ਬਰਸਾਤੀ ਮੌਸਮ ਵਿਚ ਚਮੜੀ ਦੀਆਂ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਪਾਓ ਇਸ ਤਰ੍ਹਾਂ ਛੁਟਕਾਰਾ

07/10/2017 8:15:11 AM

ਜਲੰਧਰ— ਬਰਸਾਤੀ ਮੌਸਮ ਵਿਚ ਆਇਲੀ ਸਕਿਨ ਉੱਤੇ ਪਸੀਨਾ ਆਉਣ ਦੇ ਕਾਰਨ ਚਿਹਰੇ ਉੱਤੇ ਗੰਦਗੀ ਜੰਮ ਜਾਂਦੀ ਹੈ। ਅਜਿਹੀ ਹਾਲਤ ਵਿਚ ਜੁੜੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਚਮੜੀ ਵਿਚ ਧੂੰਲ-ਮਿੱਟੀ ਹੋਣ ਦੇ ਕਾਰਨ ਮੁਹਾਸੇ ਅਤੇ ਦਾਣੇ ਹੋ ਜਾਂਦੇ ਹਨ। ਰੋਜ਼ ਚਮੜੀ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਇਨ੍ਹਾਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ।
1. ਧੂੰਲ-ਮਿੱਟੀ ਦੇ ਕਾਰਨ ਚਿਹਰੇ ਉੱਤੇ ਮੁਹਾਸੇ ਹੋ ਜਾਂਦੇ ਹਨ। ਅਜਿਹੀ ਹਾਲਤ ਵਿਚ ਚਿਹਰੇ ਨੂੰ ਮੇਡੀਕੇਟੇਡ ਸਾਬਣ ਜਾ ਕਲੀਂਜਰ ਨਾਲ ਦਿਨ ਵਿਚ 2 ਬਾਰ ਧੋ ਲਓ। ਤੁਸੀਂ ਗੁਲਾਬ ਜਲ ਨਾਲ ਵੀ ਚਿਹਰੇ ਨੂੰ ਸਾਫ ਕਰ ਸਕਦੇ ਹੋ।
2. ਮਾਨਸੂਨ ਵਿਚ ਪੈਰਾਂ ਦੀ ਦੇਖਭਾਲ ਕਰੋ। ਇਨ੍ਹਾਂ ਨੂੰ ਧੋ ਕੇ ਤੌਲੀਏ ਨਾਲ ਚੰਗੀ ਤਰ੍ਹਾਂ ਸਾਫ ਕਰ ਕੇ ਫਿਰ ਪਾਊਡਰ ਲਗਾਓ। ਇਸ ਤਰ੍ਹਾਂ ਕਰਨ ਨਾਲ ਪੈਰਾਂ ਵਿਚ ਪਸੀਨਾ ਨਹੀਂ ਆਵੇਗਾ ਅਤੇ ਛਾਲੇ ਵੀ ਨਹੀਂ ਹੋਣਗੇ।
3. ਬਰਸਾਤੀ ਮੌਸਮ ਵਿਚ ਵਾਲਾਂ ਵਿਚ ਚੰਗੀ ਕੰਪਨੀ ਦੇ ਸ਼ੈਪੂ ਅਤੇ ਕੰਡੀਸ਼ਨਰ ਦਾ ਇਸਤੇਮਾਲ ਕਰੋ।  ਇਸ ਨਾਲ ਵਾਲਾਂ ਵਿਚ ਨਮੀ ਆ ਜਾਵੇਗੀ ਅਤੇ ਵਾਲ ਨਰਮ ਰਹਿਣਗੇ। ਇਸ ਤੋਂ ਇਲਾਵਾ ਵਾਲਾਂ ਵਿਚ ਗਰਮ ਤੇਲ ਦੀ ਮਸਾਜ ਵੀ ਕਰ ਸਕਦੇ ਹੋ।
4. ਹੱਥਾਂ ਨੂੰ ਸਾਫ ਕਰਨ ਤੋਂ ਬਾਅਦ ਕਰੀਮ ਜ਼ਰੂਰ ਲਗਾਓ। ਇਸ ਨੂੰ ਲਗਾਉਣ ਨਾਲ ਹੱਥ ਨਰਮ ਰਹਿਣਗੇ। ਕਿਸੇ ਚੰਗੀ ਕੰਪਨੀ ਦੀ ਕਰੀਮ ਦਾ ਹੀ ਇਸਤੇਮਾਲ ਕਰੋ।
5. ਹਫਤੇ ਵਿਚ 1 ਬਾਰ ਚਿਹਰੇ ਉੱਤੇ ਹਲਕੇ ਹੱਥਾਂ ਨਾਲ ਸਕਰਬ ਕਰੋ। 2-3 ਮਿੰਟ ਬਾਅਦ ਚਿਹਰੇ ਨੂੰ ਧੋ ਲਓ।