ਇਨ੍ਹਾਂ ਤਰੀਕਿਆਂ ਨਾਲ ਦੂਰ ਕਰੋ ਚਿਹਰੇ ਦਾ ਕਾਲਾਪਨ

05/26/2017 1:18:09 PM

ਨਵੀਂ ਦਿੱਲੀ— ਗਰਮੀਆਂ ਦੇ ਮੌਸਮ 'ਚ ਧੁੱਪ ਦੀ ਵਜ੍ਹਾ ਨਾਲ ਚਿਹਰਾ ਕਾਲਾ ਪੈ ਜਾਂਦਾ ਹੈ ਜਿਸ ਦੀ ਵਜ੍ਹਾ ਨਾਲ ਖੂਬਸੂਰਤੀ ਘੱਟ ਹੋ ਜਾਂਦੀ ਹੈ। ਇਸ ਲਈ ਅੱਜ ਅਸੀਂ ਕੁਝ ਅਜਿਹੇ ਆਸਾਨ ਘਰੇਲੂ ਨੁਸਖੇ ਲੈ ਕੇ ਆਏ ਹਾਂ ਜਿਸ ਨਾਲ ਚਿਹਰੇ ਦਾ ਕਾਲਾਪਨ ਦੂਰ ਕੀਤਾ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ
1. ਦਹੀ
ਦਹੀ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਫਿਰ ਨਿੰਬੂ ਦੇ ਰਸ ਨੂੰ ਟੈਨਿੰਗ ਵਾਲੀ ਥਾਂ 'ਤੇ ਲਗਾਓ। ਇਸਨੂੰ ਸਕਰਬ ਦੀ ਤਰ੍ਹਾਂ ਚੰਗੀ ਤਰ੍ਹਾਂ ਮਸਲ ਲਓ। 30 ਮਿੰਟ ਦੇ ਬਾਅਦ ਚਿਹਰਾ ਧੋ ਲਓ। ਹਫਤੇ 'ਚ ਦੋ ਵਾਰ ਇਸ ਵਿਧੀ ਨੂੰ ਕਰੋ।
2. ਟਮਾਟਰ ਦਾ ਰਸ
ਟਮਾਟਰ ਨੂੰ ਪੀਸ ਕੇ ਉਸ ਦਾ ਰਸ ਕੱਢ ਲਓ ਹੁਣ ਇਸ 'ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾਓ ਅਤੇ ਟੈਨਿੰਗ ਵਾਲੀ ਥਾਂ 'ਤੇ ਲਗਾਓ।30 ਮਿੰਟ ਬਾਅਦ ਚਿਹਰਾ ਧੋ ਲਓ। ਇਸ ਤਰ੍ਹਾਂ ਕਰਨ ਨਾਲ ਕਾਫੀ ਲਾਭ ਹੁੰਦਾ ਹੈ। 
3. ਆਲੂ
ਆਲੂ ਨੂੰ ਪੀਸ ਕੇ ਪੇਸਟ ਤਿਆਰ ਕਰ ਲਓ ਅਤੇ ਟੈਨਿੰਗ ਵਾਲੀ ਥਾਂ 'ਤੇ ਰਗੜੋ ਥੋੜ੍ਹੀ ਦੇਰ ਬਾਅਦ ਉਸ ਥਾਂ ਨੂੰ ਧੋ ਲਓ। ਇਸ ਨੂੰ ਤੁਸੀਂ ਰੋਜ਼ਾਨਾ ਵੀ ਇਸਤੇਮਾਲ ਕਰ ਸਕਦੇ ਹੋ।
4. ਹਲਦੀ
ਥੋੜੀ ਜਿਹੀ ਹਲਦੀ 'ਚ ਨਿੰਬੂ ਦਾ ਰਸ ਮਿਲਾਕੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਟੈਨਿੰਗ ਵਾਲੀ ਥਾਂ 'ਤੇ ਲਗਾਓ। ਇਸ ਨਾਲ ਚਮੜੀ ਸਾਫ ਹੋਵੇਗੀ ਅਤੇ ਟੈਨਿੰਗ ਵੀ ਦੂਰ ਹੋ ਜਾਂਦੀ ਹੈ।
5. ਨਿੰਬੂ
ਟੈਨਿੰਗ ਦੂਰ ਕਰਨ ਲਈ ਨਿੰਬੂ ਚੰਗਾ ਵਿਕਲਪ ਹੈ। ਟੈਨਿੰਗ ਵਾਲੇ ਹਿੱਸੇ 'ਤੇ ਨਿੰਬੂ ਦਾ ਰਸ ਲਗਾਓ ਅਤੇ 30 ਮਿੰਟ ਦੇ ਬਾਅਦ ਪਾਣੀ ਨਾਲ ਧੋ ਲਓ।