ਅੰਡਰ ਆਰਮਸ ਦੀ ਬਦਬੂ ਤੋਂ ਇਨ੍ਹਾਂ ਤਰੀਕਿਆਂ ਨਾਲ ਪਾਓ ਛੁਟਕਾਰਾ

06/09/2017 5:52:01 PM

ਨਵੀਂ ਦਿੱਲੀ— ਗਰਮੀ 'ਚ ਅੰਡਰ ਆਰਮਸ 'ਤੇ ਪਸੀਨਾ ਆਉਣ ਦੀ ਵਜ੍ਹਾ ਨਾਲ ਉਨ੍ਹਾਂ 'ਚੋਂ ਬਦਬੂ ਆਉਣ ਲਗ ਜਾਂਦੀ ਹੈ। ਜਿਸ ਨਾਲ ਦੂਜਿਆਂ ਦੇ ਸਾਹਮਣੇ ਕਾਫੀ ਸ਼ਰਮਿੰਦਗੀ ਵੀ ਉਠਾਉਣੀ ਪੈਂਦੀ ਹੈ। ਇਸ ਨੂੰ ਦੂਰ ਕਰਨ ਦੇ ਲਈ ਕਿੰਨੇ ਹੀ ਡਿਓ ਜਾਂ ਪਰਫਿਊਮ ਕਿਉਂ ਨਾ ਇਸਤੇਮਾਲ ਕਰ ਲਏ ਜਾਣ ਪਰ ਤਾਂ ਵੀ ਅੰਡਰ ਆਰਮਸ ਦੀ ਬਦਬੂ ਤੋਂ ਛੁਟਕਾਰਾ ਨਹੀਂ ਮਿਲਦਾ। ਇਹ ਡਿਓ ਅਤੇ ਪਰਫਿਊਮ ਕਈ ਸਾਈਡ ਇਫੈਕਟ ਦਾ ਕਾਰਨ ਬਣਦੇ ਹਨ। ਅਜਿਹੇ 'ਚ ਕੰਮ ਆਉਂਦੇ ਹਨ ਕੁਝ ਘਰੇਲੂ ਨੁਸਖੇ। ਘਰੇਲੂ ਨੁਸਖਿਆਂ ਦੀ ਵਰਤੋ ਕਰਕੇ ਤੁਸੀਂ ਅੰਡਰ ਆਰਮਸ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਸੇਬ ਦਾ ਸਿਰਕਾ
ਐਪਲ ਸਾਈਡਰ ਵਿਨੇਗਰ 'ਚ ਅਜਿਹੇ ਗੁਣ ਹੁੰਦੇ ਹਨ ਜੋ ਅੰਡਰ ਆਰਮਸ ਦੇ ਪੀ ਐੱਚ ਦੇ ਲੈਵਲ ਨੂੰ ਘੱਟ ਕਰਕੇ ਚਮੜੀ ਦੇ ਪੋਰਸਾਂ ਨੂੰ ਖੋਲ ਦਿੰਦਾ ਹੈ। ਜਦੋਂ ਚਮੜੀ ਦਾ ਪੀ ਐੱਚ ਲੇਵਲ ਵਧ ਜਾਂਦਾ ਹੈ। ਤਾਂ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਦਾ ਖਾਤਮਾ ਹੋਣ ਲਗਦਾ ਹੈ। ਇਸ ਲਈ ਦਿਨ 'ਚ ਦੋ ਵਾਰ ਅੰਡਰ ਆਰਮਸ 'ਤੇ ਸਿਰਕਾ ਲਗਾਓ ਇਸ ਨਾਲ ਬਦਬੂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
2. ਬੇਕਿੰਗ ਸੋਡਾ
ਇਹ ਕਾਫੀ ਕਾਰਗਾਰ ਨੁਸਖਾ ਹੈ ਜੋ ਅਪਣਾਉਣ ਦੇ ਨਾਲ ਤੁਸੀਂ ਅੰਡਰ ਆਰਮਸ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੀ ਹੋ। ਰੋਜ਼ ਨਹਾਉਣ ਤੋਂ ਬਾਅਦ ਆਪਣੇ ਅੰਡਰ ਆਰਮਸ 'ਤੇ ਬੇਕਿੰਗ ਸੋਡਾ ਲਗਾਓ। ਇਸ ਨਾਲ ਬਦਬੂ ਦੂਰ ਹੋ ਜਾਂਦੀ ਹੈ।
3. ਨਿੰਬੂ ਦਾ ਰਸ
ਨਿੰਬੂ 'ਚ ਮੋਜੂਦ ਤੱਤ ਸਰੀਰ ਦੇ ਪੀ ਐੱਚ ਲੇਵਲ ਨੂੰ ਘੱਟ ਕਰਕੇ ਬਦਬੂ ਫੈਲਾਉਣ ਵਾਲੇ ਬੈਕਟੀਰੀਆ ਨੂੰ ਦੂਰ ਕਰਦਾ ਹੈ। ਇਕ ਨਿੰਬੂ ਨੂੰ ਦੋ ਹਿੱਸਿਆਂ 'ਚ ਕੱਟ ਲਓ। ਥੋੜੀ ਦੇਰ ਚਮੜੀ ਨੂੰ ਸੁੱਕਣ ਦਿਓ ਫਿਰ ਨਹਾ ਲਓ। 
4. ਟੀ ਟ੍ਰੀ ਦਾ ਤੇਲ
ਇਕ ਕੱਪ ਪਾਣੀ 'ਚ 4 ਬੂੰਦਾ ਟੀ ਟ੍ਰੀ ਤੇਲ ਦੀਆਂ ਮਿਲਾ ਲਓ। ਫਿਰ ਇਸ ਨੂੰ ਸਪ੍ਰੇ ਬੋਤਲ 'ਚ ਪਾ ਕੇ ਸਵੇਰੇ-ਸ਼ਾਮ ਅੰਡਰ ਆਰਮਸ 'ਤੇ ਪਰਫਿਊਮ ਦੀ ਤਰ੍ਹਾਂ ਛਿੜਕੋ। 


Related News