ਹੇਅਰ ਸਟ੍ਰੇਟਨਿੰਗ ਨਾਲ ਵਾਲਾਂ ਨੂੰ ਪਹੁੰਚਦੇ ਹਨ ਇਹ 4 ਨੁਕਸਾਨ

01/04/2020 1:32:46 PM

ਜਲੰਧਰ—ਆਮ ਤੌਰ 'ਤੇ ਕਿਸੇ ਵੀ ਪਾਰਟੀ 'ਤੇ ਜਾਣ ਲਈ ਲੜਕੀਆਂ ਆਪਣੇ ਮੇਕਅਪ, ਡਰੈੱਸ ਦੇ ਨਾਲ ਵਾਲਾਂ ਦੀ ਸਟਾਈਲਿੰਗ 'ਤੇ ਵੀ ਵਿਸ਼ੇਸ਼ ਧਿਆਨ ਦਿੰਦੀਆਂ ਹਨ। ਉਹ ਖੁਦ ਨੂੰ  ਵੱਖਰਾ ਅਤੇ ਸਟਾਈਲਿਸ਼ ਲੁੱਕ ਦੇਣ ਲਈ ਵਾਲਾਂ 'ਚ ਬਲੋ ਡਰਾਇਰ, ਸਟ੍ਰੇਟਨਰ ਅਤੇ ਕਰਲਰ ਆਦਿ ਦੀ ਵਰਤੋਂ ਕਰਦੀਆਂ ਹਨ। ਭਾਵੇਂ ਹੀ ਇਸ ਨਾਲ ਵਾਲਾਂ ਨੂੰ ਨਵੀਂ ਲੁੱਕ ਮਿਲਦਾ ਹੈ ਪਰ ਇਹ ਸਿਰਫ ਕੁਝ ਸਮੇਂ ਲਈ ਰਹਿੰਦਾ ਹੈ। ਅਸਲ 'ਚ ਇਹ ਹੀਟਿੰਗ ਮਸ਼ੀਨ ਵਾਲਾਂ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੀ ਹੈ। ਤਾਂ ਚੱਲੋ ਅਸੀਂ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਨੂੰ ਵਰਤੋਂ ਕਰਨ ਨਾਲ ਵਾਲਾਂ ਨੂੰ ਹੋਣ ਵਾਲੇ ਨੁਕਸਾਨ ਦੇ ਬਾਰੇ 'ਚ ...
ਵਾਲਾਂ ਦਾ ਟੁੱਟਣਾ
ਜਿਵੇਂ ਕੈਮੀਕਲਸ ਯੁਕਤ ਪ੍ਰੋਡੈਕਟਸ ਨੂੰ ਜ਼ਿਆਦਾ ਵਰਤੋਂ ਕਰਨ ਨਾਲ ਵਾਲਾਂ ਦੇ ਖਰਾਬ ਹੋਣ ਦੀ ਸਮੱਸਿਆ ਨਾਲ ਜੁਝਣਾ ਪੈਂਦਾ ਹੈ। ਉਸ ਤਰ੍ਹਾਂ ਹੇਅਰ ਸਟਾਈਲਿੰਗ ਲਈ ਵਰਤੋਂ ਕੀਤੇ ਜਾਣ ਵਾਲੇ ਹੀਟਿੰਗ ਪ੍ਰੋਡੈਕਟਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਵਾਲਾਂ ਨੂੰ ਵਾਰ-ਵਾਰ ਹੀਟ ਮਿਲਦੀ ਹੈ। ਅਜਿਹੇ 'ਚ ਵਾਲਾਂ ਦਾ ਕੁਦਰਤੀ ਆਇਲ ਖਤਮ ਹੁੰਦਾ ਹੈ। ਜਿਸ ਨਾਲ ਵਾਲਾਂ ਨੂੰ ਟੁੱਟਣ, ਡਿੱਗਣ ਤੇ ਬੇਜਾਨ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਾਲਾਂ ਦੀ ਬਨਾਵਟ
