Beauty Tips : ‘ਵਾਲਾਂ’ ਨੂੰ ਕਾਲੇ, ਲੰਬੇ ਤੇ ਝੜਨ ਤੋਂ ਰੋਕਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

11/12/2020 4:11:52 PM

ਜਲੰਧਰ (ਬਿਊਰੋ) - ਸੁੰਦਰ ਅਤੇ ਆਕਰਸ਼ਕ ਵਾਲ ਸਭ ਦੀ ਖ਼ੂਬਸੂਰਤੀ ਨੂੰ ਵਧਾ ਦਿੰਦੇ ਹਨ, ਚਾਹੇ ਉਹ ਇਸਤਰੀ ਹੋਵੇ ਜਾਂ ਪੁਰਸ਼। ਸਮੇਂ ਤੋਂ ਪਹਿਲਾਂ ਜੇਕਰ ਤੁਹਾਡੇ ਵਾਲ ਚਿੱਟੇ ਹੋ ਗਏ ਹਨ ਜਾਂ ਝੜ ਰਹੇ ਹਨ ਤਾਂ ਸੁੰਦਰਤਾ ਵਿਚ ਕੁਝ ਅਧੂਰਾ ਜਿਹਾ ਲੱਗਦਾ ਹੈ। ਜਨਾਨੀਆਂ ਨੂੰ ਵਾਲ ਜਾਨ ਤੋਂ ਵੱਧ ਪਿਆਰੇ ਹੁੰਦੇ ਹਨ। ਵਾਲ ਜਿਨ੍ਹੇ ਸੰਘਣੇ, ਕਾਲੇ ਅਤੇ ਲੰਬੇ ਹੋਣਗੇ, ਉਨ੍ਹਾਂ ਦੀ ਸੁੰਦਰਤਾ ਵਿਚ ਉਨਾਂ ਹੀ ਨਿਖ਼ਾਰ ਆਉਂਦਾ ਹੈ। ਇਸੇ ਕਰਕੇ ਜਨਾਨੀਆਂ ਵਾਲਾਂ ਦੀ ਦੇਖਭਾਲ ਚੰਗੀ ਤਰ੍ਹਾਂ ਕਰਦੀਆਂ ਹਨ ਤਾਂ ਕਿ ਉਹ ਹਮੇਸ਼ਾ ਲਈ ਸਿਹਤਮੰਦ, ਮਜਬੂਤ ਅਤੇ ਕਾਲੇ ਰਹਿਣ। ਇਸੇ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰੋ...

ਅਮਰਬੇਲ: 
250 ਗ੍ਰਾਮ ਅਮਰਬੇਲ ਨੂੰ ਲਗਪਗ 3 ਲੀਟਰ ਪਾਣੀ ਵਿਚ ਉਬਾਲੋ। ਜਦ ਪਾਣੀ ਅੱਧਾ ਰਹਿ ਜਾਵੇ ਤਾਂ ਇਸਨੂੰ ਉਤਾਰ ਲਵੋ। ਸਵੇਰੇ ਇਸ ਨਾਲ ਵਾਲਾਂ ਨੂੰ ਧੋਵੋ। ਇਸ ਨਾਲ ਵਾਲ ਲੰਬੇ ਹੁੰਦੇ ਹਨ।

ਤਿਰਫਲਾ: 
ਤਿਰਫਲਾ ਦੇ 2 ਤੋਂ 6 ਗ੍ਰਾਮ ਚੂਰਨ ਨੂੰ ਲਗਪਗ 1 ਗ੍ਰਾਮ ਦਾ ਚੌਥਾ ਭਾਗ ਲੋਹ ਭਸਮ ਮਿਲਾ ਕੇ ਸਵੇਰੇ-ਸ਼ਾਮ ਸੇਵਨ ਕਰਨ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ - Diwali 2020 : ਦੀਵਾਲੀ ਦੇ ਮੌਕੇ ਜਾਣੋ ਕੀ ਕਰਨਾ ਹੁੰਦੈ ‘ਸ਼ੁੱਭ’ ਅਤੇ ਕੀ ਨਾ ਕਰਨਾ ਹੈ ‘ਅਸ਼ੁੱਭ’

PunjabKesari

ਕਲੌਂਜੀ: 
50 ਗ੍ਰਾਮ ਕਲੌਂਜੀ 1 ਲੀਟਰ ਪਾਣੀ ਵਿਚ ਉਬਾਲ ਲਵੋ। ਇਸ ਉਬਲੇ ਹੋਏ ਪਾਣੀ ਨਾਲ ਵਾਲਾਂ ਨੂੰ ਧੋਵੋ। ਇਸ ਨਾਲ ਵਾਲ 1 ਮਹੀਨੇ ਵਿਚ ਹੀ ਲੰਬੇ ਹੋ ਜਾਂਦੇ ਹਨ।

ਪੜ੍ਹੋ ਇਹ ਵੀ ਖ਼ਬਰ - Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ

ਨਿੰਮ: 
ਨਿੰਮ ਅਤੇ ਬੇਰ ਦੇ ਪੱਤਿਆਂ ਨੂੰ ਪਾਣੀ ਦੇ ਨਾਲ ਪੀਸ ਕੇ ਸਿਰ ਉੱਪਰ ਲਗਾ ਲਵੋ ਅਤੇ ਇਸਦੇ 2-3 ਘੰਟਿਆਂ ਦੇ ਬਾਅਦ ਵਾਲਾਂ ਨੂੰ ਧੋ ਲਵੋ। ਇਸ ਨਾਲ ਵਾਲਾਂ ਦਾ ਝੜਨਾ ਘੱਟ ਹੋ ਜਾਂਦਾ ਹੈ ਅਤੇ ਵਾਲ ਲੰਬੇ ਵੀ ਹੁੰਦੇ ਹਨ।

