ਇਸ ਕਾਰਨ ਮੁੰਡੇ ਰੱਖਦੇ ਹਨ ਕਈ ਕੁੜੀਆਂ ਨਾਲ ਸੰਬੰਧ

02/21/2017 10:29:03 AM

ਨਵੀਂ ਦਿੱਲੀ— ਸਮਾਂ ਬਦਲਣ ਦੇ ਨਾਲ-ਨਾਲ ਲੋਕਾਂ ਦੇ ਪਿਆਰ ਕਰਨ ਦਾ ਤਰੀਕਾ ਵੀ ਬਦਲ ਰਿਹਾ ਹੈ। ਕਈ ਮੁੰਡੇ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਉਹ ਇੱਕੋ 
ਸਮੇਂ ''ਤੇ ਕਈ ਕੁੜੀਆਂ ਨੂੰ ਡੇਟ ਕਰਦੇ ਹਨ ਪਰ ਉਹ ਕਿਸੇ ਦੇ ਨਾਲ ਵੀ ਸੀਰੀਅਸ ਨਹੀਂ ਹੁੰਦੇ। ਜ਼ਿਆਦਾਤਰ ਮੁੰਡਿਆਂ ਦਾ ਕਹਿਣਾ ਹੁੰਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਮਜ਼ਾ ਆਉਂਦਾ ਹੈ, ਪਰ ਕਿਸੇ ਦੇ ਜਜ਼ਬਾਤਾ ਨਾਲ ਖੇਡਣਾ ਠੀਕ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮੁੰਡੇ ਇਸ ਤਰ੍ਹਾਂ ਕਿਉਂ ਕਰਦੇ ਹਨ। 
1. ਆਮ ਲੋਕ ਦੂਸਰੇ ਲੋਕਾਂ ਦੇ ਜਜ਼ਬਾਤਾ ਨਾਲ ਨਹੀਂ ਖੇਡਦੇ। ਉੱਥੇ ਹੀ ਕਈ ਲੋਕਾਂ ਨੂੰ ਨਵੇਂ ਲੋਕਾਂ ਦੇ ਨਾਲ ਰਹਿਣਾ ਪਸੰਦ ਹੁੰਦਾ ਹੈ।
2. ਕੁਝ ਲੋਕਾਂ ਨੂੰ ਆਪਣੀ ਤਾਰੀਫ਼ ਸੁਣਨਾ ਬਹੁਤ ਪਸੰਦ ਹੁੰਦਾ ਹੈ। ਇਸ ਤਰ੍ਹਾਂ ਉਹ ਕਈ ਲੋਕਾਂ ਦੇ ਨਾਲ ਸੰਬੰਧ ਬਣਾਉਂਦੇ ਹਨ ਤਾਂ ਕਿ ਲੋਕ ਉਹਨਾਂ ਦੇ 
ਪਹਿਰਾਵੇ ਦੀ ਤਾਰੀਫ ਕਰਨ। 
3. ਕਈ ਲੋਕ ਵਾਅਦਾ ਕਰਨ ਤੋਂ ਡਰਦੇ ਹਨ। ਇਸ ਲਈ ਉਹ ਕਈ ਲੋਕਾਂ ਦੇ ਨਾਲ ਸੰਬੰਧ ਰੱਖਦੇ ਹਨ। ਪਰ ਕਈ ਮੁੰਡੇ ਆਪਣੀ ਜ਼ਿੰਦਗੀ ਦਾ ਆਨੰਦ ਲੈਣ ਲਈ ਅਲੱਗ-ਅਲੱਗ ਤਰ੍ਹਾਂ ਦੇ ਸਾਥੀਆਂ ਦੇ ਨਾਲ ਰਿਸ਼ਤਾ ਬਣਾਉਂਦੇ ਹਨ। 
4. ਉਸੇ ਤਰ੍ਹਾਂ ਅੱਜ ਕੱਲ ਸਾਥੀ ਦੀ ਚੋਣ ਕਰਦੇ ਸਮੇਂ ਉਸਦੇ ਪਹਿਰਾਵੇ ਵੱਲ ਖਾਸ ਧਿਆਨ ਦਿੱਤਾ ਜਾਂਦਾ ਹੈ। ਕਈ ਮੁੰਡਿਆਂ ਨੂੰ ਕੁੜੀਆਂ ਉਹਨਾਂ ਦੇ ਪਹਿਰਾਵੇ ਨੂੰ ਲੈ ਕੇ ਪਸੰਦ ਨਹੀਂ ਕਰਦੀਆਂ ਪਰ ਜਦੋਂ ਉਹ ਆਪਣਾ ਪਹਿਰਾਵਾ ਬਦਲ ਲੈਂਦੇ ਹਨ ਤਾਂ ਉਹ ਕਈ ਕੁੜੀਆਂ ਦੇ ਨਾਲ ਰਿਸ਼ਤੇ ਬਣਾ ਲੈਂਦੇ ਹਨ। 
5. ਜ਼ਰੂਰੀ ਨਹੀਂ ਹੈ ਕਿ ਕਿਸੇ ਨੂੰ ਉਸਦਾ ਪਿਆਰ ਮਿਲੇ। ਜਿਨ੍ਹਾਂ ਲੋਕਾਂ ਨੂੰ ਆਪਣਾ ਪਿਆਰ ਨਹੀਂ ਮਿਲਦਾ  ਉਹ ਕਈ ਲੋਕਾਂ ਦੇ ਨਾਲ ਆਪਣੇ ਸੰਬੰਧ ਬਣਾਉਂਣਾ ਸ਼ੁਰੂ ਕਰ ਦਿੰਦੇ ਹਨ।