ਸਕੀਇੰਗ ਕਰਨ ਦੇ ਲਈ ਇੰਨ੍ਹਾਂ ਖੂਬਸੂਰਤ ਥਾਵਾਂ ''ਤੇ ਜਾਂਦੇ ਹਨ ਲੋਕ

01/08/2017 4:34:53 PM

ਮੁੰਬਈ— ਸਰਦੀਆਂ ''ਚ ਬਰਫੀਲੀ ਵਾਦੀਆਂ ''ਚ ਸਪੋਰਟਸ ਦਾ ਮਜ੍ਹਾਂ ਲੈਣ ਦੇ ਲਈ ਕੁਝ ਲੋਕ ਠੰਡ ਦੀ ਪਰਵਾਹ ਨਹੀਂ ਕਰਦੇ। ਸਾਰਾ ਸਾਲ ਬੇਸਬਰੀ  ਨਾਲ ਬਰਫ ਪੈਣ ਦਾ ਇੰਤਜ਼ਾਰ ਕਰਦੇ ਹਨ। ਦੁਨੀਆ ਦੀਆਂ ਕੁਝ ਖੂਬਸੂਰਤ ਥਾਵਾਂ ਸਕੀਇੰਗ ਦੇ ਲਈ ਬਹੁਤ ਮਸ਼ਹੂਰ ਹਨ। ਲੋਕ ਦੂਰ-ਦੂਰ ਤੋਂ ਇੱਥੇ ਘੁੰਮਣ ਅਤੇ ਠੰਡ ਦਾ ਲੁਫਤ ਉਠਾਉਣ ਦੇ ਲਈ ਆਉਂਦੇ ਹਨ। ਤੁਸੀਂ ਵੀ ਸਕੀਇੰਗ ਕਰਨ ਦਾ ਸ਼ੌਕ ਰੱਖਦੇ ਹਨ ਤਾਂ ਇਨ੍ਹਾਂ ਥਾਵਾ ''ਚ ਜ਼ਰੂਰ ਜਾਣ ਲਓ।
1. ਟਿਗਨਸ ਫਰਾਂਸ
ਚਾਰੋਂ ਪਾਸੇ ਬਰਫੀਲੀ ਪਹਾੜੀਆਂ ਨਾਲ ਘਿਰੀ ਇਹ ਜਗ੍ਹਾ ਬਹੁਤ ਖੂਬਸੂਰਤ ਹੈ। ਇਨ੍ਹਾਂ ਪਹਾੜਾਂ ''ਤੇ ਸਕੀਇੰਗ ਕਰਨਾ ਹਰ ਕਿਸੇ ਦਾ ਵੱਸ ਦੀ ਗੱਲ ਨਹੀਂ । ਇਹ ਗਲੇਸ਼ੀਅਰ ਦੁਨੀਆ ਦੇ ਸਭ ਤੋਂ ਉੱਚੇ ਗਲੇਸ਼ੀਅਰ ''ਚ ਗਿਣਿਆ ਜਾਂਦਾ ਹੈ। ਇੱਥੇ ਸਕੀਇੰਗ ਕਰਨ ਦਾ ਅਨੁਭਵ ਬਹੁਤ ਹੀ ਰਮਾਂਚਕ ਹੁੰਦਾ ਹੈ।
2.ਗਾਰਮਿਸ਼-ਪਾਟੇਨਕਿਰਚੇਨ, ਜਰਮਨੀ
ਦੁਨੀਆ ''ਚ ਬੈਸਟ ਸਕੀਇੰਗ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਜਰਮਨੀ ਦਾ ਇਹ ਰਿਜ਼ਾਰਟ ਵਵਾਰਿਆ ਨਾਮਕ ਸ਼ਹਿਰ ''ਚ ਵਸਿਆ ਹੈ। ਇਸਦੀ ਸੀਮਾ ਆਸਟਰੇਲੀਆ ਨਾਲ ਮਿਲਦੀ ਹੈ। ਲੋਕ ਮਹੀਨਾ ਪਹਿਲਾਂ ਹੀ ਇੱਥੇ ਸਕੀਇੰਗ ਕਰਨ ਦੇ ਲਈ ਤਿਆਰੀ ਕਰਨੀ ਸ਼ੂਰੂ ਕਰ ਦਿੰਦੇ ਹਨ।
3.ਜੈਕਸਨ ਹੋਲੇ, ਯੂਨਾਇਟੇਡ ਸਟੇਟ  
ਅਮਰੀਕਾ ਦੇ ਯੋਮਿੰਗ ਰਾਜ ''ਚ ਸਥਿਤ ਜੈਕਸਨ ਹੋਲੇ ਨਾਮ ਦੀ ਇਹ ਜਗ੍ਹਾ ਬਹੁਤ ਖੂਬਸੂਰਤ ਹੈ। ਚਾਰੋਂ ਪਾਸੇ ਬਰਫ ਨਾਲ ਢੱਕੀਆਂ ਸਫੇਦ ਪਹਾੜੀਆਂ ''ਤੇ ਸਕੀਇੰਗ ਕਰਨ ਦਾ ਅਲੱਗ ਹੀ ਅਨੁਭਵ ਹੈ।
4. ਗ੍ਰੀਨਡੇਲਵਾਲਡ ਸਿਵਟਜਰਲੈਂਡ
ਗ੍ਰੀਨਡੇਲਵਾਲਡ ਗਲੇਸ਼ੀਅਰ ਨਾਲ ਗੁਫਤਗੁ। ਯੂਰਪ ਦੀ ਉਚਾਈਆਂ ''ਤੇ ਵਸੇ ਇਸ ਪਹਾੜ ''ਤੇ ਸਰਦੀਆਂ ਦੇ ਮੌਸਮ ''ਚ ਸਕੀਇੰਗ  ਕਰਨ ਦੇ ਲਈ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਇਸ ਜਗ੍ਹਾ ''ਤੇ 4000 ਮੀਟਰ ਤੱਕ ਦੀ ਉਚਾਈ ''ਤੇ ਪੀਕ ਪੁਆਇੰਟ ਹੈ।