ਰੋਸ਼ਨੀ ਨਾਲ ਆਪਣੇ ਘਰ ਨੂੰ ਦਿਓ ਮੁਕੰਮਲ ਲੁਕ

03/23/2017 5:02:01 PM

ਜਲੰਧਰ— ਹਰ ਮਨੁੱਖ ਆਪਣੇ ਸੁਪਨਿਆਂ ਦੇ ਘਰ ਦਾ ਅੰਦਰੂਨੀ ਹਿੱਸਾ ਇਸ ਤਰ੍ਹਾਂ ਸਜਾਉਣਾ ਚਾਹੁੰਦਾ ਹੈ ਕਿ ਘਰ ਦੇ ਅੰਦਰ ਜਾਂਦੇ ਹੀ ਉਸ ਨੂੰ ਰਾਹਤ ਮਹਿਸੂਸ ਹੋਵੇ। ਜੇ ਉਸ ਦੇ ਘਰ ਕੋਈ ਮਹਿਮਾਨ ਆਉਂਦਾ ਹੈ ਤਾਂ ਘਰ ਦੀ ਸਜਾਵਟ ਨੂੰ ਦੇਖ ਕੇ ਉਸ ਦੀ ਤਾਰੀਫ ਕਰੇ। ਘਰ ਦੀ ਅੰਦਰੂਨੀ ਸਜਾਵਟ ਨੂੰ ਖਾਸ ਬਣਾਉਣ ''ਚ ਲਾਈਟਿੰਗ(ਰੋਸ਼ਨੀ) ਦਾ ਵੀ ਕਾਫੀ ਯੋਗਦਾਨ ਹੁੰਦਾ ਹੈ। ਅੱਜ-ਕਲ੍ਹ ਘਰ ਦੀ ਸਜਾਵਟ ਲਈ ਰੋਸ਼ਨੀ ਦੇ ਨਵੇਂ ਟਰੈਂਡ ਚੱਲ ਰਹੇ ਹਨ, ਜੋ ਸਾਧਾਰਨ ਘਰ ਨੂੰ ਬਹੁਤ ਹੀ ਆਕਰਸ਼ਕ ਲੁਕ ਦਿੰਦੇ ਹਨ। 
1. ਬੈਠਕ
ਬੈਠਕ ਦੀਆਂ ਚਾਰੇ ਨੁੱਕਰਾਂ ''ਚੋਂ ਤਿੰਨ ''ਚ ਰੋਸ਼ਨੀ ਕਰੋ, ਜਿਸ ''ਚ ਇਕ ਰੋਸ਼ਨੀ ਕਿਸੇ ਕਲਾ ਚਿੱਤਰ ''ਤੇ ਫੋਕਸ ਕਰਦੀ ਹੋਵੇ। ਜਿਵੇਂ ਕੁਰਸੀ, ਪੌਦਾ ਜਾਂ ਫੁੱਲਦਾਨ। ਇਸ ਦੇ ਨਾਲ ਹੀ ਫਰਸ਼ ਅਤੇ ਟੇਬਲ ਲੈਂਪ ਦੇ ਸੁਮੇਲ ਦੀ ਵਰਤੋਂ ਕਰੋ। 
2. ਖਾਣਾ ਖਾਣ ਵਾਲ ਕਮਰਾ
ਆਪਣੇ ਖਾਣਾ ਖਾਣ ਵਾਲੇ ਕਮਰੇ ਦੀ ਚਮਕ ਜ਼ਿਆਦਾ ਰੱਖੋ। ਮੇਜ ਦੇ ਉੱਪਰ ਝੂਮਰ ਲਗਾਓ। ਬਚੀ ਹੋਈ ਖਾਲੀ ਥਾਂ ''ਤੇ ਛੋਟੇ ਟੇਬਲ ਲੈਂਪ ਲਗਾ ਕੇ ਤੁਸੀਂ ਵੱਖਰਾ ਪ੍ਰਭਾਵ ਪਾ ਸਕਦੇ ਹੋ।
3. ਰਸੋਈ
ਰਸੋਈ ''ਚ ਰੋਸ਼ਨੀ ਦਾ ਪ੍ਰਬੰਧ ਇਸ ਤਰ੍ਹਾਂ ਕਰੋ ਕਿ ਰਾਤ ਨੂੰ ਵੀ ਖਾਣਾ ਬਨਾਉਣ ਵੇਲੇ ਤੁਹਾਨੂੰ ਆਸਾਨੀ ਹੋਵੇ। ਕੱਚ ਦੇ ਦਰਵਾਜੇ ਵਾਲੀਆਂ ਅਲਮਾਰੀਆਂ ''ਚ ਰੋਸ਼ਨੀ ਦਾ ਖਾਸ ਪ੍ਰਬੰਧ ਹੋਣਾ ਚਾਹੀਦਾ ਹੈ।
4. ਬੈਡਰੂਮ (ਸੋਣ ਵਾਲਾ ਕਮਰਾ)
ਸੋਣ ਵਾਲਾ ਕਮਰਾ ਆਰਾਮ ਦੇਣ ਵਾਲਾ ਅਤੇ ਰੁਮਾਂਟਿਕ ਅਹਿਸਾਸ ਕਰਾਉਣ ਵਾਲਾ ਹੋਣਾ ਚਾਹੀਦਾ ਹੈ। ਇਸ ਕਮਰੇ ''ਚ ਰੋਸ਼ਨੀ ਹਲਕੀ ਹੋਣੀ ਚਾਹੀਦੀ ਹੈ।