ਲਸਣ:
ਲਸਣ ਦਾ ਰਸ ਕੱਢ ਕੇ ਸਿਰ ਵਿਚ ਲਗਾਉਣ ਨਾਲ ਵਾਲ ਉੱਗ ਆਉਂਦੇ ਹਨ।

ਸੀਤਾਫਲ: 
ਸੀਤਾਫਲ ਦੇ ਬੀਜ ਅਤੇ ਬੇਰ ਦੇ ਬੀਜ ਦੇ ਪੱਤੇ ਬਰਾਬਰ ਮਾਤਰਾ ਵਿਚ ਲੈ ਕੇ ਪੀਸ ਕੇ ਵਾਲਾਂ ਦੀਆਂ ਜੜਾਂ ਵਿਚ ਲਗਾਓ। ਅਜਿਹਾ ਕਰਨ ਨਾਲ ਵਾਲ ਲੰਬੇ ਹੋ ਜਾਂਦੇ ਹਨ।

ਪੜ੍ਹੋ ਇਹ ਵੀ ਖ਼ਬਰ - Diwali 2020 : ਲਕਸ਼ਮੀ ਮਾਤਾ ਜੀ ਦੇ ਸਵਾਗਤ ਤੇ ਸੁੱਖ-ਸਮ੍ਰਿਧੀ ਦੇ ਵਾਸ ਲਈ ਘਰ ’ਚ ਬਣਾਓ ‘ਰੰਗੋਲੀ’, ਹੁੰਦਾ ਹੈ ਸ਼ੁੱਭ

PunjabKesari

ਅੰਬ: 
10 ਗ੍ਰਾਮ ਅੰਬ ਦੀ ਗਿਰੀ ਨੂੰ ਆਂਵਲੇ ਦੇ ਰਸ ਵਿਚ ਪੀਸ ਕੇ ਵਾਲਾਂ ਵਿਚ ਲਗਾਉਣਾ ਚਾਹੀਦਾ ਹੈ। ਇਸ ਨਾਲ ਵਾਲ ਲੰਬੇ ਅਤੇ ਘਣੇ ਹੋ ਜਾਂਦੇ ਹਨ।

ਪੜ੍ਹੋ ਇਹ ਵੀ ਖ਼ਬਰ - Dhanteras 2020: ਧਨਤੇਰਸ 'ਤੇ ਕੀ ਖ਼ਰੀਦਣਾ ਸ਼ੁੱਭ ਹੁੰਦਾ ਹੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ

ਮੂਲੀ: 
ਅੱਧੀ ਤੋਂ 1 ਮੂਲੀ ਰੋਜਾਨਾ ਦੁਪਹਿਰ ਵਿਚ ਖਾਣਾ ਖਾਣ ਦੇ ਬਾਅਦ ਕਾਲੀ ਮਿਰਚ ਦੇ ਨਾਮ ਨਮਕ ਲਗਾ ਕੇ ਖਾਣ ਨਾਲ ਵਾਲ ਕਾਲੇ ਅਤੇ ਲੰਬੇ ਹੋ ਜਾਂਦੇ ਹਨ। ਇਸਦਾ ਪ੍ਰਯੋਗ 3-4 ਮਹੀਨੇ ਤੱਕ ਲਗਾਤਾਰ ਕਰੋ। 1 ਮਹੀਨੇ ਤੱਕ ਇਸਦਾ ਸੇਵਨ ਕਰਨ ਨਾਲ ਕਬਜ਼, ਅਫਾਰਾ ਅਤੇ ਭੋਜਨ ਨਾ ਪਚਣ ਦੀ ਸਮੱਸਿਆ ਵਿਚ ਆਰਾਮ ਮਿਲਦਾ ਹੈ।  

ਪੜ੍ਹੋ ਇਹ ਵੀ ਖ਼ਬਰ - Beauty Tips : ਰਿਮੂਵਰ ਨਾ ਹੋਣ ’ਤੇ ਹੁਣ ਤੁਸੀਂ ਇਸ ਤਰ੍ਹਾਂ ਵੀ ਉਤਾਰ ਸਕਦੇ ਹੋ ‘ਨੇਲ ਪੇਂਟ’

ਆਂਵਲਾ: 
ਸੁੱਕੇ ਆਂਵਲੇ ਅਤੇ ਮਹਿੰਦੀ ਨੂੰ ਸਮਾਨ ਮਾਤਰਾ ਵਿਚ ਲੈ ਕੇ ਸ਼ਾਨ ਨੂੰ ਪਾਣੀ ਵਿਚ ਭਿਉਂ ਦਵੋ। ਸਵੇਰੇ ਇਸ ਪਾਣੀ ਨਾਲ ਵਾਲਾਂ ਨੂੰ ਧੋਵੋ। ਇਸਦਾ ਪ੍ਰਯੋਗ ਲਗਾਤਾਰ ਕਈ ਦਿਓਨਨ ਤੱਕ ਕਰਨ ਨਾਲ ਵਾਲ ਮੁਲਾਇਮ ਅਤੇ ਲੰਬੇ ਹੋ ਜਾਣਗੇ।

ਪੜ੍ਹੋ ਇਹ ਵੀ ਖ਼ਬਰ - ਸਟੂਡੈਂਟ ਸਪਾਊਸ ਦੇ ਓਪਨ ਵਰਕ ਪਰਮਿਟ ਜਾਣੋਂ ਕਿਉਂ ਹੋ ਰਹੇ ਨੇ ‘ਧੜਾਧੜ ਰਿਫਿਊਜ’

PunjabKesari


rajwinder kaur

Content Editor

Related News