ਮੌਸਮ ''ਚ ਬਦਲਾਅ ਦੇ ਦੌਰਾਨ ਇੰਝ ਰੱਖੋ ਖੁਦ ਨੂੰ ਫਿਟ

02/16/2020 3:23:06 PM

ਜਲੰਧਰ—ਮਾਰਚ ਦਾ ਮਹੀਨਾ ਭਾਵ ਕਦੇ ਗਰਮੀ ਤਾਂ ਕਦੀ ਠੰਡ। ਹਮੇਸ਼ਾ ਇਸ ਮਹੀਨੇ 'ਚ ਲੋਕ ਸਵੈਟਰ ਉਤਾਰ ਕੇ ਹਾਫ ਸਲੀਫ ਕੱਪੜੇ ਪਾਉਣ ਦੀ ਗਲਤੀ ਕਰ ਬੈਠਦੇ ਹਨ, ਜਿਸ ਵਜ੍ਹਾ ਨਾਲ ਉਹ ਸਰਦੀ-ਜ਼ੁਕਾਮ ਅਤੇ ਹੋਰ ਹੈਲਥ ਪ੍ਰਾਬਲਮ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਅਸੀਂ ਇਥੇ ਗੱਲ ਕਰਾਂਗੇ ਇਸ ਬਦਲਦੇ ਮੌਸਮ 'ਚ ਤੁਸੀਂ ਕਿਸ ਤਰ੍ਹਾਂ ਖੁਦ ਨੂੰ ਬੀਮਾਰ ਪੈਣ ਤੋਂ ਰੋਕ ਸਕਦੇ ਹੋ।
ਇਕਦਮ ਨਾ ਉਤਾਰੋ ਸਵੈਟਰ
ਇਸ ਮਹੀਨੇ 'ਚ ਸਵੇਰੇ ਦੇ ਸਮੇਂ ਗਰਮੀ ਤਾਂ ਸ਼ਾਮ ਨੂੰ ਠੰਡ ਮਹਿਸੂਸ ਹੁੰਦੀ ਹੈ। ਅਜਿਹੇ 'ਚ ਹਮੇਸ਼ਾ ਲੋਕ ਹਾਰਫ ਸਲੀਵ ਕੱਪੜੇ ਪਾਉਣੇ ਸ਼ੁਰੂ ਕਰ ਦਿੰਦੇ ਹਨ। ਤੁਸੀਂ ਚਾਹੇ ਤਾਂ ਸਵੈਟਰ ਨਾ ਪਾਓ ਪਰ ਹਾਫ ਸਲੀਵ ਕੱਪੜੇ ਤਾਂ ਬਿਲਕੁੱਲ ਬੀਮਾਰ ਕਰ ਦੇਣਗੇ। ਮਾਰਚ ਦਾ ਮਹੀਨਾ ਠੰਡੇ-ਮੀਠੇ ਮੌਸਮ ਦਾ ਮੰਨਿਆ ਜਾਂਦਾ ਹੈ, ਅਜਿਹੇ 'ਚ ਇਸ ਦੌਰਾਨ ਸਿੰਥੈਟਿਕ ਜਾਂ ਫਿਰ ਲਾਈਟ ਵੇਟ ਵੂਲਨ ਕਲੋਦਸ ਪਾਓ। ਤੁਸੀਂ ਕਦੇ ਬੀਮਾਰ ਨਹੀਂ ਪਵੋਗੇ।

