ਸਧਾਰਨ ਲਹਿੰਗੇ ਨੂੰ ਡਿਜ਼ਾਈਨਰ ਬਣਾਉਣ ਲਈ ਅਪਨਾਓ ਇਹ ਤਰੀਕੇ

02/13/2017 4:46:35 PM

ਮੁੰਬਈ— ਡਿਜ਼ਾਈਨਰ ਆਉਟਫਿਟ ਅੱਜ ਇਕ ਫੈਸ਼ਨ ਬਣ ਚੁੱਕਾ ਹੈ। ਜੇਕਰ ਕਿਸੇ ਵੀ ਲੜਕੀ ਦਾ ਵਿਆਹ ਹੋਣ ਵਾਲਾ ਹੈ ਤਾਂ ਉਹ ਸਭ ਤੋਂ ਪਹਿਲਾਂ ਇਹ ਹੀ ਮੰਗ ਰੱਖਦੀ ਹੈ ਕਿ ਉਹ ਆਪਣੇ ਵਿਆਹ ''ਚ ਡਿਜ਼ਾਈਨਰ ਲਹਿੰਗਾ ਪਹਿਨੇਗੀ ਕਿਉਂਕਿ ਇਹ ਮੌਕਾ ਸਿਰਫ ਇਕ ਵਾਰ ਹੀ ਮਿਲਦਾ ਹੈ, ਜਦੋਂ ਅਸੀਂ ਆਪਣੀ ਹਰ ਇੱਛਾ ਨੂੰ ਪੂਰਾ ਕਰਦੇ ਹਾਂ, ਪਰ ਡਿਜ਼ਾਈਨਰ ਆਉਟਫਿਟ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨੂੰ ਜ਼ਿਆਦਾਤਰ ਗਰੀਬ ਵਿਅਕਤੀ ਨਹੀਂ ਖਰੀਦ ਸਕਦੇ। ਇਸ ਲਈ ਤੁਸੀਂ ਕੁਝ ਕਰਿਏਟਿਵ ਤਰੀਕੇ ਅਪਣਾ ਕੇ ਆਪਣੇ ਸਧਾਰਨ ਆਉਟਫਿਟ ਨੂੰ ਡਿਜ਼ਾਈਨਰ ਬਣਾ ਸਕਦੇ ਹੋ। ਅੱਜਕਲ ਮਿਰਰ ਵਰਕ ਆਉਟਫਿਟ ਦਾ ਫੈਸ਼ਨ ਬਹੁਤ ਜ਼ਿਆਦਾ ਹੈ।
ਕਈ ਫੈਸ਼ਨ ਡਿਜ਼ਾਈਨਰ ਇਸ ਫੈਸ਼ਨ ਨੂੰ ਆਪਣਾ ਰੈਮਪ ਕਲੈਕਸ਼ਨ ਬਣਾ ਸਕਦੇ ਹੋ। ਮਿਰਰ ਵਰਕ ਆਉਟਫਿਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇੰਡਿਅਨਵੇਅਰ, ਇੰਡੋ-ਵੇਸਟ੍ਰਨ ਸਟਾਈਲ ਦੇ ਨਾਲ ਪਾਰਟੀ ਵੇਅਰ ਲੁਕ ਦੇ ਲਈ ਬਹੁਤ ਵਧੀਆ ਹੈ। ਮਿਰਰ ਵਰਕ ਆਉਟਫਿਟ ਦੀ ਕੀਮਤ ਇਸ ਲਈ ਵੱਧ ਜਾਂਦੀ ਹੈ। ਕਿਉਂਕਿ ਇਸ ਨੂੰ ਹੱਥਾਂ ਨਾਲ ਲਗਾਇਆ ਜਾਂਦਾ ਹੈ ਪਰ ਤੁਸੀਂ ਆਪਣੇ ਘਰ ''ਚ ਵੀ ਆਪਣੇ ਹੱਥਾਂ ਨਾਲ ਮਿਹਨਤ ਕਰਕੇ ਆਪਣੀ ਸਧਾਰਨ ਆਉਟÎਿਫਟ ਨੂੰ ਮਿਰਰ ਵਰਕ ਨਾਲ ਸਟਾਈਲਿਸ਼ ਲੁਕ ਦੇ ਸਕਦੇ ਹੋ।
ਤੁਹਾਨੂੰ ਬਜ਼ਾਰ ''ਚੋਂ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ, ਮਿਰਰ ਵਰਕ ਗੋਲ ਤੋਂ ਇਲਾਵਾ ਵਰਗ, ਤਿਕੋਣ ਆਦਿ ਕਈ ਅਕਾਰਾਂ ਅਤੇ ਬਟਨ ਅਕਾਰ ਤੋਂ ਇਲਾਵਾ ਕਈ ਬਡ-ਏ ਆਕਾਰ ''ਚ ਵੀ ਮਿਲ ਜਾਣਗੇ। ਇਨ੍ਹਾਂ ਦੀ ਮਦਦ ਨਾਲ ਤੁਸੀਂ ਬਰਾਇਡ ਲੁਕ ਨੂੰ ਪਰਫੈਕਟ ਬਣਾ ਸਕਦੇ ਹੋ।