ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

04/15/2017 10:44:13 AM

ਜਲੰਧਰ— ਮਾਈਗ੍ਰੇਨ ਇਕ ਅਜਿਹਾ ਦਰਦ ਹੈ ਜੋ ਸਿਰ ਦੇ ਅੱਧੇ ਹਿੱਸੇ ''ਚ ਹੁੰਦਾ ਹੈ। ਇਸ ਨਾਲ ਸਿਰ ਦੇ ਕਿਸੇ ਵੀ ਇਕ ਹਿੱਸੇ ''ਚ ਬਹੁਤ ਤੇਜ਼ ਦਰਦ ਹੋਣ ਲੱਗਦਾ ਹੈ ਜਿਸ ਨਾਲ ਰੋਗੀ ਚੈਨ ਨਾਲ ਨਹੀਂ ਸੋ ਪਾਉਂਦਾ ਅਤੇ ਨਾ ਹੀ ਆਰਾਮ ਨਾਲ ਬੈਠ ਸਕਦਾ ਹੈ। ਮਾਈਗ੍ਰੇਨ ਦਾ ਦਰਦ ਕਦੀ-ਕਦੀ ਕੁੱਝ ਘੰਟਿਆਂ ਬਾਅਦ ਹੀ ਠੀਕ ਹੋ ਜਾਂਦਾ ਹੈ ਅਤੇ ਕਦੀ-ਕਦੀ ਕਈ ਦਿਨਾਂ ਤੱਕ ਕਾਫੀ ਪਰੇਸ਼ਾਨ ਕਰਦਾ ਹੈ। ਇਸ ਨਾਲ ਕਈ ਵਾਰ ਉਲਟੀ ਅਤੇ ਚੱਕਰ ਵੀ ਆਉਣ ਲੱਗਦੇ ਹਨ। ਤਨਾਅ ਅਤੇ ਭੱਜਦੌੜ ਦੀ ਜ਼ਿੰਦਗੀ ''ਚ ਕਾਫੀ ਲੋਕ ਇਸ ਪਰੇਸ਼ਾਨੀ ਤੋਂ ਪਰੇਸ਼ਾਨ ਹਨ। ਤੁਸੀਂ ਕੁੱਝ ਘਰੇਲੂ ਨੁਸਖਿਆਂ ਨਾਲ ਵੀ ਇਸ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਨੁਸਖਿਆਂ ਬਾਰੇ। 
1. ਮਾਈਗ੍ਰੇਨ ਹੋਣ ਦੇ ਕਾਰਨ
- ਨੀਂਦ ਪੂਰੀ ਨਾ ਹੋਣਾ
- ਬਲੱਡ ਪ੍ਰੈਸ਼ਰ
- ਤਨਾਅ
- ਸ਼ਰਾਬ ਪੀਣਾ
- ਮੌਸਮ ''ਚ ਬਦਲਾਵ
- ਦਰਦ ਨਿਰਾਵਰਕ ਦਵਾਈਆਂ ਦਾ ਇਸਤੇਮਾਲ
2. ਘਰੇਲੂ ਨੁਸਖੇ
1. ਮਾਈਗ੍ਰੇਨ ਦੇ ਦਰਦ ਹੋਣ ''ਤੇ ਸਰ੍ਹੋੋਂ ਦਾ ਤੇਲ ਗਰਮ ਕਰੋ ਅਤੇ ਇਸ ਨੂੰ ਸਿਰ ਦੇ ਉਸ ਹਿੱਸੇ ਉਪਰ ਲਗਾਓ ਜਿੱਥੇ ਦਰਦ ਹੋ ਰਿਹਾ ਹੈ। ਮਸਾਜ ਕਰਨ ਨਾਲ ਤੁਹਾਨੂੰ ਥੋੜ੍ਹੀ ਰਾਹਤ ਮਿਲੇਗੀ। ਸਿਰ ਦੇ ਨਾਲ ਮੋਡਿਆਂ, ਪੈਰਾਂ ਅਤੇ ਗਰਦਨ ''ਤੇ ਵੀ ਮਸਾਜ ਕਰੋ। 
