ਹੱਥਾਂ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾਉਣਗੇ ਇਹ ਸਪੈਸ਼ਲ ਨੇਲ ਆਰਟ

07/06/2020 11:49:09 AM

ਮੁੰਬਈ(ਬਿਊਰੋ)— ਹੱਥਾਂ ਦੀ ਖ਼ੂਬਸੂਰਤੀ 'ਚ ਸਾਡੇ ਨਹੁੰ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ। ਖਾਸਕਰ ਕੁੜੀਆਂ ਦੇ ਹੱਥ ਨੇਲਸ/ਨਹੁੰਆਂ ਕਾਰਨ ਜ਼ਿਆਦਾ ਅਟ੍ਰੈਕਟਿਵ ਲੱਗਦੇ ਹਨ। ਉਹ ਇਨ੍ਹਾਂ ਨੂੰ ਸਾਫ-ਸੁਥਰਾ, ਪ੍ਰੋਪਰ ਸ਼ੇਪ ਤੇ ਨੇਲ ਪੋਲਿਸ਼ ਆਦਿ ਨਾਲ ਸਜਾ ਕੇ ਰੱਖਦੀਆਂ ਹਨ। ਨਹੁੰਆਂ ਨੂੰ ਹੋਰ ਵੀ ਅਟ੍ਰੈਕਟਿਵ ਬਣਾ ਦਿੰਦਾ ਹੈ ਪਰਫੈਕਟ ਨੇਲ ਆਰਟ, ਜਿਸ ਦਾ ਰੁਝਾਨ ਅੱਜਕਲ ਕਾਫੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਨੇਲ ਆਰਟ 'ਚ ਵੀ ਤੁਸੀਂ ਸਟਿੱਕਰ, ਗਲਿਟਰ, ਮਾਰਬਲ, ਸਟ੍ਰਾਈਪ ਆਰਟ ਵਰਗੇ ਡਿਫਰੈਂਟ ਸਟਾਈਲ ਪਸੰਦ ਦੇ ਹਿਸਾਬ ਨਾਲ ਟ੍ਰਾਈ ਕਰ ਸਕਦੇ ਹੋ।
PunjabKesari
- ਸਟਿੱਕਰ ਨੇਲ ਆਰਟ
ਸਟਿੱਕਰ ਨੇਲ ਆਰਟ ਅੱਜਕਲ ਕੁੜੀਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਕਿਉਂਕਿ ਇਸ ਨੂੰ ਅਪਲਾਈ ਕਰਨਾ ਬਹੁਤ ਸੌਖਾ ਹੈ। ਕਿਸੇ ਫੰਕਸ਼ਨ 'ਤੇ ਜਾਣ ਤੋਂ ਪਹਿਲਾਂ ਤਿਆਰ ਹੋਣ ਦਾ ਸਮਾਂ ਘੱਟ ਹੋਵੇ ਤਾਂ ਸਟਿੱਕਰ ਨੇਲ ਆਰਟ ਕਰਨਾ ਬੈਸਟ ਰਹਿੰਦਾ ਹੈ। ਬਸ ਇਨ੍ਹਾਂ ਸਟਿੱਕਰ ਨੂੰ ਨਹੁੰ ਦੇ ਸਾਈਜ਼ 'ਚ ਕੱਟ ਕੇ ਚਿਪਕਾ ਲਓ ਫਿਰ ਉਪਰੋਂ ਟਰਾਂਸਪੇਰੈਂਟ ਕੋਟ ਕਰ ਲਓ।
PunjabKesari
- ਮਾਰਬਵ ਨੇਲ ਆਰਟ
ਅੱਜਕਲ ਕੁੜੀਆਂ 'ਚ ਮਾਰਬਲ ਨੇਲ ਆਰਟ ਦਾ ਕ੍ਰੇਜ਼ ਕਾਫੀ ਦੇਖਣ ਨੂੰ ਮਿਲ ਰਿਹਾ ਹੈ। ਨਹੁੰਆਂ 'ਤੇ ਫਲੋਰਲ, ਵੱਖਰਾ ਕਰੈਕਟਰ ਜਾਂ ਅੱਖਰਾਂ ਦੇ ਡਿਜ਼ਾਈਨ ਕਾਫੀ ਰੁਝਾਨ 'ਚ ਹਨ। ਇਸ ਆਰਟ 'ਚ ਨਹੁੰਆਂ 'ਤੇ ਕਈ ਰੰਗਾਂ ਦੇ ਨੇਲ-ਪੇਂਟ ਨਾਲ ਮਾਰਬਲ ਇਫੈਕਟ ਦਿੱਤਾ ਜਾਂਦਾ ਹੈ। ਇਸ ਨੂੰ ਤੁਸੀਂ ਨੇਲ ਆਰਟ ਐਕਸਪਰਟ ਤੋਂ ਕਰਵਾਓ ਤਾਂ ਬਿਹਤਰ ਹੈ ਕਿਉਂਕਿ ਇਸ ਨੇਲ ਆਰਟ ਨੂੰ ਕਰਨ ਲਈ ਤਜਰਬਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨੂੰ ਅਪਲਾਈ ਕਰਨਾ ਸੌਖਾ ਨਹੀਂ ਹੈ। ਜੇਕਰ ਘਰ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਵਧੀਆ ਕੁਆਲਿਟੀ ਦੀ ਨੇਲ ਪੇਂਟ ਲਓ। ਉਸ ਦੀ ਇਕ ਬੂੰਦ ਪਾਣੀ 'ਚ ਪਾਓ, ਜਿਵੇਂ ਬੂੰਦ ਪਾਣੀ 'ਚ ਫੈਲੇ ਇਸ ਵਿਚ ਆਪਣੀ ਫਿੰਗਰ ਡਿਪ ਕਰੋ। ਨੇਲ ਪੇਂਟ ਦੇ ਰੰਗ ਫਿੰਗਰ 'ਤੇ ਚੜ੍ਹ ਜਾਣਗੇ।
PunjabKesari
- ਮਿਰਰ ਨੇਲ ਆਰਟ
ਮਿਰਰ ਨੇਲ ਆਰਟ 'ਚ ਮੈਟੇਲਿਕ ਨੇਲ ਪਾਊਡਰ ਦਾ ਇਸਤੇਮਾਲ ਹੁੰਦਾ ਹੈ। ਜ਼ਿਆਦਾਤਰ ਸਿਲਵਰ ਅਤੇ ਗੋਲਡਨ ਨੂੰ ਕੁੜੀਆਂ ਬਹੁਤ ਪਸੰਦ ਕਰਦੀਆਂ ਹਨ ਪਰ ਤੁਸੀਂ ਬ੍ਰਾਊਨ, ਬਲਿਊ ਤੇ ਹੋਰ ਕਲਰ ਵੀ ਟ੍ਰਾਈ ਕਰ ਸਕਦੇ ਹੋ। ਇਨ੍ਹਾਂ ਦਾ ਫੈਸ਼ਨ ਕਦੇ ਆਊਟ ਨਹੀਂ ਹੁੰਦਾ। ਨੇਲ ਪੇਂਟ ਲਗਾਉਣ ਤੋਂ ਬਾਅਦ ਮੈਟੇਲਿਕ ਪਾਊਡਰ ਨਾਲ ਨੇਲ 'ਤੇ ਚੰਗੀ ਤਰ੍ਹਾਂ ਪਾਲਿਸ਼ ਕੀਤੀ ਜਾਂਦੀ ਹੈ ਜਿਸ ਨਾਲ ਨੇਲ ਪੇਂਟ 'ਚ ਮੈਟੇਲਿਕ ਲੁਕ ਆ ਜਾਂਦਾ ਹੈ। ਅਜਿਹਾ ਨੇਲ ਆਰਟ ਤੁਸੀਂ ਕਿਸੇ ਐਕਸਪਰਟ ਤੋਂ ਕਰਵਾਓ।
PunjabKesari
- ਸਟ੍ਰਾਈਪ ਨੇਲ ਆਰਟ
ਸਟ੍ਰਾਈਪ ਨੇਲ ਆਰਟ ਹਰ ਕੁੜੀ ਪਸੰਦ ਕਰਦੀ ਹੈ ਕਿਉਂਕਿ ਇਸ ਨੂੰ ਅਪਲਾਈ ਕਰਨਾ ਵੀ ਸੌਖਾ ਹੈ ਅਤੇ ਇਹ ਯੂਨੀਕ ਵੀ ਲੱਗਦੇ ਹਨ। ਬਾਜ਼ਾਰ 'ਚ ਹਾਰੀਜ਼ੈਂਟਲ, ਵਰਟੀਕਲ, ਡਾਇਗਨਲ ਸਟ੍ਰਾਈਪਸ ਪੈਟਰਨਸ 'ਚ ਆਸਾਨੀ ਨਾਲ ਮਿਲ ਜਾਂਦੇ ਹਨ। ਬਸ ਨੇਲ ਪੇਂਟ ਲਗਾਉਣ ਤੋਂ ਬਾਅਦ ਸਟ੍ਰਾਈਪ ਨੂੰ ਚਿਪਕਾਓ ਅਤੇ ਟਰਾਂਸਪੇਰੈਂਟ ਕੋਟ ਕਰੋ।
PunjabKesari

PunjabKesari


sunita

Content Editor

Related News