PunjabKesari
ਠੰਡੀਆਂ ਚੀਜ਼ਾਂ ਤੋਂ ਪਰਹੇਜ਼
ਗਰਮੀ ਲੱਗਣ ਦੀ ਵਜ੍ਹਾ ਨਾਲ ਕੁਝ ਲੋਕ ਆਈਸਕ੍ਰੀਮ ਖਾਣੀ ਪਸੰਦ ਕਰਦੇ ਹਨ ਜਾਂ ਫਿਰ ਇਕਦਮ ਠੰਡਾ ਪਾਣੀ ਪੀਣ ਲੱਗਦੇ ਹਨ, ਜੋ ਤੁਹਾਡਾ ਗਲਾ ਖਰਾਬ ਅਤੇ ਛਾਤੀ 'ਚ ਜਕੜਨ ਦੀ ਵਜ੍ਹਾ ਬਣ ਸਕਦਾ ਹੈ। ਬੱਚਿਆਂ ਦਾ ਤਾਂ ਇਸ ਮੌਸਮ 'ਚ ਖਾਸ ਧਿਆਨ ਰੱਖੋ, ਕਿਉਂਕਿ ਇਸ ਦੌਰਾਨ ਉਨ੍ਹਾਂ ਦੇ ਪੇਪਰ ਵੀ ਹੁੰਦੇ ਹਨ। ਜੇਕਰ ਬੱਚਿਆਂ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਉਨ੍ਹਾਂ ਦੀ ਸਿਹਤ ਦੇ ਨਾਲ-ਨਾਲ ਉਨ੍ਹ੍ਹਾਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋਵੇਗਾ।
ਖਾਣ-ਪੀਣ ਦਾ ਧਿਆਨ
ਠੰਡੀਆਂ ਚੀਜ਼ਾਂ ਦੇ ਨਾਲ-ਨਾਲ ਇਸ ਮੌਸਮ 'ਚ ਤੁਸੀਂ ਖੱਟੀਆਂ ਚੀਜ਼ਾਂ ਦਾ ਵੀ ਪਰਹੇਜ਼ ਕਰੋ। ਜ਼ਿਆਦਾ ਮਸਾਲੇ ਵਾਲਾ ਭੋਜਨ ਵੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਖੂਬ ਪੀਓ ਪਾਣੀ
ਜੇਕਰ ਇਸ ਬਦਲਦੇ ਮੌਸਮ 'ਚ ਖੁਦ ਨੂੰ ਫਿਟ ਰੱਖਣਾ ਹੈ ਤਾਂ ਖੂਬ ਸਾਰਾ ਪਾਣੀ ਪੀਓ, ਤਾਂ ਜੋ ਨਾਲ ਹੀ ਨਾਲ ਸਰੀਰ 'ਚ ਜਮ੍ਹਾ ਹੋਣ ਵਾਲੇ ਕੀਟਾਣੂ ਯੂਰੀਨ ਦੇ ਰਾਹੀਂ ਸਰੀਰ 'ਚੋਂ ਬਾਹਰ ਨਿਕਲਦੇ ਰਹਿਣ। ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ, ਜਿਸ ਨਾਲ ਤੁਹਾਡੇ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ।

PunjabKesari
ਬਾਹਰ ਦਾ ਖਾਣਾ
ਬਾਹਰ ਦਾ ਖਾਣਾ ਕਿਸੇ ਵੀ ਹਾਲ 'ਚ ਸਿਹਤ ਲਈ ਸਹੀ ਨਹੀਂ ਹੁੰਦਾ ਪਰ ਇਸ ਬਦਲਦੇ ਮੌਸਮ ਦੌਰਾਨ ਜਿੰਨਾ ਹੋ ਸਕੇ ਬਾਹਰ ਦਾ ਖਾਣਾ ਨਜ਼ਰ ਅੰਦਾਜ਼ ਕਰੋ। ਖਾਸ ਤੌਰ 'ਤੇ ਵਿਆਹਾਂ 'ਚ ਜਾ ਕੇ ਲੋੜ ਤੋਂ ਜ਼ਿਆਦਾ ਨਾ ਖਾਓ, ਇਸ ਨਾਲ ਤੁਹਾਨੂੰ ਫੂਡ ਪੁਆਇਜ਼ਨਿੰਗ ਅਤੇ ਪੇਟ 'ਚ ਇੰਫੈਕਸ਼ਨ ਵਰਗੀਆਂ ਸਮੱਸਿਆ ਛੇਤੀ ਹੋ ਸਕਦੀਆਂ ਹਨ।

PunjabKesari
ਇੰਫੈਕਸ਼ਨ ਤੋਂ ਬਚਣ ਲਈ ਪਹਿਣੋ ਮਾਸਕ
ਅੱਜ ਕੱਲ ਸਰਦੀ-ਜ਼ੁਕਾਮ ਬਹੁਤ ਸਾਰੇ ਲੋਕਾਂ ਨੂੰ ਹੋਇਆ ਪਿਆ ਹੈ। ਅਜਿਹੇ 'ਚ ਬੱਸ, ਟਰੇਨ ਜਾਂ ਸੜਕ 'ਤੇ ਚੱਲਦੇ ਸਮੇਂ ਆਪਣਾ ਫੇਸ ਹਮੇਸ਼ਾ ਕਵਰ ਰੱਖੋ। ਇਸ ਨਾਲ ਤੁਸੀਂ ਵਾਇਰਲ ਬੁਖਾਰ ਅਤੇ ਇੰਫੈਕਸ਼ਨ ਵਰਗੀਆਂ ਪ੍ਰਾਬਲਮ ਤੋਂ ਬਚ ਪਾਓਗੇ। ਹਰ ਹਾਲ 'ਚ ਜਿੰਨਾ ਹੋ ਸਕੇ ਬੱਚਿਆਂ ਦਾ ਖਾਸ ਧਿਆਨ ਰੱਖੋ, ਉਨ੍ਹਾਂ ਦਾ ਇਮਿਊਨ ਸਿਸਟਮ ਬਹੁਤ ਕਮਜ਼ੋਰ ਹੁੰਦਾ ਹੈ, ਜਿਸ ਨਾਲ ਬਹੁਤ ਛੇਤੀ ਵਾਇਰਲ ਬੁਖਾਰ ਅਤੇ ਇੰਫੈਕਸ਼ਨ ਦੀ ਲਪੇਟ 'ਚ ਆ ਜਾਂਦੇ ਹਨ।


Aarti dhillon

Content Editor

Related News