ਸਿਕਰੀ ਹੋਵੇ ਜਾਂ ਝੜਦੇ ਵਾਲ, ਦਹੀ ਨਾਲ ਬਣੇ ਹੇਅਰ ਮਾਸਕ ਦਿਵਾਉਣਗੇ ਛੁਟਕਾਰਾ

01/11/2020 2:57:08 PM

ਜਲੰਧਰ—ਦਹੀ 'ਚ ਵਿਟਾਮਿਨ, ਪ੍ਰੋਟੀਨ ਕੈਲਸ਼ੀਅਮ ਆਦਿ ਤੱਤਾਂ ਦੀ ਭਰਪੂਰ ਮਾਤਰਾ ਹੋਣ ਦੇ ਕਾਰਨ ਇਹ ਖਾਣ ਦੇ ਨਾਲ-ਨਾਲ ਵਾਲਾਂ 'ਤੇ ਲਗਾਉਣ ਦੇ ਵੀ ਕੰਮ ਆਉਂਦਾ ਹੈ। ਇਸ 'ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਵਾਲਾਂ ਦੇ ਟੁੱਟਣ-ਡਿੱਗਣ, ਡਰਾਈ ਹੋਣ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੇ ਹਨ। ਇਹ ਵਾਲਾਂ ਨੂੰ ਮਾਇਸਚੁਰ ਪ੍ਰਦਾਨ ਕਰਕੇ ਜੜ੍ਹਾਂ ਤੋਂ ਮਜ਼ਬੂਤ ਕਰਕੇ ਵਧਣ 'ਚ ਮਦਦ ਕਰਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦਹੀ ਨਾਲ ਬਣੇ ਅਜਿਹੇ 4 ਹੇਅਰ ਮਾਸਕ ਦੇ ਬਾਰੇ 'ਚ ਦੱਸਦੇ ਹਾਂ ਜੋ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਏਗਾ।
ਸਿਕਰੀ ਦੇ ਲਈ
ਵਿਟਾਮਿਨ ਬੀ, ਡੀ, ਪ੍ਰੋਟੀਨ, ਕੈਲਸ਼ੀਅਮ, ਆਦਿ ਪੌਸ਼ਟਿਕ ਤੱਤ ਵਾਲਾਂ ਦੇ ਟੁੱਟਣ-ਡਿੱਗਣ, ਡਰਾਈ ਹੋਣ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਇਹ ਵਾਲਾਂ ਨੂੰ ਮਾਇਸਚੁਰ ਪ੍ਰਦਾਨ ਕਰ ਉਸ ਨੂੰ ਜੜ੍ਹਾਂ ਤੋਂ ਮਜ਼ਬੂਤ ਕਰ ਵੱਧਣ 'ਚ ਮਦਦ ਕਰਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦਹੀ ਨਾਲ ਬਣੇ ਅਜਿਹੇ 4 ਹੇਅਰ ਮਾਸਕ ਦੇ ਬਾਰੇ 'ਚ ਦੱਸਦੇ ਹਾਂ ਜੋ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਏਗਾ।