ਜੇਕਰ ਤੁਸੀਂ ਵੀ ਵਾਲਾਂ ਨੂੰ ਜ਼ਿਆਦਾ ਸਟਾਈਲ ਦੇਣ ਲਈ ਵਾਰ-ਵਾਰ ਕਲਰ ਅਤੇ ਸਟ੍ਰੇਟਨਰ ਮਸ਼ੀਨ ਦੀ ਵਰਤੋਂ ਕਰਦੀ ਹੋ ਤਾਂ ਆਪਣੀ ਇਸ ਆਦਤ ਨੂੰ ਛੇਤੀ ਤੋਂ ਬਦਲ ਲਓ। ਨਹੀਂ ਤਾਂ ਇਸ ਨਾਲ ਤੁਹਾਡੇ ਵਾਲਾਂ ਦਾ ਨੈਚੁਰਲ ਟੈਕਸਚਰ ਖਰਾਬ ਹੁੰਦਾ ਹੈ। ਨਾਲ ਹੀ ਇਹ ਵਾਲਾਂ ਦੇ ਝੜਨ, ਰਫ ਹੋਣ ਦੀ ਸਮੱਸਿਆ ਦਾ ਕਾਰਨ ਬਣਦਾ ਹੈ।
ਦੋ-ਮੂੰਹੇ ਵਾਲ
ਵਾਲਾਂ ਦੀ ਸਮੇਂ-ਸਮੇਂ 'ਤੇ ਟ੍ਰਿਮਿੰਗ ਨਾ ਕਰਵਾਉਣ ਨਾਲ ਦੋ-ਮੂੰਹੇ ਵਾਲਾਂ ਦੀ ਪ੍ਰੇਸ਼ਾਨੀ ਹੁੰਦੀ ਹੈ। ਨਾਲ ਹੀ ਅਜਿਹੇ ਹੀ ਵਾਲਾਂ 'ਤੇ ਕਲਰ ਅਤੇ ਸਟ੍ਰੇਟਨਰ ਨੂੰ ਵਰਤੋਂ ਕਰਨ ਨਾਲ ਹੀਟ ਦੇ ਕਾਰਨ ਸਪਿਲਟ ਐਂਡਸ ਦੀ ਸਮੱਸਿਆ ਹੋਰ ਵੀ ਵਧ ਜਾਂਦੀ ਹੈ। ਜਿਸ ਨਾਲ ਵਾਲ ਸੁੰਦਰ ਦਿਸਣ ਦੀ ਬਜਾਏ ਹੋਰ ਵੀ ਅਜੀਬ ਦਿਖਾਈ ਦਿੰਦੇ ਹਨ।
ਵਾਲਾਂ ਦਾ ਸੜਣਾ
ਜੇਕਰ ਤੁਹਾਨੂੰ ਹੀਟਿੰਗ ਪ੍ਰੋਡੈਕਟਸ ਦੀ ਸਹੀ ਵਰਤੋਂ ਕਰਨੀ ਨਹੀਂ ਆਉਂਦੀ ਹੈ ਤਾਂ ਵਾਲ ਖਰਾਬ ਹੋਣ ਦੇ ਚਾਂਸਿਸ ਵਧਦੇ ਹਨ। ਜੇਕਰ ਮਸ਼ੀਨ ਦਾ ਟੈਂਪਰੇਚਰ ਸਹੀ ਸੈੱਟ ਨਾ ਹੋਵੇ ਤਾਂ ਵਾਲਾਂ ਦੇ ਸੜਨ ਦਾ ਕਾਰਨ ਬਣਦਾ ਹੈ।
ਸਿੰਪਲ ਹੇਅਰ ਕੇਅਰ ਟਿਪਸ
ਵਾਲਾਂ ਨੂੰ ਕਲਰ ਮਸ਼ੀਨ ਨੂੰ ਵਰਤੋਂ ਕਰਨ ਦੀ ਥਾਂ ਹੇਅਰ ਰੋਲਰਸ ਦੀ ਵਰਤੋਂ ਕਰੋ।
ਹਮੇਸ਼ਾ ਚੰਗੀ ਕੁਆਲਿਟੀ ਦੀ ਮਸ਼ੀਨ ਖਰੀਦੋ।
ਅਜਿਹੀ ਮਸ਼ੀਨ ਖਰੀਦੋ ਜਿਸ 'ਚ protective shield  ਲੱਗੀ ਹੋਵੇ ਜਿਸ ਨਾਲ ਨਿਕਲਣ ਵਾਲੀ ਹੀਟ ਵਾਲਾਂ ਨੂੰ ਘੱਟ ਨੁਕਸਾਨ ਪਹੁੰਚਾਉਂਦੀ ਹੈ।
ਹੀਟਿੰਗ ਪ੍ਰੋਡੈਕਟ ਨੂੰ ਵਰਤਣ ਤੋਂ ਪਹਿਲਾਂ ਸੀਰਮ ਦੀ ਵਰਤੋਂ ਕਰੋ।
ਹਫਤੇ 'ਚ 1-2 ਵਾਰ ਵਾਲਾਂ ਦੀ ਆਇਲ ਨਾਲ ਮਾਲਿਸ਼ ਕਰੋ।
ਮਹੀਨੇ 'ਚ 2 ਵਾਲ ਹੇਅਰ ਸਪਾ ਕਰਵਾਓ।


Aarti dhillon

Content Editor

Related News