ਹੋਲੀ ਖੇਡਣ ਤੋਂ ਪਹਿਲਾਂ ਅਪਣਾਓ ਇਹ ਨੁਕਤੇ, ਨਹੀਂ ਹੋਵੇਗਾ ਚਮੜੀ ਅਤੇ ਵਾਲ਼ਾਂ ਨੂੰ ਕੋਈ ਨੁਕਸਾਨ

03/27/2021 4:32:53 PM

ਨਵੀਂ ਦਿੱਲੀ: ਹੋਲੀ ਦਾ ਤਿਉਹਾਰ ਮਨਾਉਣਾ ਤਾਂ ਲਗਭਗ ਸਭ ਨੂੰ ਪਸੰਦ ਹੁੰਦਾ ਹੈ ਪਰ ਕੁਝ ਲੋਕ ਖ਼ਾਸ ਕਰਕੇ ਔਰਤਾਂ, ਸਕਿਨ ਅਤੇ ਵਾਲ਼ਾਂ ਨੂੰ ਹੋਣ ਵਾਲੇ ਨੁਕਸਾਨ ਕਾਰਨ ਰੰਗਾਂ ਤੋਂ ਬਚਣ ਦੀ ਕੋਸ਼ਿਸ਼ ਕਰਦੀਆਂ ਹਨ। ਹਾਲਾਂਕਿ ਹੋਲੀ ਖੇਡਣ ਤੋਂ ਪਹਿਲਾਂ ਕੁਝ ਨੁਕਤੇ ਅਪਣਾ ਕੇ ਸਕਿਨ ਅਤੇ ਵਾਲ਼ਾਂ ਦਾ ਖਿਆਲ ਰੱਖਿਆ ਜਾ ਸਕਦਾ ਹੈ। 


ਆਈਸ ਕਿਊਬ ਨਾਲ ਮਾਲਿਸ਼ ਅਤੇ ਮੇਕਅੱਪ
ਹੋਲੀ ਖੇਡਣ ਤੋਂ ਪਹਿਲੇ 1 ਤੋਂ 2 ਮਿੰਟ ਆਈਸ ਕਿਊਬ ਨਾਲ ਮਾਲਿਸ਼ ਕਰਕੇ ਫਿਰ ਮੇਕਅੱਪ ਅਪਲਾਈ ਕਰੋ। ਆਈਸ ਕਿਊਬ ਨਾਲ ਸਕਿਨ ਦੇ ਰੋਮ ਛੇਕ ਬੰਦ ਹੋ ਜਾਣਗੇ ਜਿਸ ਨਾਲ ਮੇਕਅੱਪ ਚੰਗੀ ਤਰ੍ਹਾਂ ਸਕਿਨ ’ਤੇ ਰੱਚ ਜਾਵੇਗਾ। ਇਸ ਦੌਰਾਨ ਮੇਕਅੱਪ ਇਕ ਤਰ੍ਹਾਂ ਨਾਲ ਪ੍ਰਾਈਮਰ ਦਾ ਕੰਮ ਕਰਦਾ ਹੈ। ਬਰਫ਼ ਦੀ ਟਕੋਰ ਕਿੱਲ-ਮੁਹਾਸੇ ਹੋਣ ਦੀ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਹੋਲੀ ਖੇਡਣ ਤੋਂ ਪਹਿਲਾਂ ਸਕਿਨ ’ਤੇ ਬਰਫ਼ ਨਾਲ ਮਾਲਿਸ਼ ਕਰੋਗੇ ਤਾਂ ਨਿਸ਼ਚਿਤ ਰੂਪ ਨਾਲ ਰੰਗਾਂ ਦੇ ਨੁਕਸਾਨ ਤੋਂ ਬਚੇ ਰਹੋਗੇ। 

