ਬਿਨਾਂ ਫੇਸ਼ੀਅਲ ਗਲੋ ਕਰਦੀ ਹੈ ਕੰਗਨਾ ਦੀ ਸਕਿਨ, ਜਾਣੋ ਉਨ੍ਹਾਂ ਦੇ ਬਿਊਟੀ ਸੀਕ੍ਰੇਟ

11/03/2018 12:34:58 PM

ਮੁੰਬਈ— ਬਾਲੀਵੁੱਡ ਦੀ ਰਾਣੀ ਕੰਗਨਾ ਰਣੌਤ ਦੀ ਕੁਦਰਤੀ ਬਿਊਟੀ ਦੇ ਦੀਵਾਨੇ ਸਿਰਫ ਲੜਕੇ ਹੀ ਨਹੀਂ ਲੜਕੀਆਂ ਵੀ ਹਨ। ਬਿਨਾਂ ਮੇਕਅੱਪ ਦੇ ਵੀ ਕੰਗਨਾ ਦੀ ਸਕਿਨ ਚਮਕਦਾਰ ਲੱਗਦੀ ਹੈ ਜਿਸ ਦਾ ਰਾਜ਼ ਹਰ ਲੜਕੀ ਜਾਣਨਾ ਚਾਹੁੰਦੀ ਹੈ। ਜੇਕਰ ਤੁਸੀਂ ਵੀ ਕੰਗਨਾ ਦੇ ਫੈਸ਼ਨ ਸੈਂਸ ਦੇ ਦੀਵਾਨੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਕੰਗਨਾ ਆਪਣੀ ਚਮੜੀ ਦਾ ਖਾਸ ਧਿਆਨ ਰੱਖਦੀ ਹੈ। ਇਸ ਦੇ ਲਈ ਉਹ ਕਲੀਂਜਿੰਗ ਦੇ ਨਾਲ-ਨਾਲ ਘਰੇਲੂ ਟ੍ਰੀਟਮੈਂਟ ਵੀ ਲੈਂਦੀ ਹੈ।
1. ਫੇਸ ਦਾ ਰੱਖਦੀ ਹੈ ਖਾਸ ਧਿਆਨ
ਕੰਗਨਾ ਆਪਣੇ ਚਿਹਰੇ ਦਾ ਖਾਸ ਧਿਆਨ ਰੱਖਦੀ ਹੈ। ਚਮੜੀ ਨੂੰ ਬੇਦਾਗ ਰੱਖਣ ਲਈ ਕੰਗਨਾ ਰੋਜ਼ ਕਲੀਂਜਿੰਗ ਅਤੋ ਟੋਨਿੰਗ ਕਰਦੀ ਹੈ। ਇਨ੍ਹਾਂ ਹੀ ਨਹੀਂ ਚਿਹਰੇ ਨੂੰ ਸਾਫ ਕਰਨ ਲਈ ਸੋਪ ਫ੍ਰੀ ਕਲੀਂਜਰ ਦਾ ਇਸਤੇਮਾਲ ਵੀ ਕਰਦੀ ਹੈ ਦਰਅਸਲ, ਕੰਗਨਾ ਦਾ ਮੰਨਦੀ ਹੈ ਕਿ ਸਾਬਣ ਨਾਲ ਸਕਿਨ ਦੀ ਨਮੀ ਖਤਮ ਹੋ ਜਾਂਦੀ ਹੈ।
2. ਆਈ ਕਰੀਮ ਦਾ ਇਸਤੇਮਾਲ
ਟੋਨਰ ਅਤੇ ਕਰੀਮ ਤੋਂ ਬਾਅਦ ਰਾਤ ਨੂੰ ਕੰਗਨਾ ਆਈ ਕਰੀਮ ਦਾ ਇਸਤੇਮਾਲ ਕਰਦੀ ਹੈ, ਜਿਸ ਨਾਲ ਅੱਖਾਂ ਦੇ ਨੇੜੇ ਦੀ ਸਕਿਨ ਵੀ ਨਰਮ ਬਣੀ ਰਹਿੰਦੀ ਹੈ।
3. ਨਹੀਂ ਕਰਵਾਉਂਦੀ ਫੇਸ਼ੀਅਲ
ਕੰਗਨਾ ਫੇਸ਼ੀਅਲ ਤੋਂ ਦੂਰ ਰਹਿੰਦੀ ਹੈ ਦਰਅਸਲ ਕੰਗਨਾ ਦੀ ਸਕਿਨ ਬਹੁਤ ਜ਼ਿਆਦਾ ਸੈਂਸਟਿਵ ਹੈ ਜਿਸ ਕਾਰਨ ਉਹ ਫੇਸ਼ੀਅਲ ਨਹੀਂ ਕਰਵਾਉਂਦੀ। ਉਹ ਫੇਸ਼ੀਅਲ ਦੀ ਥਾਂ ਸਮੇਂ-ਸਮੇਂ 'ਤੇ ਕਲੀਨਅਪ ਕਰਵਾਉਂਦੀ ਰਹਿੰਦੀ ਹੈ।
4. ਸ਼ਹਿਦ ਦਾ ਕਰਦੀ ਹੈ ਇਸਤੇਮਾਲ
ਕੰਗਨਾ ਸ਼ਹਿਦ ਲਗਾਉਂਦੀ ਹੈ। ਇਸ ਨਾਲ ਚਹਿਰੇ 'ਤੇ ਨਿਖਾਰ ਰਹਿੰਦਾ ਹੈ ਅਤੇ ਚਮੜੀ ਚਮਕਦਾਰ ਬਣੀ ਰਹਿੰਦੀ ਹੈ।
5. ਵਾਲਾਂ ਦੀ ਦੇਖਭਾਲ
ਚਿਹਰੇ ਦੀ ਨਾਲ-ਨਾਲ ਕੰਗਨਾ ਆਪਣੇ ਵਾਲਾਂ ਦੀ ਵੀ ਕਾਫੀ ਕੇਅਰ ਕਰਦੀ ਹੈ। ਕੰਗਨਾ ਹਫਤੇ 'ਚ 3 ਵਾਰ ਵਾਲਾਂ ਦੀ ਮਾਲਿਸ਼ ਕਰਵਾ ਕੇ ਸਟੀਮ ਲੈਂਦੀ ਹੈ। ਇਸ ਤੋਂ ਇਲਾਵਾ ਉਹ ਹੇਅਰ ਸਪਾ ਅਤੇ ਡੀਪ ਕੰਡੀਸ਼ਨਿੰਗ ਟ੍ਰੀਟਮੈਂਟ ਵੀ ਕਰਵਾਉਂਦੀ ਹੈ।


manju bala

Content Editor

Related News