Cooking : ਤਿਉਹਾਰਾਂ ਦੇ ਮੌਕੇ ਘਰ ਦੀ ਰਸੋਈ ’ਚ ਇਸ ਤਰ੍ਹਾਂ ਬਣਾਓ ਸਵਾਦਿਸ਼ਟ ‘ਚਮਚਮ’

11/01/2020 11:28:00 AM

ਜਲੰਧਰ (ਬਿਊਰੋ) : ਤਿਉਹਾਰਾਂ ਦੇ ਮੌਸਮ ਵਿਚ ਹਰੇਕ ਘਰ ਵਿਚ ਮਠਿਆਈਆਂ ਆਉਣਾ ਅਤੇ ਬਣਾਈਆਂ ਜਾਣੀਆਂ ਆਮ ਹੁੰਦੀਆਂ ਹਨ। ਇਸ ਦੌਰਾਨ ਹਰ ਕੋਈ ਆਪਣੀ ਮਨਪਸੰਦ ਦੀ ਮਠਿਆਈ ਖਾਣਾ ਪਸੰਦ ਕਰਦਾ ਹੈ। ਬਾਕੀ ਮਠਿਆਈਆਂ ’ਚੋਂ ਚਮਚਮ ਵੀ ਇਕ ਅਜਿਹੀ ਮਠਿਆਈ ਹੈ, ਜਿਸ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ। ਇਸ ਨੂੰ ਤੁਸੀਂ ਘਰ ਵਿਚ ਵੀ ਸੌਖੇ ਢੱਗ ਨਾਲ ਬਣਾ ਸਕਦੇ ਹੋ। ਆਓ ਜਾਣਦੇ ਹਾਂ ਘਰ ਵਿਚ ਹੀ ਚਮਚਮ ਬਣਾਉਣ ਦੇ ਸੌਖੇ ਤਰੀਕੇ ਦੇ ਬਾਰੇ...

ਸਮੱਗਰੀ : 
2 ਕੱਪ ਤਾਜ਼ਾ ਛੈਨਾ, 
1 ਵੱਡਾ ਚਮਚ ਸੂਜੀ, 
2 ਵੱਡੇ ਚਮਚ ਮੈਦਾ, 
1 ਵੱਡਾ ਚਮਚ ਘਿਓ, 
1/4 ਚਮਚ ਬੇਕਿੰਗ ਪਾਊਡਰ। 

ਪੜ੍ਹੋ ਇਹ ਵੀ ਖਬਰ - Health tips : ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਮੂੰਹ ਖ਼ੋਲ੍ਹ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ

ਸਮੱਗਰੀ ਚਾਸ਼ਨੀ ਬਣਾਉਣ ਲਈ : 
500 ਗ੍ਰਾਮ ਚੀਨੀ, 
1 ਲੀਟਰ ਪਾਣੀ, 
1 ਛੋਟਾ ਚੱਮਚ ਦੁੱਧ। 

ਪੜ੍ਹੋ ਇਹ ਵੀ ਖਬਰ - ਦੁੱਧ 'ਚ ਤੁਲਸੀ ਦੀਆਂ 3-4 ਪੱਤੀਆਂ ਉਬਾਲ ਕੇ ਪੀਣ ਨਾਲ ਹੋਣਗੇ ਹੈਰਾਨੀਜਨਕ ਫ਼ਾਇਦੇ

ਚਮਚਮ ਬਣਾਉਣ ਦਾ ਢੰਗ : 
ਸਭ ਤੋਂ ਪਹਿਲਾਂ ਛੈਨਾ ਨੂੰ ਬਿਲਕੁਲ ਬਰੀਕ ਮੈਸ਼ ਕਰ ਲਓ। ਹੁਣ ਇਸ ਵਿਚ ਸੂਜੀ, ਮੈਦਾ, ਘਿਓ ਅਤੇ ਬੇਕਿੰਗ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਕੁੱਝ ਦੇਰ ਲਈ ਰੱਖੋ। ਹੁਣ ਇਸ ਮਿਸ਼ਰਣ ਨਾਲ ਚਮਚਮ ਬਣਾਓ। ਚਮਚਮ ਨੂੰ ਚਾਸ਼ਨੀ ਵਿਚ ਪਾ ਕੇ ਘੱਟ ਗੈਸ ਉਤੇ ਲਗਭਗ ਅੱਧੇ ਘੰਟੇ ਤੱਕ ਛੱਡ ਦਿਓ। ਚਮਚਮ ਪੱਕਦਾ ਰਹੇਗਾ ਅਤੇ ਚਾਸ਼ਨੀ ਵੀ ਥੋੜ੍ਹੀ ਗਾੜ੍ਹੀ ਹੋ ਜਾਵੇਗੀ। ਹੁਣ ਚਾਸ਼ਨੀ ਵਿਚੋਂ ਚਮਚਮ ਕੱਢ ਲਓ। 

ਪੜ੍ਹੋ ਇਹ ਵੀ ਖਬਰ - Beauty Tips : ਸਰਦੀ ਦੇ ਮੌਸਮ ’ਚ ਤੁਹਾਡੇ ਵੀ ਹੱਥ-ਪੈਰ ਹੋ ਜਾਂਦੇ ਨੇ ਕਾਲੇ, ਤਾਂ ਪੜ੍ਹੋ ਇਹ ਖ਼ਾਸ ਖ਼ਬਰ

ਚਾਸ਼ਨੀ ਬਣਾਉਣ ਦਾ ਢੰਗ : 
ਚੀਨੀ ਅਤੇ ਪਾਣੀ ਨੂੰ ਇਕਠਾ ਮਿਲਾ ਕੇ ਗਰਮ ਹੋਣ ਲਈ ਰੱਖੋ। ਉਬਾਲ ਆਉਣ ਉਤੇ 1 ਚੱਮਚ ਦੁੱਧ ਪਾ ਕੇ ਕੁੱਝ ਦੇਰ ਉਬਾਲੋ।  ਦੁੱਧ ਪਾਉਣ ਨਾਲ ਚਾਸ਼ਨੀ ਉਤੇ ਚੀਨੀ ਦੀ ਗੰਦਗੀ ਤੈਰਨ ਲੱਗੇਗੀ। ਉਸ ਨੂੰ ਜਾਲੀਦਾਰ ਛਾਨਣੀ ਨਾਲ ਕੱਢ ਲਓ। ਇਸ ਤੋਂ ਬਾਅਦ ਸਵਾਦਿਸ਼ਟ ਚਮਚਮ ਨੂੰ ਪਰਿਵਾਰ ਨਾਲ ਮਿਲ ਕੇ ਖਾਓ
 

rajwinder kaur

This news is Content Editor rajwinder kaur