2. ਰੋਜ਼ਾਨਾਂ ਮਾਂ ਦੇ ਘਿਓ ਦੀਆਂ ਦੋ ਬੂੰਦਾ ਨੱੱਕ ''ਚ ਪਾਉਣ ਨਾਲ ਮਾਈਗ੍ਰੇਨ ਦੀ ਪਰੇਸ਼ਾਨੀ ਦੂਰ ਹੋ ਜਾਂਦੀ ਹੈ। 
3. ਮਾਈਗ੍ਰੇਨ ਦੀ ਸਮੱਸਿਆ ਨੂੰ ਹਮੇਸ਼ਾ ਲਈ ਠੀਕ ਕਰਨ ਲਈ ਰੋਜ਼ਾਨਾਂ ਖਾਲੀ ਪੇਟ ਇਕ ਸੇਬ ਜ਼ਰੂਰ ਖਾਓ। 
4. ਮਾਈਗ੍ਰੇਨ ਦਾ ਅਟੈਕ ਹੋਣ ਉੱਤੇ ਰੋਗੀ ਨੂੰ ਬੈੱਡ ਉੱਪਰ ਲਿਟਾ ਦਿਓ ਅਤੇ ਉਸਦਾ ਸਿਰ ਥੱਲੇ ਕਰ ਦਿਓ। ਸਿਰ ਦੇ ਜਿਸ ਹਿੱਸੇ ''ਤੇ ਦਰਦ ਹੋ ਰਿਹਾ ਹੈ ਨੱਕ ਦੇ ਉਸ ਹਿੱਸੇ ''ਚ ਸਰ੍ਹੋਂ ਦੀਆਂ ਦੋ ਬੂੰਦਾ ਪਾਓ ਅਤੇ ਸਾਹ ਅੰਦਰ ਖਿੱਚੋ। ਇਸ ਨਾਲ ਦਰਦ ਤੁਰੰਤ ਠੀਕ ਹੋ ਜਾਵੇਗਾ। 
5. ਗਾਂ ਦੇ ਘਿਓ ''ਚ ਕਪੂਰ ਪਾ ਕੇ ਗਰਮ ਕਰੋ ਅਤੇ ਇਸ ਨਾਲ ਸਿਰ ''ਚ ਮਾਲਿਸ਼ ਕਰਨ ਨਾਲ ਦਰਦ ਠੀਕ ਹੋ ਜਾਵੇਗਾ। 
6. ਮਾਈਗ੍ਰੇਨ ਦੇ ਦਰਦ ''ਚ ਕਈ ਲੋਕਾਂ ਨੂੰ ਠੰਡੀਆਂ ਚੀਜ਼ਾਂ ਨਾਲ ਆਰਾਮ ਮਿਲਦਾ ਹੈ ਅਤੇ ਕੁੱਝ ਲੋਕਾਂ ਨੂੰ ਗਰਮ ਚੀਜ਼ਾਂ ਨਾਲ। ਇਸ ਲਈ ਇਸ ਦਰਦ ਤੋਂ ਰਾਹਤ ਪਾਉਣ ਲਈ ਠੰਡੇ ਜਾ ਗਰਮ ਪਾਣੀ ''ਚ ਤੋਲਿਆਂ ਭਿਓ ਕੇ ਸਿਰ ਉੱਪਰ ਰੱਖੋ। 
7. ਬੰਦਗੋਬੀ ਦੇ ਪੱਤੀਆਂ ਨੂੰ ਪੀਸ ਕੇ ਸਿਰ ਉੱਤੇ ਇਸ ਦਾ ਲੇਪ ਲਗਾਉਣ ਨਾਲ ਵੀ ਦਰਦ ਠੀਕ ਹੁੰਦਾ ਹੈ। 
8. ਦਰਦ ਹੋਣ ਉੱਤੇ ਪਾਲਕ ਅਤੇ ਗਾਜਰ ਦਾ ਜੂਸ ਵੀ ਪੀ ਸਕਦੇ ਹੋ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ। ਇਸ ਤੋਂ ਇਲਾਵਾ ਚਾਹ ਵੀ ਪੀ ਸਕਦੇ ਹੋ। ਮਾਈਗ੍ਰੇਨ ਦੇ ਰੋਗੀ ਨੂੰ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ।