ਹਰੀ ਮਿਰਚ ਖਾਣ ਨਾਲ ਹੁੰਦੇ ਹਨ ਕਈ ਫਾਇਦੇ

05/27/2017 5:27:46 PM

ਨਵੀਂ ਦਿੱਲੀ—ਹਰੀ ਮਿਰਚ ਕਈ ਤਰ੍ਰਾਂ ਦੇ ਪੋਸ਼ਕ ਤੱਤਾ ਜਿਵੇ ਵਿਟਾਮਿਨ ਈ, ਬੀ6, ਸੀ, ਆਇਰਨ, ਕਾਪਰ, ਪੋਟਾਸ਼ਿਅਮ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਹੁੰਦੀ ਹੈ, ਇੰਨ੍ਹਾ ਹੀ ਨਹੀਂ ਇਸ ''ਚ ਬੀਟਾ ਕੈਰੋਟੀਨ ਚੀਜ਼ਾਂ ਮੌਜੂਦ ਹਨ। ਇੱਕ ਅਧਿਐਨ ''ਚ ਸਾਹਮਣੇ ਆਇਆ ਹੈ ਕਿ ਹਰੀ ਮਿਰਚ ਖਾਣਾ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
1. ਹਰੀ ਮਿਰਚ ਐਂਟੀ ਆਕਸੀਡੇਂਟ ਦਾ ਇੱਕ ਵਧੀਆ ਮਾਧਿਅਮ ਹੈ, ਹਰੀ ਮਿਰਚ ''ਚ ਡਾਇਟੀ ਫਾਇਬਰਸ ਪਚੁਰ ਮਾਤਰਾ ''ਚ ਹੁੰਦੇ ਹਨ। ਜਿਸ ਨਾਲ ਪਾਚਨ ਕਿਰਿਆ ਸੁਚਾਰੂ ਬਣੀ ਰਹਿੰਦੀ ਹੈ।
2. ਵਿਟਾਮਿਨ ਈ ਨਾਲ ਭਰਪੂਰ ਹਰੀ ਮਿਰਚ ਅੱਖਾਂ ਅਤੇ ਚਮੜੀ ਲਈ ਬਹੁਤ ਫਾਇਦੇਮੰਦ ਹੈ।
3. ਹਰੀ ਮਿਰਚ ਬਲੱਡ ਸ਼ੂਗਰ ਨੂੰ ਘੱਟ ਕਰਨ ''ਚ ਮਦਦ ਕਰਦੀ ਹੈ।
4. ਹਰੀ ਮਿਰਚ ਨੂੰ ਮੂਡ ਬੂਸਟਰ ਦੇ ਰੂਪ ''ਚ ਵੀ ਜਾਣਿਆ ਜਾਂਦਾ ਹੈ , ਇਸ ਨਾਲ ਸਾਡਾ ਮੂਡ ਕਾਫੀ ਹੱਦ ਤੱਕ ਖੁਸ਼ਨੁਮਾ ਰਹਿੰਦਾ ਹੈ।
5. ਹਰੀ ਮਿਰਚ ''ਚ ਐਂਟੀ ਬੇਕਟੀਰੀਆ ਗੁਣ ਹੁੰਦੇ ਹਨ, ਜਿਸਦੀ ਵਜਾ ਨਾਲ ਸਰੀਰ ਬੈਕਟੀਰੀਆ ਫ੍ਰ੍ਰਰੀ ਰਹਿੰਦਾ ਹੈ।