਓ। ਹੁਣ 1 ਘੰਟੇ ਲਈ ਇਸ ਨੂੰ ਛੱਡ ਦਿਓ। ਹੁਣ ਕੋਸੇ ਪਾਣੀ ਅਤੇ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ ਅਤੇ ਫਿਰ ਕੰਡੀਸ਼ਨਰ ਲਗਾ ਲਓ। ਇਸ ਨਾਲ ਤੁਹਾਡੇ ਵਾਲ ਸ਼ਾਇਨੀ ਅਤੇ ਸਾਫਟ ਹੋ ਜਾਣਗੇ।
ਕਿੰਨੀ ਵਾਰ ਕਰ ਵਰਤੋਂ?
ਹਫਤੇ 'ਚ ਘੱਟੋ-ਘੱਟ 3 ਵਾਰ ਇਸ ਪੈਕ ਦੀ ਵਰਤੋਂ ਕਰੋ। ਤੁਸੀਂ ਚਾਹੇ ਤਾਂ ਇਸ ਨੂੰ 4 ਵਾਰ ਵਰਤੋਂ ਕਰ ਸਕਦੀ ਹੋ। ਕਿਉਂਕਿ ਜਿੰਨੀ ਵਾਰ ਇਹ ਪੈਕ ਲਗਾਓਗੀ ਓਨਾ ਹੀ ਤੁਹਾਨੂੰ ਫਾਇਦਾ ਮਿਲੇਗਾ।
ਕਿਉਂ ਫਾਇਦੇਮੰਦ ਹੈ ਇਹ ਪੈਕ?
ਆਂਡੇ 'ਚ ਪ੍ਰੋਟੀਨ ਅਤੇ ਹੋਰ ਜ਼ਰੂਰ ਤੱਤ ਹੁੰਦੇ ਹਨ, ਜੋ ਵਾਲਾਂ ਨੂੰ ਜੜ੍ਹਾਂ ਤੋਂ ਪੋਸ਼ਣ ਦਿੰਦੇ ਹਨ। ਉੱਧਰ ਦਹੀ 'ਚ ਮੌਜੂਦ ਲੈਕਟਿਕ ਐਸਿਡ ਕੰਡੀਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ। ਸਰ੍ਹੋਂ ਦੇ ਤੇਲ 'ਚ ਮੌਜੂਦ ਐਂਟੀ-ਆਕਸੀਡੈਂਟ ਅਤੇ ਇੰਫਲਾਮੈਟਰੀ ਗੁਣ ਵਾਲਾਂ 'ਚ ਨਵੀਂ ਜਾਨ ਪਾਉਂਦੇ ਹਨ।


Aarti dhillon

Content Editor

Related News