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ

ਸਕਿਨ ’ਤੇ ਜ਼ਰੂਰ ਲਗਾਓ ਮਾਇਸਚੁਰਾਈਜ਼ਰ ਕਰੀਮ
ਬੇਫ਼ਿਕਰ ਹੋ ਕੇ ਹੋਲੀ ਖੇਡਣਾ ਚਾਹੁੰਦੇ ਹੋ ਤਾਂ ਸਕਿਨ ਨੂੰ ਪਹਿਲੇ ਹੀ ਉਸ ਲਈ ਤਿਆਰ ਕਰ ਲਓ। ਮੇਕਅੱਪ ਨਹੀਂ ਕਰਨਾ ਚਾਹੁੰਦੇ ਤਾਂ ਸਕਿਨ ਨੂੰ ਦੋ ਦਿਨ ਪਹਿਲਾਂ ਹੀ ਚੰਗਾ ਤਰ੍ਹਾਂ ਮਾਇਸਚੁਰਾਈਜ਼ ਕਰਨਾ ਸ਼ੁਰੂ ਕਰ ਦਿਓ। ਤੁਸੀਂ ਨਾਰੀਅਲ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਸਕਿਨ ਸਪੈਸ਼ਲਿਸਟ ਵੀ ਸਕਿਨ ਲਈ ਸਭ ਤੋਂ ਚੰਗਾ ਆਇਲ, ਨਾਰੀਅਲ ਦੇ ਤੇਲ ਨੂੰ ਮੰਨਦੇ ਹਨ। ਤੁਸੀਂ ਸਨਸਕ੍ਰੀਨ ਲੋਸ਼ਨ ਜਾਂ ਹੋਰ ਬਾਡੀ ਲੋਸ਼ਨ ਦੀ ਵਰਤੋਂ ਵੀ ਕਰ ਸਕਦੇ ਹੋ। 


ਵਾਲ਼ਾਂ ਦੀ ਕਰੋ ਮਾਲਿਸ਼
ਸਿਰਫ਼ ਚਮੜੀ ਹੀ ਨਹੀਂ ਵਾਲ਼ਾਂ ਦੀ ਵੀ ਚੰਗੀ ਤਰ੍ਹਾਂ ਮਾਲਿਸ਼ ਕਰ ਲਓ। ਵਾਲ਼ਾਂ ’ਤੇ ਨਾਰੀਅਲ, ਜੈਤੂਨ ਆਦਿ ਦਾ ਤੇਲ ਚੰਗੀ ਤਰ੍ਹਾਂ ਲਗਾ ਲਓ। ਇਸ ਨਾਲ ਵਾਲ਼ਾਂ ’ਤੇ ਰੰਗਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਵਾਲ਼ ਰੁੱਖੇ ਹੋਣ ਤੋਂ ਬਚੇ ਰਹਿਣਗੇ। 

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਨਹੁੰਆਂ ’ਤੇ ਲਗਾਓ ਨੇਲ ਪਾਲਿਸ਼ ਦੀ ਮੋਟੀ ਪਰਤ
ਨਹੁੰਆਂ ਨੂੰ ਸਾਫ-ਸੁਥਰਾ ਅਤੇ ਰੰਗਾਂ ਤੋਂ ਬਚਾਉਣ ਲਈ ਪਹਿਲਾਂ ਹੀ ਨੇਲ ਪਾਲਿਸ਼ ਦੀ ਮੋਟੀ ਪਰਤ ਲਗਓ। ਇਸ ਨਾਲ ਨਹੁੰਆਂ ਦੇ ਆਲੇ-ਦੁਆਲੇ ਰੰਗ ਜਮ੍ਹਾ ਨਹੀਂ ਹੋਵੇਗਾ। 


ਬੁੱਲ੍ਹਾਂ ’ਤੇ ਲਗਾਓ ਲਿਪਬਾਮ
ਬੁੱਲ੍ਹਾਂ ’ਤੇ ਸਭ ਤੋਂ ਜ਼ਿਆਦਾ ਅਤੇ ਜਲਦੀ ਡਰਾਈਨੈੱਸ ਆਉਂਦੀ ਹੈ। ਸਰੀਰ ਦੇ ਇਸ ਨਾਜ਼ੁਕ ਹਿੱਸੇ ’ਤੇ ਜੇਕਰ ਖੁਰਦਰੇ ਰੰਗ ਲੱਗਣਗੇ ਤਾਂ ਬੁੱਲ੍ਹ ਫੱਟਣਗੇ ਅਤੇ ਰੁੱਖੇ ਵੀ ਹੋਣਗੇ। ਇਸ ਲਈ ਬੁੱਲ੍ਹਾਂ ’ਤੇ ਚੰਗੀ ਕੁਆਲਿਟੀ ਦੀ ਲਿਪਬਾਮ ਜ਼ਰੂਰ ਲਗਾਓ ਤਾਂ ਜੋ ਬੁੱਲ੍ਹਾਂ ਦੀ ਚਮੜੀ ਨੂੰ ਨਮੀ ਮਿਲਦੀ ਰਹੇ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon