ਗਣੇਸ਼ ਚਤੁਰਥੀ : ਬੱਪਾ ਨੂੰ ਲਗਾਓ ਸਾਬੂਦਾਨਾ ਵੜ੍ਹੇ ਨਾਲ ਭੋਗ, ਜਾਣੋ ਬਣਾਉਣ ਦੀ ਵਿਧੀ

09/10/2021 12:54:49 PM

ਨਵੀਂ ਦਿੱਲੀ- ਗਣੇਸ਼ ਚਤੁਰਥੀ ਉਤਸਵ ਭਾਰਤ 'ਚ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਕ ਪਾਸੇ ਜਿਥੇ ਬੱਪਾ ਦੀ ਮੂਰਤੀ ਦੀ ਸਥਾਪਨਾ ਹੋਵੇਗੀ ਉਧਰ ਦੂਜੇ ਪਾਸੇ ਘਰਾਂ 'ਚ ਬਹੁਤ ਸਵਾਦਿਸ਼ਟ ਪਕਵਾਨ ਬਣਾ ਕੇ ਉਨ੍ਹਾਂ ਨੂੰ ਭੋਗ ਲਗਾਇਆ ਜਾਵੇਗਾ। ਤਿਉਹਾਰ ਵਾਲੇ ਦਿਨ ਹਮੇਸ਼ਾ ਤੁਸੀਂ ਮਿੱਠਾ ਖਾ ਕੇ ਬੋਰ ਹੋ ਜਾਂਦੇ ਹੋ ਤਾਂ ਅਜਿਹੇ 'ਚ ਅਸੀਂ ਤੁਹਾਡੇ ਲਈ ਅੱਜ ਨਮਕੀਨ ਰੈਸਿਪੀ ਲੈ ਕੇ ਆਏ ਹਾਂ। ਤਾਂ ਚੱਲੋ ਜਾਣਦੇ ਹਾਂ ਸਾਬੂਦਾਨਾ ਵੜ੍ਹਾ ਬਣਾਉਣ ਦੀ ਰੈਸਿਪੀ...
ਬਣਾਉਣ ਲਈ ਵਰਤੋਂ ਹੋਣ ਵਾਲੀ ਸਮੱਗਰੀ
ਸਾਬੂਦਾਨਾ- 1 ਕੱਪ (ਪਾਣੀ 'ਚ ਭਿਓ)
ਉਬਲੇ ਅਤੇ ਮੈਸ਼ਡ ਆਲੂ-4
ਮੂੰਗਫਲੀ ਦੇ ਦਾਣੇ-1/2 ਕੱਪ (ਭੁੱਜੇ ਹੋਏ)
ਹਰੀ ਮਿਰਚ-2 (ਬਰੀਕ ਕੱਟੀ ਹੋਈ)
ਅਦਰਕ ਪੇਸਟ-1/2 ਚਮਚਾ
ਹਰਾ ਧਨੀਆ-1 ਚਮਚਾ (ਬਰੀਕ ਕੱਟਿਆ)
ਲੂਣ ਸਵਾਦ ਅਨੁਸਾਰ
ਤੇਲ ਲੋੜ ਅਨੁਸਾਰ  
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਮਿਕਸੀ 'ਚ ਮੂੰਗਫਲੀ ਦੇ ਦਾਣਿਆਂ ਨੂੰ ਪੀਸ ਲਓ। ਫਿਰ ਇਕ ਕੌਲੀ 'ਚ ਸਾਬੂਦਾਨਾ, ਮੂੰਗਫਲੀ ਦੇ ਦਾਣੇ, ਆਲੂ, ਹਰੀ ਮਿਰਚ, ਅਦਰਕ, ਹਰਾ ਧਨੀਆ ਅਤੇ ਲੂਣ ਪਾ ਕੇ ਮਿਲਾਓ। ਇਸ ਮਿਸ਼ਰਨ ਦੀਆਂ ਹੱਥਾਂ ਨਾਲ ਛੋਟੀਆਂ-ਛੋਟੀਆਂ ਟਿੱਕੀਆਂ ਬਣਾ ਲਓ। 
ਹੁਣ ਇਕ ਪੈਨ 'ਚ ਤੇਲ ਗਰਮ ਕਰਕੇ ਟਿੱਕੀਆਂ ਨੂੰ ਸੁਨਿਹਰਾ ਹੋਣ ਤੱਕ ਦੋਵੇਂ ਪਾਸੇ ਤੋਂ ਫਰਾਈ ਕਰ ਲਓ। ਹੁਣ ਨੈਪਕਿਨ ਵਾਲੀ ਪਲੇਟ 'ਚ ਇਨ੍ਹਾਂ ਨੂੰ ਕੱਢੋ। ਤੁਹਾਡੇ ਖਾਣ ਲਈ ਸਾਬੂਦਾਨਾ ਵੜ੍ਹੇ ਬਣ ਕੇ ਤਿਆਰ ਹਨ। ਇਸ ਨੂੰ ਪਲੇਟ 'ਚ ਕੱਢ ਕੇ ਬੱਪਾ ਨੂੰ ਭੋਗ ਲਗਾਓ।

Aarti dhillon

This news is Content Editor Aarti dhillon