ਲਸਣ ਦਾ ਅਚਾਰ

02/22/2017 1:53:11 PM

ਜਲੰਧਰ— ਕਈ ਵਾਰ ਸਾਦਾ ਖਾਣਾ ਚੰਗਾ ਨਹੀਂ ਲੱਗਦਾ। ਇਸ ਲਈ ਜੇਕਰ ਕੋਈ ਅਚਾਰ ਨਾਲ ਹੋਵੇ ਤਾਂ ਸਾਦੇ ਖਾਣ ਦਾ ਸੁਆਦ ਹੀ ਬਦਲ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਲਸਣ ਦੇ ਅਚਾਰ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਜੋ ਸੁਆਦ ਦੇ ਨਾਲ-ਨਾਲ ਪੇਟ ਦੇ ਲਈ ਵੀ ਵਧੀਆ ਹੈ।
ਸਮੱਗਰੀ
- 1 ਕੱਪ ਲਸਣ
- 1 ਚਮਚ ਮੇਥੀ ਦਾਨਾ
- 1ਚਮਚ ਪੀਸੀ ਰਾਈ
- 1 ਚਮਚ ਕਲੌਂਜੀ
- 1 ਵੱਡਾ ਚਮਚ ਸੌਂਫ
- 1/2 ਲਾਲ ਮਿਰਚ ਪਾਊਡਰ
- 1 ਚਮਚ ਹਲਦੀ ਪਾਊਡਰ
- 1/2 ਕੱਪ ਸਰੌਂ ਦਾ ਤੇਲ
- ਨਮਕ ਸੁਆਦ ਅਨੁਸਾਰ
ਵਿਧੀ
1. ਸਭ ਤੋਂ ਪਹਿਲਾਂ ਲਸਣ ਨੂੰ ਛਿੱਲ ਲਓ। ਇਸਨੂੰ ਛਿੱਲਣ ਦੇ ਲਈ ਪਹਿਲਾਂ ਇਨ੍ਹਾਂ ਨੂੰ ਕੁਝ ਦੇਰ ਦੇ ਲਈ ਪਾਣੀ ''ਚ ਭਿਓ ਦਿਓ। ਇਸ ਤਰ੍ਹਾਂ ਕਰਨ ਨਾਲ ਇਸਦਾ ਛਿਲਕਾ ਆਸਾਨੀ ਨਾਲ ਉਤਰ ਜਾਵੇਗਾ।
2. ਫਿਰ ਇਸ ਦੀਆਂ ਕਲੀਆਂ ਨੂੰ ਸਾਫ ਕੱਪੜੇ ਨਾਲ ਸਾਫ ਕਰ ਲਓ।
3. ਇੱਕ ਬਰਤਨ ''ਚ ਤੇਲ ਗਰਮ ਕਰਕੇ ਗੈਸ ਬੰਦ ਕਰ ਦਿਓ।
4. ਤੇਲ ਥੋੜਾ ਠੰਡਾ ਹੋਣ ''ਤੇ ਸਾਰੇ ਮਸਾਲੇ ਪਾ ਦਿਓ।
5. ਇਸ ਮਸਾਲੇ ''ਚ ਲਸਣ ਦੀਆਂ ਕਲੀਆਂ ਚੰਗੀ ਤਰ੍ਹਾਂ ਮਿਕਸ ਕਰੋ।
6. ਇੱਕ ਕੱਚ ਦਾ ਜਾਰ ਸੁੱਕਾ ਲਓ ਅਤੇ ਸਾਰਾ ਅਚਾਰ ਉਸ ''ਚ ਪਾ ਦਿਓ।
7. ਇਸ ਅਚਾਰ ਦੇ ਜਾਰ ਨੂੰ 4 ਦਿਨ੍ਹਾਂ ਦੇ ਲਈ ਰੱਖ ਦਿਓ।
8. 4 ਦਿਨ ਬਾਅਦ ਅਚਾਰ ਖਾਣ ਦੇ ਲਈ ਤਿਆਰ ਹੋ ਜਾਵੇਗਾ।