PunjabKesari
ਸਿਕਰੀ ਦੇ ਲਈ
ਵਿਟਾਮਿਨ ਬੀ, ਡੀ, ਪ੍ਰੋਟੀਨ, ਕੈਲਸ਼ੀਅਮ ਆਦਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਦਹੀ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨੂੰ ਵਾਲਾਂ 'ਚ ਲਗਾਉਣ ਨਾਲ ਸਿਕਰੀ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਲਈ ਆਪਣੇ ਵਾਲਾਂ ਦੀ ਲੰਬਾਈ ਦੇ ਹਿਸਾਬ ਨਾਲ ਦਹੀ ਲਓ। ਉਸ ਨੂੰ ਸਕੈਲਪ ਤੋਂ ਲਗਾਉਂਦੇ ਹੋਏ ਸਾਰੇ ਵਾਲਾਂ 'ਚ ਲਗਾਓ। 15-20 ਮਿੰਟ ਤੱਕ ਇਸ ਨੂੰ ਇੰਝ ਹੀ ਛੱਡ ਦਿਓ ਬਾਅਦ 'ਚ ਕੋਸੇ ਪਾਣੀ ਨਾਲ ਇਸ ਨੂੰ ਧੋ ਲਓ।
ਟੁੱਟਦੇ ਵਾਲਾਂ ਲਈ
ਦਹੀ 'ਚ ਮੇਥੀ ਦੇ ਬੀਜਾਂ ਦਾ ਪਾਊਡਰ ਮਿਕਸ ਕਰਕੇ ਲਗਾਉਣ ਨਾਲ ਵਾਲਾਂ ਦਾ ਝੜਣਾ ਘੱਟ ਹੁੰਦਾ ਹੈ। ਇਸ ਲਈ ਇਕ ਕੌਲੀ 'ਚ 1 ਕੱਪ ਦਹੀ, 1/2 ਕੱਪ ਮੇਥੀ ਦੇ ਬੀਜ ਦਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਤਿਆਰ ਮਿਸ਼ਰਨ ਨੂੰ ਵਾਲਾਂ ਦੀਆਂ ਜੜ੍ਹਾਂ ਤੋਂ ਲਗਾਉਂਦੇ ਹੋਏ ਸਾਰੇ ਵਾਲਾਂ 'ਤੇ ਲਗਾਓ। 10-15 ਮਿੰਟ ਲਈ ਰਹਿਣ ਦਿਓ। ਬਾਅਦ 'ਚ ਵਾਲਾਂ ਨੂੰ ਮਾਈਲਡ ਸ਼ੈਂਪੂ ਨਾਲ ਧੋ ਲਓ। ਇਸ ਨਾਲ ਵਾਲਾਂ ਦੇ ਝੜਣ ਦੀ ਸਮੱਸਿਆ ਘੱਟ ਹੋ ਕੇ ਸਿਲਕੀ, ਸਮੂਦ ਹੋਣ 'ਚ ਮਦਦ ਮਿਲੇਗੀ।
ਵਾਲਾਂ ਦੀ ਗਰੋਥ ਲਈ
ਦਹੀ ਦੇ ਨਾਲ ਔਲੇ ਮਿਲਾ ਕੇ ਲਗਾਉਣ ਨਾਲ ਵਾਲਾਂ ਦੇ ਰੋਮ ਮਜ਼ਬੂਤ ਹੋ ਕੇ ਤੇਜ਼ੀ ਨਾਲ ਵਧਦੇ ਹਨ। ਇਸ ਲਈ ਇਕ ਕੌਲੀ 'ਚ 1 ਟੇਬਲ ਸਪੂਨ ਦਹੀ ਨੂੰ 1 ਟੇਬਲ ਸਪੂਨ ਔਲਿਆਂ ਦੇ ਪਾਊਡਰ 'ਚ ਮਿਲਾਓ। ਤਿਆਰ ਮਿਸ਼ਰਨ ਨੂੰ ਸਕੈਲਪ ਅਤੇ ਵਾਲਾਂ 'ਚ ਲਗਾਓ। ਇਸ ਨੂੰ 30 ਮਿੰਟ ਲੱਗਿਆ ਰਹਿਣ ਦਿਓ। ਬਾਅਦ 'ਚ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ

PunjabKesari

ਰੁਖੇ ਵਾਲਾਂ ਲਈ
ਵਾਲਾਂ ਦੇ ਬੇਜਾਨ ਅਤੇ ਡਰਾਈ ਹੋਣ ਦੀ ਸਮੱਸਿਆ 'ਚ ਦਹੀ ਦੇ ਨਾਲ ਐੱਗ ਵਾਈਟ ਦੀ ਵਰਤੋਂ ਕਰਨੀ ਚਾਹੀਦੀ। ਇਸ 'ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਵਾਲਾਂ ਦੀ ਡਰਾਈਨੈੱਸ ਨੂੰ ਖਤਮ ਕਰਕੇ ਇਸ 'ਚ ਨਮੀ ਪਹੁੰਚਾਉਂਦੇ ਹਨ। ਨਾਲ ਹੀ ਵਾਲਾਂ ਨੂੰ ਡੈਮੇਜ ਵਾਲਾਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਨੂੰ ਲਗਾਉਣ ਲਈ 1 ਕੱਪ ਦਹੀ 'ਚ 1 ਐੱਗ ਵਾਈਟ ਪਾ ਕੇ ਸਮੂਦ ਜਿਹਾ ਪੇਸਟ ਤਿਆਰ ਕਰੋ। ਇਸ ਨੂੰ ਵਾਲਾਂ 'ਤੇ 30 ਮਿੰਟ ਤੱਕ ਲਗਾਉਣ ਦੇ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਇਸ ਨਾਲ ਵਾਲਾਂ ਨੂੰ ਨਮੀ ਮਿਲਣ ਦੇ ਨਾਲ ਵਾਲ ਸਾਫਟ ਅਤੇ ਸ਼ਾਇਨੀ ਹੋਣਗੇ।


Aarti dhillon

Content Editor

Related News