ਲੜਕੀਆਂ ਨੂੰ ਸੋਚਣ ਲਈ ਮਜ਼ਬੂਰ ਕਰਦੀਆਂ ਹਨ ਇਹ ਗੱਲਾਂ ਕਿ ਕਾਸ਼ ਮੈ ਹੁੰਦੀ...

03/22/2017 2:42:25 PM

ਜਲੰਧਰ— ਉਂਝ ਤਾਂ ਅੱਜਕਲ ਦੇ ਸਮੇਂ ''ਚ ਲੋਕਾਂ ਦੀ ਸੋਚ ਲੜਕਾ-ਲੜਕੀ ਨੂੰ ਲੈ ਕੇ ਕਾਫੀ ਹਦ ਤੱਕ ਬਦਲ ਗਈ ਹੈ, ਪਹਿਲਾਂ ਲੜਕਾ ਅਤੇ ਲੜਕੀ ਨੂੰ ਲੈ ਕੇ ਕਾਫੀ ਭੇਦਭਾਵ ਹੁੰਦੇ ਸੀ ਪਰ ਕੋਈ ਇਹ ਨਹੀਂ ਸੋਚਦਾ ਕਿ ਲੜਕਾ-ਲੜਕੀ ਦੀ ਆਪਣੀ ਵੱਖਰੀ ਪਛਾਣ ਹੁੰਦੀ ਹੈ। ਕੁੱਝ ਪਲ ਅਜਿਹੇ ਵੀ ਆ ਜਾਂਦੇ ਹਨ, ਜਦੋਂ  ਲੜਕੀਆਂ ਸੋਚਦੀਆਂ ਹਨ ਕਿ ਕਾਸ਼ ਉਹ ਲੜਕਾ ਹੁੰਦੀਆਂ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਗੱਲਾਂ ਬਾਰੇ ਦੱਸਣ ਜਾ ਰਹੇ ਹਨ ਜਦੋਂ ਲੜਕੀਆਂ ਸੋਚਦੀਆਂ ਹਨ ਕਿ ਕਾਸ਼! ਉਹ ਲੜਕਾ ਹੁੰਦੀਆਂ। 
1. ਘੁੰਮਣ ਦੀ ਆਗਿਆ ਨਾ ਮਿਲਣਾ
ਜਦੋਂ ਵੀ ਲੜਕੀ ਨੇ ਆਪਣੇ ਦੋਸਤਾਂ ਨਾਲ ਘੁੰਮਣ ਲਈ ਬਾਹਰ ਜਾਣਾ ਹੋਵੇ ਪਰ ਉਸਨੂੰ ਘਰ ਤੋਂ ਆਗਿਆ ਨਾ ਮਿਲੇ ਤਾਂ ਹਰ ਲੜਕੀ ਦੇ ਮਨ ''ਚ ਇਹ ਖਿਆਲ ਆਉਂਦਾ ਹੈ ਕਿ ਜੇਕਰ ਉਹ ਵੀ ਲੜਕਾ ਹੁੰਦੀ ਤਾਂ ਅਜ਼ਾਦੀ ਨਾਲ ਘੁੰਮ-ਫਿਰ ਸਕਦੀ ਸੀ। 
2. ਸ਼ਾਮ ਨੂੰ ਜਲਦੀ ਘਰ ਆਉਣਾ 
ਜਦੋਂ ਪਰਿਵਾਰ ਵਾਲੇ ਲੜਕੀ ਦੇ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਉਸ ਨੂੰ ਕਹਿੰਦੇ ਹਨ ਕਿ ਸ਼ਾਮ ਨੂੰ ਘਰ ਸਮੇਂ ''ਤੇ ਆ ਜਾਈਂ ਤਾਂ ਲੜਕੀ ਸੋਚਦੀ ਹੈ ਕਿ ਇੰਝ ਲੜਕਿਆਂ ਨਾਲ ਕਿਉਂ ਨਹੀਂ ਹੁੰਦਾ। 
3. ਆਪਣੀ ਗੱਲ ਨਾ ਰੱਖਣ ਦਾ ਮੌਕਾ
ਹਮੇਸ਼ਾ ਲੜਕੀਆਂ ਨੂੰ ਕਿਸੇ ਦੇ ਸਾਹਮਣੇ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਜੇਕਰ ਉਹ ਉੱਚੀ ਅਵਾਜ਼ ''ਚ ਬੋਲਦੀਆਂ ਵੀ ਹਨ ਤਾਂ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ ਜਾਂਦਾ ਹੈ। 
4. ਘਰ ਦੀ ਇੱਜਤ
ਲੜਕੀਆਂ ਨੂੰ ਕੋਈ ਵੀ ਕੰਮ ਕਰਦੇ ਸਮੇਂ ਜਾਂ ਕੋਈ ਫੈਸਲਾ ਲੈਂਦੇ ਸਮੇਂ ਇਹ ਕਿਹਾ ਜਾਂਦਾ ਹੈ ਕਿ ਤੂੰ ਘਰ ਦੀ ਇੱਜਤ ਹੈ ਇਸ ਲਈ ਜੋ ਵੀ ਕਰੀ ਸੋਚ ਸਮਝ ਕੇ ਕਰੀ।